ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ 20 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦਿੱਲੀ-ਨੌਇਡਾ ਸੜਕ ਵਾਲੇ ਚਿੱਲਾ ਬਾਰਡਰ ਨੂੰ ਬੁੱਧਵਾਰ ਤੋਂ ਪੂਰੀ ਤਰ੍ਹਾਂ ਬੰਦ ਕਰਨ ਦੀ ਧਮਕੀ ਦਿੱਤੀ। ਸਿੰਘੂ ਬਾਰਡਰ 'ਤੇ ਪੱਤਰਕਾਰ ਸੰਮੇਲਨ ਦੌਰਾਨ ਕਿਸਾਨ ਲੀਡਰਾਂ ਨੇ ਮੰਗਲਵਾਰ ਕਿਹਾ ਕਿ ਲੜਾਈ ਅਜਿਹੇ ਦੌਰ 'ਚ ਪਹੁੰਚ ਗਈ ਹੈ ਜਿੱਥੇ ਜਿੱਤਣ ਲਈ ਵਚਨਬੱਧ ਹਾਂ।


ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਲੀਡਰ ਇੰਦਰਜੀਤ ਦੀਘੇ ਨੇ ਕਿਹਾ ਕਿ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ 20 ਦਸੰਬਰ ਨੂੰ ਪਿੰਡਾਂ 'ਚ ਸ਼ਰਧਾਂਜਲੀ ਦੇਣਗੇ। ਉਨ੍ਹਾਂ ਕਿਹਾ ਕਿ ਸੋਮਵਾਰ ਦੇਸ਼ ਦੇ 350 ਜ਼ਿਲ੍ਹਿਆਂ 'ਚ ਸਾਡਾ ਪ੍ਰਦਰਸ਼ਨ ਸਫ਼ਲ ਰਿਹਾ, ਕਿਸਾਨਾਂ ਨੇ 150 ਟੋਲ ਪਲਾਜ਼ਾ ਮੁਕਤ ਕਰਵਾਏ।


ਕਿਸਾਨ ਲੀਡਰ ਇੰਦਰਜੀਤ ਸਿੰਘ ਨੇ ਕਿਹਾ ਕਿ ਅਸੀਂ ਇਸ ਅੰਦੋਲਨ ਨੂੰ ਹੋਰ ਵੱਡਾ ਬਣਾਵਾਂਗੇ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਨੂੰ ਪ੍ਰਮੋਟ ਕਰਨ ਲਈ ਬੀਜੇਪੀ ਇਕ ਕੈਂਪੇਨ ਦੀ ਸ਼ੁਰੂਆਤ ਕਰ ਰਹੀ ਹੈ। ਉਨ੍ਹਾਂ ਕਿਹਾ ਇਹ ਇਕ ਇਤਿਹਾਸਕ ਅੰਦੋਲਨ ਹੈ ਤੇ ਕਿਸਾਨਾਂ ਦੀ ਏਕਤਾ ਨੂੰ ਤੋੜਨ ਦੀ ਹਰ ਸੰਭਵ ਕੋਸ਼ਿਸ਼ ਅਸਫਲ ਰੇਹਗੀ।


ਇੰਦਰਜੀਤ ਸਿੰਘ ਨੇ ਕਿਹਾ ਕੱਲ੍ਹ 150 ਟੋਲ ਪਲਾਜ਼ਾ ਮੁਫਤ ਹੋਏ, 350 ਪਿੰਡਾਂ 'ਚ ਅੰਦੋਲਨ ਹੋਇਆ, ਉਸ ਤੋਂ ਸਰਕਾਰ ਬੌਖਲਾ ਗਈ ਹੈ। ਹੁਣ ਫੁੱਟ ਪਾਉਣ ਲਈ ਐਸਵਾਈਐਲ ਦਾ ਮੁੱਦਾ ਚੁੱਕ ਦਿੱਤਾ ਹੈ। 21 ਦਿਨ ਦੇ ਪਾਣੀ ਮੰਗ ਰਹੇ ਹਨ। ਇਹ ਇਤਿਹਾਸਕ ਅੰਦੋਲਨ ਹੈ। ਇਸ ਦੀ ਏਕਤਾ ਤੋੜੀ ਨਹੀਂ ਜਾ ਸਕਦੀ। ਇਹ ਕਾਮਯਾਬ ਨਹੀਂ ਹੋਣ ਵਾਲਾ।