ਰੌਬਟ ਦੀ ਰਿਪੋਰਟ
ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਲਈ ਕਿਸਾਨ ਲਗਾਤਾਰ 33 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਲਾਈ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਪਰ ਸਰਕਾਰ ਇਨ੍ਹਾਂ ਕਾਨੂੰਨਾਂ ਰੱਦ ਕਰਨ ਲਈ ਬਿਲਕੁਲ ਤਿਆਰ ਨਹੀਂ। ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਤੇ ਪਿੰਡ ਹੀ ਵਸਾ ਲਿਆ ਹੈ। ਇੱਥੇ ਹਰ ਇੱਕ ਚੀਜ਼ ਉਪਲੱਬਧ ਹੋ ਰਹੀ ਹੈ। ਹੁਣ ਤਾਂ ਖ਼ਬਰਾਂ ਇਹ ਵੀ ਹਨ ਕਿ ਕਿਸਾਨਾਂ ਨੇ ਬੁਰਾੜੀ ਮੈਦਾਨ 'ਚ ਪਿਆਜ਼ ਬੀਜ ਲਏ ਹਨ।
ਇੱਕ ਕਿਸਾਨ ਨੇ ਕਿਹਾ ਕਿ "ਅਸੀਂ ਇਥੇ ਜ਼ਮੀਨ ‘ਤੇ ਪਿਆਜ਼ ਦੀ ਬਿਜਾਈ ਕਰਨ 'ਚ ਲੱਗੇ ਹਾਂ। ਸਾਨੂੰ ਇੱਥੇ ਆਇਆ ਇੱਕ ਮਹੀਨਾ ਹੋ ਗਿਆ ਹੈ। ਅਸੀਂ ਇੱਥੇ ਕੀ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਕੋਈ ਕੰਮ ਨਹੀਂ। ਪੰਜਾਬ ਵਿਚ ਜ਼ਮੀਨ ਬਹੁਤ ਮਹਿੰਗੀ ਹੈ। ਇਹ ਮੁਫਤ ਵਿੱਚ ਉਪਲਬਧ ਹੈ ਤੇ ਇਸ ਲਈ ਅਸੀਂ ਪਿਆਜ਼ ਦੀ ਕਾਸ਼ਤ ਕਰ ਰਹੇ ਹਾਂ।"
ਕਿਸਾਨਾਂ ਨੇ ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਕੇ ਜੇਕਰ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਸ ਪੂਰੇ ਮੈਦਾਨ 'ਚ ਪਿਆਜ਼ ਬੀਜ ਦੇਣਗੇ। ਦੱਸ ਦੇਈਏ ਕਿ ਹਰ ਇੱਕ ਵਿਅਕਤੀ ਇਸ ਅੰਦੋਲਨ 'ਚ ਆਪਣੇ ਆਪਣੇ ਢੰਗ ਦੇ ਨਾਲ ਅੰਦੋਲਨ ਕਰ ਰਿਹਾ ਹੈ। ਕਿਸਾਨ ਲਗਾਤਾਰ ਸਰਕਾਰ ਤੇ ਦਬਾਅ ਬਣਾ ਰਹੇ ਹਨ ਤਾਂ ਜੋ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੇ।
ਇਸ ਮਸਲੇ ਦੇ ਹੱਲ ਲਈ ਕਈ ਵੱਡੇ ਕੇਂਦਰੀ ਮੰਤਰੀ ਵੀ ਕਿਸਾਨਾਂ ਨਾਲ ਗੱਲਬਾਤ ਕਰ ਚੁੱਕੇ ਹਨ ਜਿਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹਨ, ਪਰ ਅਜੇ ਤੱਕ ਕੁਝ ਵੀ ਨਤੀਜਾ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ, ਲਗਪਗ 40 ਕਿਸਾਨ ਸੰਗਠਨਾਂ ਸਮੇਤ ਸੰਯੁਕਤ ਕਿਸਾਨ ਮੋਰਚੇ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਗੱਲਬਾਤ ਦੀ ਕੇਂਦਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ।
ਕਿਸਾਨਾਂ ਵੱਲੋਂ ਦਿੱਲੀ ਪੱਕੇ ਡੇਰੇ ਲਾਉਣ ਲਈ ਤਿਆਰੀ, ਬੁਰਾੜੀ ਮੈਦਾਨ 'ਚ ਬੀਜੇ ਪਿਆਜ਼
ਰੌਬਟ
Updated at:
28 Dec 2020 05:34 PM (IST)
ਖੇਤੀ ਕਾਨੂੰਨਾਂ ਦੇ ਵਿਰੋਧ ਲਈ ਕਿਸਾਨ ਲਗਾਤਾਰ 33 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਲਾਈ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਪਰ ਸਰਕਾਰ ਇਨ੍ਹਾਂ ਕਾਨੂੰਨਾਂ ਰੱਦ ਕਰਨ ਲਈ ਬਿਲਕੁਲ ਤਿਆਰ ਨਹੀਂ।
- - - - - - - - - Advertisement - - - - - - - - -