Farmer Protest: ਮੁੱਖ ਮੰਤਰੀ ਭਗਵੰਤ ਮਾਨ ਦੇ ਬਰਾਬਰ ਹੀ ਕਿਸਾਨਾਂ ਨੇ ਵੀ ਸੁਲਤਾਨਪੁਰ ਲੋਧੀ ‘ਚ ਡਿਬੇਟ ਕਰਵਾਈ ਪਰ ਇਸ ਵਿੱਚ ਕੋਈ ਸਿਆਸੀ ਆਗੂ ਨਹੀਂ ਪਹੁੰਚਿਆ। ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਰੱਖੀ ਡਿਬੇਟ ਵਿੱਚ ਚਾਰ ਹਲਕਿਆਂ ਦਾ ਕੋਈ 'ਆਪ' ਹਲਕਾ ਇਚਾਰਜ ਨਹੀ ਪਹੁੰਚਿਆ। ਕਿਸਾਨ ਯੂਨੀਅਨ ਬਾਗ਼ੀ ਵੱਲੋਂ ਅੱਜ 12 ਵਜੇ ਦਾ ਸਮਾਂ ਰੱਖਿਆ ਗਿਆ ਸੀ।


ਇਸ ਲਈ ਬਕਾਇਦਾ ਰਜਿਸਟਰੀ ਡਾਕ ਰਾਹੀਂ ਜ਼ਿਲ੍ਹਾ ਕਪੂਰਥਲਾ ਦੇ ਚਾਰ ਹਲਕੇ ਜਿਨ੍ਹਾਂ ‘ਚ ਫਗਵਾੜਾ ਤੋਂ ਜੋਗਿਦਰ ਮਾਨ, ਭੁਲੱਥ ਤੋਂ ਰਣਜੀਤ ਰਾਣਾ, ਕਪੂਰਥਲਾ ਤੋਂ ਮੰਜੂ ਰਾਣਾ ਤੇ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ ਨੂੰ ਬਕਾਇਦਾ ਸੱਦਾ ਪੱਤਰ ਭੇਜਿਆ ਗਿਆ ਪਰ ਕੋਈ ਵੀ ਨਹੀਂ ਪਹੁੰਚਿਆ।


ਕਿਸਾਨ ਲੀਡਰਾਂ ਨੇ ਕਿਹਾ ਕਿ ਕਪੂਰਥਲਾ ਦੇ ਮੁੱਦਿਆਂ ਤੇ ਉਹ ਉਨ੍ਹਾਂ ਨਾਲ ਵਿਚਾਰ ਕਰਨ ਪਰ ਚਾਰਾਂ ਵਿੱਚੋਂ ਨਾ ਤਾਂ ਕੋਈ ਪਹੁੰਚਿਆ ਤੇ ਨਾ ਹੀ ਕਿਸੇ ਨੇ ਆਪਣੇ ਜ਼ਿਲ੍ਹੇ ਦੇ ਲੋਕਾਂ ਦੇ ਦਿੱਤੇ ਸੱਦੇ ਤੇ ਕੁਝ ਦੱਸਣਾ ਜ਼ਰੂਰੀ ਸਮਝਿਆ ਕਿ ਆਉਣਾ ਜਾਂ ਨਹੀਂ। ਕਿਸਾਨ ਯੂਨੀਅਨ ਬਾਗ਼ੀ ਨਾਲ ਜੁੜੇ ਕਰੀਬ ਦੋ ਕੁ ਸੌ ਲੋਕ ਆਪਣੇ ਸਵਾਲ ਤੇ ਮੰਗਾਂ ਲੈ ਕਰੀਬ ਦੋ ਢਾਈ ਘੰਟੇ ਬੈਠੇ ਰਹੇ। 


ਇਹ ਵੀ ਪੜ੍ਹੋ: Punjab News: ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ: ਸੀਐਮ ਭਗਵੰਤ ਮਾਨ


ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਸੀਐਮ ਸਾਬ ਨੂੰ ਡਿਬੇਟ ਆਮ ਲੋਕਾਂ ਨਾਲ ਕਰਨੀ ਚਾਹੀਦੀ ਸੀ। ਕਿਸਾਨ ਆਗੂਆਂ ਮੁਤਾਬਕ ਆਪ ਦੇ ਚਾਰ ਹਲਕਿਆਂ ਦੇ ਕਿਸੇ ਆਗੂ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਮੁਤਾਬਕ 550 ਸਾਲਾ ਤੇ ਸੁਲਤਾਨਪੁਰ ਲੋਧੀ ਹਸਪਤਾਲ ਨੂੰ ਐਸਪੀ ਉਬਰਾਏ ਨੇ ਜੋ ਸਾਮਾਨ ਦਾਨ ਕੀਤਾ ਸੀ, ਉਹ ਕਿੱਥੇ ਹੈ। ਤਿੰਨ ਵੈਟੀਲੇਟਰ ਸੁਲਤਾਨਪੁਰ ਲੋਧੀ ਨੂੰ ਦਿੱਤੇ ਗਏ, ਉਹ ਇੱਕ ਮੁਹਾਲੀ, ਪਟਿਆਲ਼ਾ ਤੇ ਫਰੀਦਕੋਰਟ ਭੇਜ ਦਿੱਤੇ ਜਦਕਿ ਸਾਡੇ ਜ਼ਿਲ੍ਹੇ ਕੋਲ ਕੋਈ ਵੈਟੀਲੇਟਰ ਤੱਕ ਨਹੀਂ। 


ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਲੋਕ ਇਨ੍ਹਾਂ ਦੇ ਜਵਾਬ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਮੰਗਣਾ ਚਾਹੁੰਦੇ ਸਨ ਤੇ ਉਹ ਇਸ ਤੋਂ ਭੱਜ ਰਹੇ ਹਨ। ਹੁਣ ਇਨ੍ਹਾਂ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਕਰਾਂਗੇ ਤੇ ਨਾਲ ਇਨ੍ਹਾਂ ਨੂੰ ਦੁਬਾਰਾ ਸੱਦਾ ਦਿੰਦੇ ਹਨ ਕਿ ਉਹ ਅੱਗੇ ਵੀ ਇਸ ਚਰਚਾ ਲਈ ਤਿਆਰ ਹਨ।


ਇਹ ਵੀ ਪੜ੍ਹੋ: Punjab news: ਟੁੱਟੀ ਸੜਕ ਬਣਵਾਉਣ ਲਈ ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਤੋਂ ਲਵਾਇਆ ਧਰਨਾ, ਕਾਰਨ ਦੱਸੋ ਨੋਟਿਸ ਜਾਰੀ