Punjab news: ਪੰਜਾਬ ਸਰਕਾਰ ਵਲੋਂ ਗੰਨੇ ਕਿਸਾਨਾਂ ਨੂੰ ਤੋਹਫਾ ਦਿੰਦਿਆਂ ਹੋਇਆਂ ਗੰਨੇ ਦੇ ਭਾਅ ਵਿੱਚ ਪ੍ਰਤੀ ਕੁਇੰਟਲ 11 ਰੁਪਏ ਵਾਧਾ ਕੀਤਾ ਹੈ।ਜਿਸ ਤੋਂ ਬਾਅਦ ਪੰਜਾਬ 'ਚ ਗੰਨੇ ਦਾ ਪ੍ਰਤੀ ਕੁਇੰਟਲ ਭਾਅ 391 ਰੁਪਏ ਹੋ ਗਿਆ, ਜਿਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਦਿੱਤੀ ਸੀ ਪਰ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਗੰਨਾ ਕਿਸਾਨਾਂ ਨੂੰ ਵਧਾਏ ਗਏ 11 ਰੁਪਏ ਉੰਨਾ ਸੁਕੂਨ ਨਹੀਂ ਦੇ ਰਹੇ, ਜਿੰਨਾ ਫਸਲ ਦੀ ਕੀਮਤ ਵਧਣ ‘ਤੇ ਕਿਸਾਨਾਂ ਨੂੰ ਹੁੰਦਾ ਹੈ।


ਉੱਥੇ ਹੀ ਕਿਸਾਨਾਂ ਨੂੰ ਮੁੱਖ ਮੰਤਰੀ ਵਲੋਂ ਵਧਾਈ ਗਈ ਕੀਮਤ ਰਾਸ ਨਹੀਂ ਆ ਰਹੀ ਹੈ। ਗੰਨਾ ਕਾਸ਼ਤਕਾਰਾਂ ਨੇ ਕਿਹਾ ਕਿ ਅਸੀਂ 11 ਰੁਪਏ ਦੇ ਵਧੇ ਭਾਅ ਦਾ ਕੀ ਕਰਾਂਗੇ? ਸਾਨੂੰ ਆਪਣੀ ਗੰਨੇ ਦੀ ਫਸਲ ਦੀ ਅਦਾਇਗੀ ਨਹੀਂ ਮਿਲ ਰਹੀ ਜਿਹੜੀ ਅਸੀਂ ਪਹਿਲਾਂ ਪ੍ਰਾਈਵੇਟ ਮਿੱਲਾਂ ਨੂੰ ਮਹੀਨਿਆਂ ਬੱਧੀ ਵੇਚਦੇ ਹਾਂ।


ਸਾਡੇ ਕੋਲ ਅਜੇ ਵੀ ਪ੍ਰਾਈਵੇਟ ਗੰਨਾ ਮਿੱਲਾਂ ਦੇ ਕਰੋੜਾਂ ਰੁਪਏ ਬਕਾਇਆ ਪਏ ਹਨ, ਜਦੋਂ ਵੀ ਸਾਨੂੰ ਪੈਸੇ ਲੈਣੇ ਹੁੰਦੇ ਹਨ, ਸਾਨੂੰ ਜਾ ਕੇ ਸੜਕ ਜਾਮ ਕਰਨੀਆਂ ਪੈਂਦੀਆਂ ਹਨ। ਸਰਕਾਰੀ ਅਧਿਕਾਰੀਆਂ ਕੋਲ ਜਾਣਾ ਪੈਂਦਾ ਹੈ ਅਤੇ ਗੰਨਾ ਮਿੱਲ ਦੇ ਅੱਗੇ ਧਰਨਾ ਦੇਣਾ ਪੈਂਦਾ ਹੈ, ਜਿਸ ਤੋਂ ਬਾਅਦ ਪੈਸੇ ਮਿਲਦੇ ਹਨ। 


ਚੰਗੀ ਗੱਲ ਹੈ ਕਿ ਸਰਕਾਰ ਨੇ ਭਾਅ ਵਧਾ ਦਿੱਤੇ ਹਨ, ਪਰ ਚੰਗਾ ਹੁੰਦਾ ਕਿ ਗੰਨਾ ਮਿੱਲਾਂ ਨਾਲ ਗੱਲ ਕਰਕੇ 2 ਤੋਂ 3 ਮਹੀਨਿਆਂ ਦੇ ਵਿਚਕਾਰ ਸਾਡੀ ਗੰਨੇ ਦੀ ਫਸਲ ਦੀ ਅਦਾਇਗੀ ਲਈ ਸਮਾਂ ਸੀਮਾ ਤੈਅ ਕੀਤੀ ਜਾਂਦੀ ਤਾਂ ਜੋ ਉਹ ਪੈਸੇ ਪ੍ਰਾਪਤ ਕਰਕੇ ਸਾਲਾਂ ਤੱਕ ਉਡੀਕ ਨਹੀਂ ਕਰਨੀ ਪੈਂਦੀ। 


ਇਹ ਵੀ ਪੜ੍ਹੋ: Punjab News: ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਹੋਏ ਹਮਲੇ ਦੀ ਕਰਵਾਈ ਜਾਵੇ CBI ਜਾਂਚ-ਸੁਖਬੀਰ ਬਾਦਲ


ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਵਿੱਚ ਪ੍ਰਾਈਵੇਟ ਗੰਨਾ ਮਿੱਲ ਦੇ ਆਸ-ਪਾਸ ਗੰਨੇ ਦਾ ਰਕਬਾ ਜੋ ਪਹਿਲਾਂ 20 ਹਜ਼ਾਰ ਏਕੜ ਤੋਂ ਵੱਧ ਸੀ, ਸਮੇਂ ਸਿਰ ਪੈਸੇ ਨਾ ਮਿਲਣ ਕਾਰਨ ਮਹਿਜ਼ 3000 ਏਕੜ ਰਹਿ ਗਿਆ ਹੈ।


ਇਸ ਤੋਂ ਇਲਾਵਾ ਗੰਨਾ ਕਾਸ਼ਤਕਾਰ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਗੰਨੇ ਦੇ ਭਾਅ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ,ਇਸ ਦਾ ਸਾਡੇ ਲਈ ਕੋਈ ਫਾਇਦਾ ਨਹੀਂ ਹੈ। ਹਰਜੀਤ ਦਾ ਕਹਿਣਾ ਹੈ ਕਿ ਅਸੀਂ ਹਰ ਵਾਰ ਆਪਣੀ ਨਿੱਜੀ ਗੰਨਾ ਮਿੱਲ ਵਿਰੋਧ ਕਰਕੇ ਹੀ ਗੰਨੇ ਦੀ ਫ਼ਸਲ ਲਈ ਪੈਸੇ ਲੈ ਕੇ ਆਏ ਹਨ।


ਇਹ ਵੀ ਪੜ੍ਹੋ: Punjab news: ਮਜੀਠੀਆ ਨੂੰ ਸੀਐਮ ਮਾਨ ਨੇ ਪੁੱਛਿਆ..ਜਨਾਬ ਅਰਬੀ ਘੋੜੇ ਕਿੱਥੇ ਗਏ....5 ਦਸੰਬਰ ਤੱਕ ਦੱਸ ਦਿਓ ਨਹੀਂ ਤਾਂ ਮੈਂ ਮੀਡੀਆ ਸਾਹਮਣੇ ਖੋਲ੍ਹਾਂਗਾ ਪੋਲ