ਗਗਨਦੀਪ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਪੰਜਾਬ ਦੇ ਰੇਲ ਰੋਕੋ ਅੰਦੋਲਨ (Rail Roko Andolan) ਦੇ ਅੱਜ 45ਵੇਂ ਦਿਨ ਕਿਸਾਨਾਂ ਨੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ (Jandiala Railway Station0 ਪੂਰੀ ਤਰ੍ਹਾਂ ਨਾਲ ਖਾਲੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਲੇਟਫਾਰਮ ਤੋਂ ਵੀ ਧਰਨਾ ਹਟਾ ਕੇ ਨੇੜਲੇ ਮੈਦਾਨ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਕੋਈ ਬਹਾਨਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨਾਂ ਕਰਕੇ ਮਾਲ ਗੱਡੀਆਂ ਨਹੀਂ ਚੱਲ ਸਕਦੀਆਂ। ਕਿਉਂਕਿ ਕਿਸਾਨ ਟ੍ਰੈਕ ਜਾਂ ਪਲੈਟਫਾਰਮਾਂ 'ਤੇ ਬੈਠੇ ਹਨ।
ਕਿਸਾਨਾਂ ਨੇ 24 ਸਤੰਬਰ ਤੋਂ ਪਿੰਡ ਦੇਵੀਦਾਸਪੁਰਾ ਵਿਖੇ ਰੇਲ ਰੋਕੋ ਅੰਦੋਲਨ ਸ਼ੁਰੁੂ ਕੀਤਾ ਸੀ, ਜੋ 33 ਦਿਨ ਦੇਵੀਦਾਸਪੁਰਾ ਵਿਖੇ ਜਾਰੀ ਰਿਹਾ ਅਤੇ ਇਸ ਤੋਂ ਬਾਅਦ ਕਿਸਾਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਧਰਨੇ 'ਤੇ ਬੈਠ ਗਏ ਜੋ ਹਾਲੇ ਤਕ ਜਾਰੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਖ਼ਤਮ ਨਹੀਂ ਹੋਇਆ ਸਗੋਂ ਇਹ ਸਟੇਸ਼ਨਾਂ ਦੇ ਨੇੜਲੇ ਮੈਦਾਨਾਂ ਤੋਂ ਜਾਰੀ ਰਹੇਗਾ।
ਦੱਸ ਦਈਏ ਕਿ ਰੇਲ ਰੋਕੋ ਅੰਦੋਲਨ ਦੇ 45 ਵੇਂ ਦਿਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਟੇਸ਼ਨ ਤੋਂ ਹੇਠਾਂ ਖੁੱਲੀ ਗਰਾਉਂਡ ਵਿੱਚ ਮੋਰਚਾ ਜਾਰੀ ਰੱਖਿਆ ਜਾਵੇਗਾ ਤੇ ਕੇਂਦਰ ਹੁਣ ਮਾਲ ਗੱਡੀਆਂ ਚਲਾ ਸਕਦਾ ਹੈ। ਇਸ ਲਈ ਸਟੇਸ਼ਨ ਵਿਹਲੇ ਕਰ ਦਿੱਤੇ ਹਨ। ਇਸ਼ ਦੇ ਨਾਲ ਹੀ ਉਨ੍ਹਾਂ ਨੇ ਇਹ ਨੀ ਸਾਫ ਕੀਤਾ ਕਿ ਸਿਰਫ਼ ਮਾਲ ਗੱਡੀਆਂ ਹੀ ਲੰਘਣ ਦਿੱਤੀਆਂ ਜਾਣਗੀਆਂ, ਕਿਸੇ ਵੀ ਮੁਸਾਫਰ ਗੱਡੀ ਨੂੰ ਲੰਘਣ ਨਹੀਂ ਦਿੱਤਾ ਜਾਏਗਾ।
ਮੁੜ ਗਰਮਾਇਆ 328 ਗਾਇਬ ਹੋਏ ਪਾਵਨ ਸਰੂਪਾਂ ਦਾ ਮੁੱਦਾ, ਸ਼੍ਰੋਮਣੀ ਕਮੇਟੀ ਖਿਲਾਫ਼ ਧਰਨੇ ‘ਤੇ ਬੈਠਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ
ਚੁਤਾਲਾ ਨੇ ਅੱਗੇ ਕਿਹਾ ਕਿ ਜੇਕਰ ਕੇਂਦਰ ਨੇ ਮੁਸਾਫਰ ਗੱਡੀਆਂ ਚਲਾਉਣੀਆਂ ਹਨ ਤਾਂ ਉਸ ਲਈ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ। ਆਗੂਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੋਧ 14 ਨਵੰਬਰ ਨੂੰ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਪਿੰਡ ਪੱਧਰ 'ਤੇ ਪੂਰੇ ਪੰਜਾਬ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਉਨ੍ਹਾਂ ਨੇ ਇਸ ਦੌਰਾਨ ਕਿਸਾਨਾਂ , ਮਜ਼ਦੂਰਾਂ, ਸ਼ਹਿਰੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਘਰਾਂ 'ਤੇ ਕਾਲੇ ਝੰਡੇ ਲਗਾ ਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ।
ਕਿਸਾਨ ਆਗੂ ਨੇ ਕਿਹਾ ਕਿ ਜਦੋ ਕੇਂਦਰ ਸਰਕਾਰ ਆਪਣੇ ਭਾਜਪਾ ਆਗੂ ਜਿਆਣੀ ਵਰਗੇ ਨੇਤਾਵਾਂ ਦੀ ਨਹੀਂ ਸੁਣ ਰਹੀ ਤਾਂ ਕਿਸਾਨਾਂ ਨਾਲ ਕਿਹੜੀ ਗੱਲਬਾਤ ਕਰਨੀ ਹੈ। ਕੇਂਦਰ ਵੱਲੋਂ ਲਿਖਤੀ ਸੱਦੇ ਤੋਂ ਪਹਿਲਾਂ ਗੱਲਬਾਤ ਦੀਆਂ ਗੱਲਾਂ ਕਰਨੀਆਂ ਭਾਰਤ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲੀਆਂ ਹਨ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਸੀ 1 ਦਿਨ ਦੀ ਪੈਰੋਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨਾਂ ਵਲੋਂ ਜੰਡਿਆਲਾ ਰੇਲਵੇ ਸਟੇਸ਼ਨ ਕੀਤਾ ਗਿਆ ਖਾਲੀ, 14 ਨਵੰਬਰ ਨੂੰ ਮਨਾਈ ਜਾਏਗੀ ਕਾਲੀ ਦਿਵਾਲੀ, ਜਾਣੋ ਕੀ-ਕੀ ਹੌੋਏ ਐਲਾਨ
ਮਨਵੀਰ ਕੌਰ ਰੰਧਾਵਾ
Updated at:
07 Nov 2020 04:54 PM (IST)
ਪੰਜਾਬ 'ਚ ਕਿਸਾਨਾਂ ਨੇ ਰੇਲਵੇ ਪਲੇਟਫਾਰਮ ਤੋਂ ਧਰਨਾ ਹਟਾਕੇ ਨੇੜਲੇ ਮੈਦਾਨ ਤੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਮਾਲ ਗੱਡੀਆਂ ਤੋਂ ਇਲਾਵਾ ਕੋਈ ਗੱਡੀ ਚੱਲਣ ਨਹੀਂ ਦਿੱਤੀ ਜਾਏਗੀ, ਤੇ ਕੇਂਦਰ ਸਰਕਾਰ ਹੁਣ ਬਹਾਨੇਬਾਜ਼ੀ ਕਰ ਰਹੀ ਹੈ।
- - - - - - - - - Advertisement - - - - - - - - -