ਅੰਮ੍ਰਿਤਸਰ ਜ਼ਿਲ੍ਹੇ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਵਿਖੇ ਲਾਇਆ ਹੋਇਆ ਹੈ ਤੇ ਨਾਲ ਹੀ ਅਗਲੇ ਜਥੇ ਨੂੰ ਦਿੱਲੀ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ। ਦੂਜੇ ਪਾਸੇ ਜੰਡਿਆਲਾ ਗੁਰੂ ਟੋਲ ਪਲਾਜਾ 'ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਚੌਥੇ ਦਿਨ ਅੱਜ ਕਿਸਾਨ ਪਰਿਵਾਰਾਂ ਦੀਆਂ ਬੀਬੀਆਂ ਅੱਤ ਦੀ ਸਰਦੀ 'ਚ ਟੋਲ ਬੈਰੀਅਰ ਤੇ ਸਵੇਰ ਤੋਂ ਭੁੱਖ ਹੜਤਾਲ ਤੇ ਬੈਠੀਆਂ ਹਨ।
ਭੁੱਖ ਹੜਤਾਲ ਤੇ ਬੈਠੀਆਂ ਬਜੁਰਗ ਬੀਬੀਆਂ ਨੇ ਭਰੇ ਮਨ ਨਾਲ ਆਖਿਆ ਕਿ ਸਾਡੇ ਪਰਿਵਾਰ ਸੜਕਾਂ ਤੇ ਬੈਠੇ ਅੱਤ ਦੀ ਸਰਦੀ 'ਚ ਰੁਲ ਰਹੇ ਹਨ ਤਾਂ ਅਸੀਂ ਘਰਾਂ 'ਚ ਬੈਠ ਕੇ ਕੀ ਕਰੀਏ। ਸਾਡੇ ਬੱਚੇ ਭੁੱਖ ਹੜਤਾਲਾਂ ਕਰ ਰਹੇ ਹਨ ਪਰ ਸਰਕਾਰ ਮੂਕਦਰਸ਼ਕ ਬਣ ਕੇ ਦੇਖ ਰਹੀ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ 4 ਜਨਵਰੀ ਦੀ ਮੀਟਿੰਗ 'ਚ ਕੋਈ ਕਿਸਾਨਾਂ ਦੇ ਹੱਕ ਫੈਸਲਾ ਨਾ ਨਿਬੜਿਆਂ ਤਾਂ ਜਥੇਬੰਦੀਆਂ ਦੇ ਹੁਕਮ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904