Farmers Protest: ਕਿਸਾਨੀ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਮੰਗਾਂ ਪੂਰੀਆਂ ਕਰਾਉਣ ਲਈ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਉਪਰ ਵੀ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਲਾਏ ਹਨ।


ਮਿਲੀ ਜਾਣਕਾਰੀ ਮੁਤਾਬਕ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਸਰਹਿੰਦ ਵਿਖੇ ਕਿਸਾਨਾਂ ਨੇ ਜੀਟੀ ਰੋਡ ਜਾਮ ਕੀਤਾ। ਇਹ ਧਰਨਾ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਦਿੱਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੈਨਰ ਹੇਠਾਂ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤਾ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਕੇਂਦਰ ਸਰਕਾਰ ਕਿਸਾਨਾਂ ਨਾਲ ਧੋਖਾ ਕਰਦੀ ਆ ਰਹੀ ਹੈ। ਹੁਣ ਪੰਜਾਬ ਸਰਕਾਰ ਵਾਅਦੇ ਕਰਕੇ ਮੁਕਰ ਰਹੀ ਹੈ।


ਉਧਰ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਾਈਪਾਸ ਤੇ ਧਰਨਾ ਲਗਾਇਆ ਗਿਆ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਚੁੱਕਾ ਜਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਧਰਨਾ ਜਾਰੀ ਰਹੇਗਾ।


ਕਿਸਾਨ ਆਗੂਆਂ ਨੇ ਕਿਹਾ ਕਿ ਲੰਪੀ ਸਕਿਨ ਬਿਮਾਰੀ ਕਾਰਨ ਕਿਸਾਨਾਂ ਦੇ ਪਸ਼ੂ ਧਨ ਦੇ ਹੋਏ ਨੁਕਸਾਨ ਦੀ ਪੂਰਤੀ ਲਈ, ਕੱਚੇ ਵੈਟਰਨਰੀ ਇੰਸਪੈਕਟਰ ਨੂੰ ਪੱਕਿਆਂ ਕਰਨਾਂ, ਗੰਨੇ ਦਾ ਰੇਟ ਭਾਅ 470 ਰੁਪਏ ਪ੍ਰਤੀ ਕੁਵਿੰਟਲ ਲਾਗਤ ਮੁੱਲ਼ ਨੂੰ ਮੁੱਖ ਰੱਖ ਕੇ ਤਹਿ ਕਰਨ, ਫਗਵਾੜਾ ਮਿੱਲ ਸਮੇਂ ਨਿੱਜੀ ਮਿਲਾਂ ਤੋਂ ਗੰਨੇ ਦਾ ਬਕਾਇਆ ਲੈਣਾ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦਵਾਉਣ, DSR (ਸਿੱਧੀ ਬਿਜਾਈ) ਵਾਲੇ ਝੋਨੇ ਦੀ ਸਹਾਇਤਾ ਰਾਸ਼ੀ ਨਾ ਦੇਣਾ, 2 ਕਨਾਲਾਂ ਤੱਕ ਦੀ ਰਜਿਸਟਰੀ ਲਈ NOC ਵਿੱਚ ਛੋਟ ਨਾ ਦੇਣਾ, ਹੜ੍ਹ ਕਾਰਨ ਦਰਿਆਵਾਂ ਨੇੜੇ, ਬਾਰਸ਼, ਗੜ੍ਹੇਮਾਰੀ, ਸੁੰਡੀ ਜਾ ਮੱਛਰ ਕਾਰਨ ਨਰਮਾ, ਝੋਨਾ, ਸਬਜੀਆਂ ਤੇ ਕਿਨੂੰਆਂ ਦੇ ਬਾਗਾਂ ਦੇ ਨੁਕਸਾਨ ਦੀ ਪੂਰਤੀ, ਬਾਸਮਤੀ ਤੇ ਐਮਐਸਪੀ ਦੀ ਗਰੰਟੀ, ਬੰਦ ਪਈਆਂ ਸਹਿਕਾਰੀ ਖੰਡ ਮਿੱਲਾਂ ਨੂੰ ਚਲਾਉਣਾ, 5 ਨਵੰਬਰ ਨੂੰ ਖੰਡ ਮਿੱਲਾਂ ਨੂੰ ਚਾਲੂ ਕਰਨ ਤੋਂ ਵੀ ਸਰਕਾਰ ਅਸਮਰੱਥ ਜਾਪਦੀ ਹੈ। 


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।