Faridkot News : ਫਰੀਦਕੋਟ ਦੇ ਨਿਊ ਕੈਂਟ ਰੋਡ 'ਤੇ ਰਹਿੰਦੇ ਸੇਠੀ ਪਰਿਵਾਰ 'ਤੇ ਉਸ ਸਮੇਂ ਕਹਿਰ ਵਾਪਰਿਆ, ਜਦੋਂ ਕਨੈਡਾ ਵਿਚ ਰਹਿੰਦੇ ਉਨ੍ਹਾਂ ਦੇ 18 ਸਾਲਾ ਪੋਤਰੇ ਦੀ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ। ਮਹਿਕਪ੍ਰੀਤ ਉਰਫ ਜੈਜੀ ਆਪਣੇ ਮਾਪਿਆਂ ਅਤੇ ਭੈਣ ਭਰਾ ਸਣੇ ਪਿਛਲੇ ਕੁਝ ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ ਪੂਰੇ ਪਰਿਵਾਰ ਨੂੰ ਕੈਨੇਡਾ ਦੀ ਪੀਆਰ ਮਿਲ ਚੁੱਕੀ ਸੀ। 

 

ਮਹਿਕ ਪੜਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ ਅਤੇ ਉਸਦਾ ਸੁਪਨਾ ਕੈਨੇਡਾ ਆਰਮੀ ਵਿਚ ਭਰਤੀ ਹੋਣ ਦਾ ਸੀ ਲੇਕਿਨ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਲੰਘੀ 23 ਨਵੰਬਰ ਨੂੰ ਉਸਦਾ ਕੈਨੇਡਾ ਦੇ ਸਰੀ ਇਲਾਕੇ ਦੇ ਸਕੂਲ ਦੀ ਪਾਰਕਿੰਗ ਵਿਚ ਚਾਕੂ ਮਾਰਕੇ ਕਤਲ ਕਰ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਨੌਜਵਾਨ ਦੀ ਉਮਰ 17 ਸਾਲ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਰੀਦਕੋਟ ਵਿਚ ਉਨ੍ਹਾਂ ਦੇ ਪਰਿਵਾਰ 'ਚ ਮਾਤਮ ਛਾਇਆ ਹੈ। ਫਰੀਦਕੋਟ ਵਿਚ ਉਸਦੇ ਦਾਦਾ ਦਾਦੀ,ਚਾਚਾ ਚਾਚੀ ਸਣੇ ਹੋਰ ਪਰਿਵਾਰਕ ਮੈਂਬਰ ਰਹਿੰਦੇ ਹਨ।

 

ਮ੍ਰਿਤਕ ਮਹਿਕ ਦੀ ਦਾਦੀ ਅਤੇ ਸੇਵਾਮੁਕਤ ਟੀਚਰ ਬਲਜੀਤ ਕੌਰ ਨੇ ਕਿਹਾ ਕਿ ਪੋਤਰੇ ਦੀ ਮੌਤ ਨੇ ਉਨ੍ਹਾਂ ਦੀ ਉਮਰ ਘਟਾ ਦਿਤੀ ਹੈ। ਉਨ੍ਹਾਂ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਰੋਸ ਜਤਾਇਆ ਕਿ ਅਜੇ ਤੱਕ ਉਨਾਂ ਦੇ ਹਰਪ੍ਰੀਤ ਸਿੰਘ ਅਤੇ ਨੂੰਹ ਸੀਮਾ ਨੂੰ ਬੇਟੇ ਦੀ ਲਾਸ਼ ਨਹੀਂ ਦਿੱਤੀ। ਉਨ੍ਹਾਂ ਨੂੰ ਅਜੇ ਤਕ ਇਹ ਵੀ ਨਹੀਂ ਪਤਾ ਲੱਗਾ ਕਿ ਮਹਿਕ ਦੇ ਚਾਕੂ ਕਿਥੇ ਵਜਿਆ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਸਲਾਹ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਤਾਂਕਿ ਉਹ ਮੁਸੀਬਤ ਤੋਂ ਬਚ ਸਕਣ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।