ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ ਕਮੇਟੀ (Kisan Mazdoor Sanghars Committee) ਪੰਜਾਬ ਦਾ ਰੇਲ ਰੋਕ ਅੰਦੋਲਨ 50ਵੇਂ ਦਿਨ ਸ਼ਾਮਲ ਹੋ ਗਿਆ। ਅੱਜ ਸ਼ਾਮ ਸਿੰਘ ਅਟਾਰੀ ਚੌਕ ਅੰਮ੍ਰਿਤਸਰ (Amritsar) ਵਿਖੇ ਅੰਤਰਰਾਸ਼ਟਰੀ ਅਟਾਰੀ ਲਹੌਰ ਮਾਰਗ ਜਾਮ ਕਰਕੇ ਮੋਦੀ ਸਰਕਾਰ (Modi Government) ਦੀ ਅਰਥੀ ਫੂਕ ਕੇ ਪੰਜਾਬ ਭਰ ਵਿੱਚ ਪਿੰਡ ਪੱਧਰੀ ਅਰਥੀਆਂ ਫੂਕਣ ਦੀ ਸੁਰੂਆਤ ਕੀਤੀ ਗਈ।
ਦੱਸ ਦਈਏ ਕਿ ਇਸ ਥਾਂ 'ਤੇ ਅਰਥੀ ਫੂਕ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ (Sarwan Singh Pandher), ਲਖਵਿੰਦਰ ਸਿੰਘ ਡਾਲਾ, ਕੁਲਦੀਪ ਸਿੰਘ ਬਾਸਰਕੇ ਨੇ ਕਿਹਾ ਕਿ ਹਿੰਦੂ ਸਿੱਖ ਧਾਰਮਿਕ ਤੌਰ 'ਤੇ ਮਨਾਉਣ ਦਿਵਾਲੀ ਸਿੱਖ ਬੰਦੀ ਛੋੜ ਦਿਹਾੜੇ ਤੇ ਗੁਰੂ ਦੇ ਵਿਚਾਰਾਂ ਤੇ ਚਲਣ ਦਾ ਅਹਿਦ ਕਰਨ। ਹਿੰਦੂ ਰਾਤ ਦੁਕਾਨਾਂ ਵਿੱਚ ਲਛਮੀ ਦੀ ਪੂਜਾ ਕਰਦੇ ਹਨ। ਅਸੀਂ ਇਸ ਵਾਰ ਪ੍ਰਾਥਨਾ ਕਰਦੇ ਹਾਂ ਕਿ ਮੋਦੀ ਸਰਕਾਰ ਅਜਿਹੀਆਂ ਨੀਤੀਆਂ ਲਿਆਉਣ, ਜਿਸ ਨਾਲ ਲਛਮੀ ਗਰੀਬਾਂ ਦੇ ਘਰ ਨੂੰ ਜਾਵੇ ਨਾ ਕਿ ਅੰਬਾਨੀਆਂ, ਅਡਾਨੀਆਂ ਦੇ ਘਰਾਂ ਨੂੰ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੁਕਾਨਾਂ, ਵਪਾਰ ਆਮ ਵਾਂਗ ਹੋਵੇ ਤਾਂ ਰਾਜਨੀਤਿਕ ਤੌਰ 'ਤੇ ਇਸ ਦੀਵਾਲੀ ਨੂੰ ਮੋਦੀ ਸਰਕਾਰ ਦੇ ਵਿਰੋਧ ਦੇ ਰੂਪ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ , ਗੱਡੀਆਂ, ਦਫਤਰਾਂ, ਟਰੈਕਟਰਾਂ 'ਤੇ ਕਾਲੇ ਝੰਡੇ ਲਗਾਉਣ ਦੀ ਅਪੀਲ ਕੀਤੀ। ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਬੰਡਾਲਾ, ਸਵਿੰਦਰ ਸਿੰਘ ਰੂਪੋਵਾਲੀ , ਮੁਖਤਾਰ ਸਿੰਘ ਭੰਗਵਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਤੱਕ ਅੰਦੋਲਨ ਜਾਰੀ ਰੱਖੇ ਜਾਣਗੇ।
ਇਸ ਮੌਕੇ ਕ੍ਰਿਪਾਲ ਸਿੰਘ ਕਲੇਰਮਾਂਗਟ, ਹਰਵਿੰਦਰ ਸਿੰਘ ਲਾਲੀ ਪੰਧੇਰ, ਪ੍ਰਤਾਪ ਸਿੰਘ ਲਾਟੀ ਹਮਜ਼ਾ, ਟੇਕ ਸਿੰਘ, ਗੁਰਭੇਜ ਸਿੰਘ, ਜਗਤਾਰ ਸਿੰਘ ਅਬਦਾਲ, ਰਮਲ ਸਿੰਘ ਬੱਜੂਮਾਨ ਜਿਹੇ ਕਈਂ ਆਗੂਆਂ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904