Farmers Protest LIVE Updates: ਦਿੱਲੀ ਦੀਆਂ 10 ਟਰਾਂਸਪੋਰਟ ਯੂਨੀਅਨਾਂ ਕਿਸਾਨਾਂ ਦੇ ਹੱਕ 'ਚ ਡਟੀਆਂ, ਮੋਦੀ ਸਰਕਾਰ ਨੂੰ ਅਲਟੀਮੇਟਮ

Farmers Protest: ਕਿਸਾਨ ਪਿਛਲੇ 2 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਅਤੇ ਹੁਣ ਇਹ ਲੜਾਈ ਦਿੱਲੀ ਦੇ ਨੇੜੇ ਆ ਗਈ ਹੈ। ਕਿਸਾਨ ਪਿਛਲੇ 4 ਦਿਨਾਂ ਤੋਂ ਦਿੱਲੀ ਸਰਹੱਦ 'ਤੇ ਖੜੇ ਹਨ ਅਤੇ ਉਨ੍ਹਾਂ ਦੀ ਮੰਗ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰਨ ਦੀ ਹੈ। ਕਿਸਾਨਾਂ ਨੇ ਪ੍ਰਦਰਸ਼ਨ ਲਈ ਬੁਰਾੜੀ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਦੇ ਨਾਲ ਹੀ ਦੇਰ ਰਾਤ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਘਰ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਜੋ ਤਕਰੀਬਨ 2 ਘੰਟੇ ਚੱਲੀ।

ਏਬੀਪੀ ਸਾਂਝਾ Last Updated: 30 Nov 2020 05:30 PM

ਕਿਸਾਨਾਂ ਨੇ ਕਿਹਾ ਹੈ ਕਿ 3 ਦਸੰਬਰ ਦੀ ਮੁਲਾਕਾਤ ਦਾ ਕੋਈ ਅਰਥ ਨਹੀਂ ਰਿਹਾ। ਲਿਖਤੀ ਪੱਤਰ ਆਵੇਗਾ ਤੇ ਸ਼ਰਤਾਂ ਤੋਂ ਬਗੈਰ ਹੋਵੇਗਾ ਤਾਂ ਹੀ ਕੇਂਦਰ ਨਾਲ ਗੱਲ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਹੈ ਕਿ ਬੁਰਾੜੀ ਗਰਾਉਂਡ ਤੋਂ ਆਉਣ ਵਾਲੇ ਕਿਸਾਨਾਂ ‘ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ। ਇਹ ਸਾਡੀ ਸ਼ਰਤ ਹੈ, ਨਹੀਂ ਤਾਂ ਕੇਂਦਰ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਬੇਸ਼ਕ ਅਸੀਂ ਇੱਥੇ ਕੋਰੋਨਾ ਤੋਂ ਮਰ ਜਾਈਏ ਪਰ ਵਾਪਸ ਨਹੀਂ ਜਾਵਾਂਗੇ।
ਦਿੱਲੀ ਦੀਆਂ ਟਰਾਂਸਪੋਰਟ ਯੂਨੀਅਨਾਂ ਨੇ ਕਿਸਾਨਾਂ ਦੀ ਹਮਾਇਤ ਕੀਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਤਾਂ ਕੋਈ ਵੀ ਟੈਕਸੀ, ਪ੍ਰਾਈਵੇਟ ਬੱਸਾਂ, ਟਰੱਕ, ਦਿੱਲੀ ਵਿੱਚ ਨਹੀਂ ਚੱਲਣਗੀਆਂ। ਅੱਜ 10 ਯੂਨੀਅਨ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਲਈ ਪਹੁੰਚੀਆਂ।


ਪ੍ਰਧਾਨ ਮੰਤਰੀ ਮੋਦੀ ਨੇ ਅੱਜ ਫਿਰ ਦਾਅਵਾ ਕੀਤਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ। ਕਾਨੂੰਨਾਂ ਬਾਰੇ ਕਿਸਾਨਾਂ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਹੈ। ਇਹ ਉਹੀ ਲੋਕ ਕਰ ਰਹੇ ਹਨ ਜਿਨਾਂ ਨੇ ਸਾਲਾਂ ਤੱਕ ਕਿਸਾਨਾਂ ਲਈ ਕੁਝ ਨਹੀਂ ਕੀਤਾ।
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ਉੱਤੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਮੌਜੂਦ ਹਨ ਤੇ ਦਿੱਲੀ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਦੇ ਮੁੱਦੇ ਉੱਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਿਸਾਨਾਂ ਤੋਂ ਕੋਈ ਗਿਲਾ-ਸ਼ਿਕਵਾ ਨਹੀਂ ਹੈ; ਇਸ ਨੂੰ ਸਿਆਸੀ ਰੰਗਤ ਦਿੱਤੀ ਗਈ ਹੈ।
ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਕਿਸਾਨ ਲਗਾਤਾਰ ਚੌਥੇ ਦਿਨ ਦਿੱਲੀ ਬਾਰਡਰ ’ਤੇ ਡਟੇ ਹੋਏ ਹਨ। ਕਿਸਾਨ ਪੰਜ ਤੋਂ ਛੇ ਹੋਰ ਰਸਤਿਆਂ ਤੋਂ ਦਿੱਲੀ ’ਚ ਦਾਖ਼ਲ ਹੋ ਕੇ ਇੰਡੀਆ ਗੇਟ ਸੀ ਹੈਕਸਾਗਨ ਤੱਕ ਜਾ ਪੁੱਜੇ। ਕਿਸਾਨਾਂ ਦੇ ਇੰਡੀਆ ਗੇਟ ਪੁੱਜਣ ਦੀ ਖ਼ਬਰ ਨਾਲ ਪ੍ਰਸ਼ਾਸਨ ’ਚ ਭਾਜੜ ਮਚ ਗਈ। ਪੁਲਿਸ ਨੇ ਉਨ੍ਹਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਨਿਰੰਕਾਰੀ ਭਵਨ ਛੱਡ ਦਿੱਤਾ।
ਤਿੰਨ ਕੇਂਦਰੀ ਖੇਤੀ ਕਨੂੰਨਾਂ ਦੇ ਵਿਰੋਧ 'ਚ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਯੂਪੀ, ਰਾਜਸਥਾਨ ਤੇ ਹੋਰਨਾਂ ਵੀ ਕਈ ਸੂਬਿਆਂ ਦੇ ਕਿਸਾਨ ਵੀ ਡਟੇ ਹੋਏ ਹਨ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਵੱਡਾ ਇਕੱਠ ਜਮ੍ਹਾ ਹੋ ਰਿਹਾ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਰਾਜਧਾਨੀ ਦਿੱਲੀ 'ਚ ਦਾਖਲ ਹੋਣ ਤੋਂ ਰੋਕਣ ਲਈ ਪੂਰੀ ਵਾਹ ਲਾਈ ਗਈ। ਇਸ ਦਰਮਿਆਨ ਹੁਣ ਕਿਸਾਨਾਂ ਨੇ ਯੂਪੀ ਗੇਟ 'ਤੇ ਚੇਤਾਵਨੀ ਦਾ ਬੈਨਰ ਲਾ ਦਿੱਤਾ।


ਕੇਂਦਰ ਸਰਕਾਰ ਕਿਸਾਨਾਂ ਨਾਲ ਬਿਨਾ ਸ਼ਰਤ ਗੱਲ਼ਬਾਤ ਲਈ ਤਿਆਰ ਹੋ ਗਈ ਹੈ। ਕਿਸਾਨ ਲੀਡਰ ਬੂਟਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ ਉੱਪਰ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ, ਅਮਿਤ ਸ਼ਾਹ ਬਿਨਾਂ ਸ਼ਰਤ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸਹਿਮਤ ਹੋਏ ਹਨ। 36 ਕਿਸਾਨ ਜਥੇਬੰਦੀਆਂ ਦੇ ਆਗੂ ਜਲਦੀ ਹੀ ਅਮਿਤ ਸ਼ਾਹ ਨੂੰ ਮਿਲਣਗੇ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੇਤੀ ਕਾਨੂੰਨ ‘ਤੇ ਕਿਸਾਨ ਅੰਦੋਲਨ ਨੂੰ ਬੇਵਜ੍ਹਾ ਕਿਹਾ ਹੈ। ਉਨ੍ਹਾਂ ਕਿਹਾ, “ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਜਦੋਂ ਗੱਲਬਾਤ ਹੋਵੇਗੀ, ਤਾਂ ਕਿਸਾਨਾਂ ਨੂੰ ਅਸਲ ਜਾਣਕਾਰੀ ਮਿਲੇਗੀ ਕਿ ਉਨ੍ਹਾਂ ਦੀ ਕਿਸੇ ਵੀ ਫਸਲ ਦੀ ਖਰੀਦ ਵਿੱਚ ਕੋਈ ਰੁਕਾਵਟ ਨਹੀਂ ਹੈ। ਇਹ ਅੰਦੋਲਨ ਬਿਨਾਂ ਕਿਸੇ ਕਾਰਨ ਚੱਲ ਰਿਹਾ ਹੈ।"
ਉਧਰ, ਸਿੰਘੂ ਹੱਦ 'ਤੇ 30 ਤੋਂ ਵੱਧ ਕਿਸਾਨ ਸੰਗਠਨਾਂ ਦੀ ਮੀਟਿੰਗ ਚੱਲ ਰਹੀ ਹੈ। ਕਿਸਾਨ ਅਗਲੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਹੁਣ ਸਰਕਾਰ ਦੇ ਨਵੇਂ ਪ੍ਰਸਤਾਵ ਦੀ ਉਡੀਕ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਕੇਂਦਰ ਦੇ ਪਿਛਲੇ ਪ੍ਰਸਤਾਵ ਨੂੰ ਪਹਿਲਾਂ ਹੀ ਰੱਦ ਕਰ ਚੁੱਕੀਆਂ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਚਕਾਰ ਬੈਠਕ ਖ਼ਤਮ ਹੋ ਗਈ ਹੈ। ਇਹ ਮੁਲਾਕਾਤ ਤਕਰੀਬਨ ਡੇਢ ਘੰਟਾ ਚੱਲੀ। ਨਰਿੰਦਰ ਤੋਮਰ ਮੀਟਿੰਗ ਮਗਰੋਂ ਅਮਿਤ ਸ਼ਾਹ ਦੇ ਘਰੋਂ ਨਿਕਲ ਗਏ ਹਨ।

ਕਿਸਾਨ ਅੰਦੋਲਨ ਦਾ ਵਿਲੱਖਣ ਪਹਿਲੂ ਇਹ ਹੈ ਕਿ ਉਨ੍ਹਾਂ ਨੇ ਪੁਲਿਸ ਤੇ ਸੁਰੱਖਿਆ ਬਲਾਂ ਲਈ ਲੰਗਰ ਖੋਲ੍ਹਿਆ ਹੋਇਆ ਹੈ। ਇਹ ਸਭ ਵੇਖ ਦਿੱਲੀ ਦੇ ਲੋਕ ਹੈਰਾਨ ਹਨ।
ਪ੍ਰਿਯੰਕਾ ਗਾਂਧੀ ਨੇ ਟਵੀਟ ਕਰਕੇ ਸਵਾਲ ਚੁੱਕਿਆ ਹੈ ਕਿ ਕਿਸਾਨਾਂ ਨਾਲ ਗੱਲ ਕੀਤੇ ਬਿਨਾਂ ਕਿਸਾਨ ਕਾਨੂੰਨ ਕਿਵੇਂ ਬਣ ਸਕਦੇ ਹਨ?


ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਸਾਨਾਂ ਨੂੰ ਟਵੀਟ ਕਰਦਿਆਂ ਕਿਹਾ- ‘ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ ਨਾਲੋਂ ਮੰਡੀ ਵਿੱਚ ਵਧੇਰੇ ਝੋਨਾ ਵੇਚਿਆ ਤੇ ਜ਼ਿਆਦਾ ਐਮਐਸਪੀ‘ ਤੇ ਵਿਕਿਆ।’

ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਏਪੀਐਮਸੀ ਤਹਿਤ ਮੰਡੀ ਪਹਿਲਾਂ ਵਾਂਗ ਚੱਲਦੀ ਰਹੇਗੀ ਤੇ ਕਿਸਾਨਾਂ ਨੂੰ ਆਮਦਨ ਦੇ ਕਾਫ਼ੀ ਮੌਕੇ ਮਿਲਦੇ ਰਹਿਣਗੇ।

ਦਿੱਲੀ ਦੀ ਹੱਦ ਤੇ ਡਟੇ ਕਿਸਾਨਾਂ ਨੇ ਅੱਗ ਗੁਰਪੁਰਬ ਮੌਕੇ ਲੋਕਾਈ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਉਸ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਸੂਤਾ ਫਸਾ ਦਿੱਤਾ ਹੈ। ਇਹ ਕਾਨੂੰਨ ਬਣਨ ਦੇ ਤੁਰੰਤ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਸੜਕਾਂ ਉੱਤੇ ਉੱਤਰ ਆਏ ਸਨ। ਪਹਿਲਾਂ ਤਾਂ ਉਨ੍ਹਾਂ ਨੇ ਇਹ ਅੰਦੋਲਨ ਪੰਜਾਬ ਤੱਕ ਹੀ ਸੀਮਤ ਰੱਖਿਆ ਪਰ ਜਦੋਂ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਤਾਂ ਉਨ੍ਹਾਂ ਨੇ ਇਸ ਦਾ ਰੁਖ਼ ਦਿੱਲੀ ਵੱਲ ਮੋੜ ਦਿੱਤਾ।
ਦਿੱਲੀ ਪੁਲਿਸ ਨੇ ਕਿਹਾ ਹੈ ਕਿ ਸਿੰਘੂ ਤੇ ਟਿਕਰੀ ਬਾਰਡਰ ਟਰੈਫਿਕ ਆਵਾਜਾਈ ਲਈ ਬੰਦ ਹੈ। ਕਿਸਾਨਾਂ ਨੇ ਇੱਥੇ ਡੇਰਾ ਲਾਇਆ ਹੋਇਆ ਹੈ। ਇਸ ਦੇ ਨਾਲ ਹੀ, ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੇ ਦਿੱਲੀ ਦੇ ਸਾਰੇ ਐਂਟਰੀ ਪੁਆਇੰਟ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।


ਕਿਸਾਨਾਂ ਅੰਦੋਲਨ ਨਾਲ ਦਿੱਲੀ ਦੇ ਆਮ ਲੋਕਾਂ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਖ਼ਾਸਕਰ ਜਿਹੜੇ ਲੋਕ ਵਿਰੋਧ ਸਥਾਨ ਨੇੜੇ ਦੁਕਾਨਾਂ ਚਲਾਉਂਦੇ ਹਨ ਅਤੇ ਇਨ੍ਹਾਂ ਰਸਤਿਆਂ ਤੋਂ ਲੰਘਦੇ ਹਨ ਉਹ ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਮ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹਾਂ, ਪਰ ਅਸੀਂ ਵੀ ਤਾਂ ਮੁਸੀਬਤ ਕਾਰਨ ਹੀ ਦਿੱਲੀ ਆਏ ਹਾਂ। ਸਰਕਾਰ ਨੂੰ ਜਲਦੀ ਸਾਡੀ ਗੱਲ ਸੁਣਨੀ ਚਾਹੀਦੀ ਹੈ।
ਗਾਜੀਪੁਰ ਬਾਡਰ 'ਤੇ ਕਿਸਾਨ ਸੰਗੀਤ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਾਰਮੋਨੀਅਮ, ਢੋਲਕ ਅਤੇ ਮੰਜੀਰਾ ਵਜਾਉਂਦੇ ਹੋਏ ਉਹ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
Farmer Protest Update: ਦਿੱਲੀ ਪੁਲਿਸ ਨੇ ਕਿਹਾ ਹੈ ਕਿ ਸਿੰਘੂ ਅਤੇ ਟਿੱਕਰੀ ਬਾਰਡਰ ਟਰੈਫਿਕ ਆਵਾਜਾਈ ਲਈ ਬੰਦ ਹੈ। ਕਿਸਾਨਾਂ ਨੇ ਇੱਥੇ ਡੇਰਾ ਲਾਇਆ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਦਿੱਲੀ ਦੇ ਸਾਰੇ ਐਂਟਰੀ ਪੁਆਇੰਟਸ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਉਹ ਸਿੱਘੂ ਬਾਰਡਰ ‘ਤੇ ਬੈਠੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿਚ ਦਿੱਲੀ ਨੂੰ ਜਾਣ ਵਾਲੀਆਂ ਹੋਰ ਸੜਕਾਂ ਨੂੰ ਵੀ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ।
farmers Protest: ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਸਿੰਘੂ ਸਰਹੱਦ (ਦਿੱਲੀ-ਹਰਿਆਣਾ) 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉਧਰ ਗਾਜੀਪੁਰ ਸਰਹੱਦ ਤੋਂ ਕਿਸਾਨ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਨੇ ਬੈਰੀਕੇਡ ਸੁੱਟ ਦਿੱਤੇ। ਹਾਲਾਂਕਿ, ਮੌਕੇ 'ਤੇ ਪੁਲਿਸ ਨੇ ਸਥਿਤੀ ਨੂੰ ਆਪਣੇ ਕੰਟ੍ਰੋਲ ਵਿਚ ਲੈ ਲਿਆ।

ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ-ਯੂਪੀ ਬਾਰਡਰ ‘ਤੇ ਡੱਟੇ ਹੋਏ ਹਨ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਜਦੋਂ ਸਾਰੀਆਂ ਮੁਲਾਕਾਤਾਂ ਹਮੇਸ਼ਾਂ ਜੰਤਰ ਮੰਤਰ ਵਿਖੇ ਹੁੰਦੀਆਂ ਹਨ, ਤਾਂ ਕਿਸਾਨ ਨੂੰ ਜੰਤਰ-ਮੰਤਰ 'ਤੇ ਜਾਣ ਦੀ ਇਜ਼ਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ? ਜਦੋਂ ਤਕ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇੱਥੇ ਰਹਾਂਗੇ।"
ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਕਾਰਨ ਫੁੱਲਾਂ ਅਤੇ ਸਬਜ਼ੀਆਂ ਦੀ ਕੀਮਤ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਵਿਚ ਆਈ ਰੁਕਾਵਟ ਕਾਰਨ ਵਧੀ ਹੈ। ਖ਼ਾਸਕਰ ਆਲੂ ਅਤੇ ਸੇਬ ਦੀਆਂ ਕੀਮਤਾਂ ਵਧੀਆਂ ਹਨ। ਦਿੱਲੀ ਵਿਚ ਸੇਬਾਂ ਦੀ ਪ੍ਰਚੂਨ ਕੀਮਤ 120 ਰੁਪਏ ਪ੍ਰਤੀ ਕਿੱਲੋ ਤੋਂ ਉਪਰ ਹੋ ਗਈ ਹੈ, ਜਦੋਂਕਿ ਦੋ ਦਿਨ ਪਹਿਲਾਂ ਸੇਬ 80 ਤੋਂ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ।
ਹਰਿਆਣਾ ਦੇ ਕਈ ਖਾਪਾਂ ਨੇ ਐਤਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਹ ਫੈਸਲਾ ਰੋਹਤਕ ਵਿੱਚ ਹੋਈ 30 ਖਾਪਾਂ (ਜਾਤੀ ਪ੍ਰੀਸ਼ਦ) ਦੇ ਮੁਖੀਆਂ ਦੀ ਇੱਕ ਮੀਟਿੰਗ ਵਿੱਚ ਲਿਆ ਗਿਆ। ਉਹ ‘ਸਾਂਗਵਾਨ ਖਾਪ’ ਦੇ ਮੁਖੀ ਵੀ ਹੈ।
Farmer Protest Update: ਕਿਸਾਨ ਅੰਦੋਲਨ ਦੇ ਲੰਬੇ ਸਮੇਂ ਤੱਕ ਰਹਿਣ ਦੀ ਉਮੀਦ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲਹਿਰ ਵਿਚ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਟੇਜ ‘ਤੇ ਆਉਣ ਦੀ ਇਜਾਜ਼ਤ ਨਹੀਂ ਹੈ। 4 ਮਹੀਨੇ ਸਰਹੱਦ 'ਤੇ ਬੈਠਣ ਦੀ ਤਿਆਰੀ ਕੀਤੀ ਹੈ।
ਅੱਜ ਦਿੱਲੀ ਆਉਣ ਅਤੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਕਿਸਾਨਾਂ ਨੇ ਦਿੱਲੀ ਨੂੰ ਜੋੜਣ ਵਾਲੀ ਪੰਜੋਂ ਐਂਟਰੀਆਂ ਸੋਨੀਪਤ, ਬਹਾਦੁਰਗੜ, ਮਥੁਰਾ ਅਤੇ ਗਾਜ਼ੀਆਬਾਦ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਰਾਸ਼ਟਰੀ ਲੋਕ ਦਲ (ਆਰਐਲਡੀ) ਨੇ ਦੋਸ਼ ਲਾਇਆ ਕਿ ਭਾਜਪਾ ਹੈਦਰਾਬਾਦ ਮਿਉਂਸਪਲ ਬਾਡੀ ਚੋਣਾਂ ਵਿੱਚ ਰੁੱਝੀ ਹੋਈ ਹੈ ਅਤੇ ਇਸ ਲਈ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਦੀ ਤਰੀਕ ਦਸੰਬਰ ਵਿੱਚ ਤੈਅ ਕੀਤੀ ਗਈ। ਉਸ ਪਾਰਟੀ ਲਈ ਕਿਸਾਨ ਜ਼ਰੂਰੀ ਨਹੀਂ ਹਨ।
Farmers Protest: ਨਾਰਾਜ਼ ਕਿਸਾਨਾਂ ਨੇ ਸਵਾਲ ਚੁੱਕਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਕਿਉਂ ਲਾਗੂ ਕਰਨੇ ਪਏ? ਜਿਨ੍ਹਾਂ ਨੂੰ ਕੇਂਦਰ ਸਰਕਾਰ ਕਹਿੰਦੀ ਹੈ ਕਿ ਉਹ ਖੇਤੀਬਾੜੀ ਸੁਧਾਰ ਨਾਲ ਸਬੰਧਤ ਹਨ ਅਤੇ ਉਹ ਲੰਬੇ ਸਮੇਂ ਦੀਆਂ ਮੰਗਾਂ ਪੂਰੀਆਂ ਕਰਦੇ ਹਨ। ਤਿੰਨ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਦੇ ਵਿਚਕਾਰ ਦਿੱਲੀ ਲਈ ਮਾਰਚ ਕਰਨ ਵਾਲੇ ਕਿਸਾਨ ਸਮੂਹ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰ ਸਿਰਫ ਕਾਰਪੋਰੇਟਾਂ ਦੀ ਭਲਾਈ ਵਿੱਚ ਦਿਲਚਸਪੀ ਰੱਖਦੀ ਹੈ, ਇਸੇ ਕਰਕੇ ਅਜਿਹੇ "ਕਾਲੇ ਕਾਨੂੰਨ" ਲਿਆਂਦੇ ਜਾ ਰਹੇ ਹਨ।
ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨ ਆਪਣੇ ਅੰਦੋਲਨ ਨੂੰ ਕੌਮੀ ਰਾਜਧਾਨੀ ਦਿੱਲੀ ਤੱਕ ਲੈ ਗਏ ਹਨ। ਕਿਸਾਨਾਂ ਦੇ ਦਿੱਲੀ ਅੰਦੋਲਨ ਵਿੱਚ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਤਰਸੇਮ ਜੱਸੜ ਵੀ ਸ਼ਾਮਲ ਹੋ ਗਏ ਹਨ। ਦੋਵਾਂ ਕਲਾਕਾਰਾਂ ਨੂੰ ਕਿਸਾਨਾਂ ਦਰਮਿਆਨ ਲੰਗਰ ਦੀ ਸੇਵਾ ਕਰਦੇ ਵੇਖਿਆ ਗਿਆ। ਰਣਜੀਤ ਬਾਵਾ ਪੰਜਾਬ ਵਿੱਚ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਰਹੇ ਸੀ।
ਪੰਜਾਬ ਦੇ ਕਿਸਾਨਾਂ ਨੂੰ ਹੁਣ ਦੇਸ਼ ਭਰ ਦੇ ਕਿਸਾਨਾਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਕੇਂਦਰ ਸਰਕਾਰ ਵੀ ਇਸ ਨੂੰ ਲੈ ਕੇ ਹੁਣ ਕਾਫੀ ਚੌਕਸ ਹੋ ਗਈ ਹੈ। ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਨੀਵਾਰ ਸ਼ਾਮ ਨੂੰ ਸਥਿਤੀ ਸਪਸ਼ੱਟ ਕਰ ਦਿੱਤੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਗੰਭੀਰਤਾ ਨਾਲ ਕਿਸਾਨਾਂ ਦੇ ਮੁੱਦੇ ‘ਤੇ ਵਿਚਾਰ ਕਰ ਰਹੇ ਹਨ।
ਕੜਾਕੇ ਦੀ ਠੰਢ ਵਿੱਚ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਅੰਦੋਲਨ ਕਰ ਰਹੇ ਹਨ। ਮੌਸਮ ਵਿਭਾਗ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਵੰਬਰ ਮਹੀਨੇ ਘੱਟੋ-ਘੱਟ ਤਾਪਮਾਨ 10 ਡਿਗਰੀ ਦੇ ਨੇੜੇ ਰਿਹਾ ਹੈ। ਜੋ ਪਿਛਲੇ 10 ਸਾਲਾਂ ਵਿੱਚ ਰਿਕਾਰਡ ਹੈ।ਆਮ ਤੌਰ ਤੇ ਘੱਟੋ-ਘੱਟ ਤਾਪਮਾਨ 12.9 ਡਿਗਰੀ ਸੈਲਸੀਅਸ ਹੁੰਦਾ ਹੈ ਪਰ ਇਸ ਹੱਡ ਚੀਰਵੀਂ ਠੰਢ ਵਿੱਚ ਵੀ ਕਿਸਾਨ ਆਪਣੇ ਹੱਕਾਂ ਲਈ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦੀਆਂ ਖੁੱਲ੍ਹਿਆਂ ਸੜਕਾਂ ਤੇ ਰਾਤਾਂ ਗੁਜ਼ਾਰ ਰਹੇ ਹਨ।
ਨਵੇਂ ਖੇਤੀਬਾੜੀ ਕਾਨੂੰਨ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਇੱਕ ਪਾਸੇ ਜਿੱਥੇ ਦਿੱਲੀ ਦੇ ਸਿੰਘੂ ਤੇ ਟਿੱਕਰੀ ਸੀਮਾ ਤੇ ਡਟੇ ਹੋਏ ਹਨ। ਉੱਥੇ ਹੀ ਹਜ਼ਾਰਾਂ ਕਿਸਾਨ ਯੂਪੀ ਦੀ ਸਰਹੱਦ 'ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਆਈਯੂ) ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਇਕੱਠੇ ਹੋਏ। ਹਰਿਆਣਾ ਦੇ ਕਿਸਾਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਤੇ ਦਿੱਲੀ ਬਾਰਡਰ ਨੇੜੇ ਪ੍ਰਦਰਸ਼ਨ ਕੀਤਾ। ਸ਼ਨੀਵਾਰ ਨੂੰ ਪੰਜਾਬ, ਹਰਿਆਣਾ ਤੇ ਯੂਪੀ ਦੇ ਹਜ਼ਾਰਾਂ ਕਿਸਾਨ ਦਿੱਲੀ ਵੱਲ ਵਧੇ ਤੇ ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾ ਲਿਆ ਹੈ। ਇੱਥੋਂ ਉਹ ਅਗਲੀ ਰਣਨੀਤੀ ਬਣਾਉਣਗੇ।
ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਸੱਦੇ ਨੂੰ ਠੁਕਰਾ ਦਿੱਤਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸੱਦਾ ਸ਼ਰਤਾਂ ਦੇ ਨਾਲ ਹੈ ਇਸ ਲਈ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ।ਸਰਕਾਰ ਬਿਨ੍ਹਾਂ ਸ਼ਰਤਾਂ ਤੋਂ ਸੱਦਾ ਭੇਜੇ।ਦੱਸ ਦੇਈਏ ਕਿ ਕੱਲ੍ਹ ਨੂੰ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੈਅ ਹੋਈ ਸੀ ਪਰ ਕਿਸਾਨਾਂ ਨੇ ਇਸ ਨੂੰ ਠੁਕਰਾ ਦਿੱਤਾ ਹੈ।ਕਿਸਾਨ ਜੱਥੇਬੰਦੀਆਂ ਨੇ ਅੱਜ ਚਰਚਾ ਮਗਰੋਂ ਇਸ ਸੱਦੇ ਨੂੰ ਠੁਕਰਾ ਦਿੱਤਾ ਹੈ।

ਕਿਸਾਨਾਂ ਨੇ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਰਕਾਰ ਬੁੜਾਰੀ ਦੇ ਨਿਰੰਕਾਰੀ ਮੈਦਾਨ ਨੂੰ ਇੱਕ ਹੋਰ ਸ਼ਾਹੀਨ ਬਾਗ ਬਣਾਉਣਾ ਚਾਹੁੰਦੀ ਹੈ। ਸਰਕਾਰ ਦੀ ਨਿਰੰਕਾਰੀ ਮੈਦਾਨ ਵਿੱਚ ਧਰਨਾ ਦੇਣ ਦੀ ਸ਼ਰਤ ਸਹੀ ਨਹੀਂ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੱਲਬਾਤ ਦੇ ਪ੍ਰਸਤਾਵ 'ਤੇ ਰਾਕੇਸ਼ ਟਿਕਟ ਨੇ ਆਈਏਐਨਐਸ ਨੂੰ ਕਿਹਾ,' ਸਰਕਾਰ ਬੁੜਾਰੀ ਪਿੰਡ ਵਿੱਚ ਨਿਰੰਕਾਰੀ ਮੈਦਾਨ ਨੂੰ ਇੱਕ ਹੋਰ ਸ਼ਾਹੀਨ ਬਾਗ ਬਣਾਉਣਾ ਚਾਹੁੰਦੀ ਹੈ, ਅਸੀਂ ਇਹ ਨਹੀਂ ਹੋਣ ਦੇਵਾਂਗੇ। ਦੁਪਹਿਰ 1 ਵਜੇ ਤੱਕ, ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਸਾਡੇ ਸਾਹਮਣੇ ਰਣਨੀਤੀ ਕੀ ਹੈ। ਇਸ ਸਾਰੇ ਮੁੱਦੇ 'ਤੇ, ਸਿੰਘੂ ਸਰਹੱਦ 'ਤੇ ਮੀਟਿੰਗ ਚੱਲ ਰਹੀ ਹੈ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।
ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨ ਖੇਤੀ ਨਾਲ ਜੁੜੇ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਤੇ ਟਿੱਕਰੀ ਸਰਹੱਦਾਂ ’ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਗੱਲਬਾਤ ਦੇ ਪ੍ਰਸਤਾਵ ਦੇ ਬਾਵਜੂਦ ਉਨ੍ਹਾਂ ਦਾ ਵਿਰੋਧ ਜਾਰੀ ਹੈ। ਇਸ ਸਮੇਂ ਸਿੰਘੂ ਹੱਦ ਉੱਪਰ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ। ਇਸ ਵਿੱਚ ਕੇਂਦਰ ਦੇ ਪ੍ਰਸਤਾਵ 'ਤੇ ਫੈਸਲਾ ਲਿਆ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਵਿੱਚ ਤਿੰਨ ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਾ ਪੈਸਾ ਦਿਵਾਉਣ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਪੈਸੇ ਨਾ ਮਿਲੇ ਤਾਂ ਕਿਸਾਨ ਸ਼ਿਕਾਇਤ ਕਰ ਸਕਦੇ ਹਨ। ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ ਕਿਸਾਨਾਂ ਦੇ ਬਹੁਤ ਸਾਰੇ ਬੰਧਨ ਖ਼ਤਮ ਹੋ ਗਏ, ਬਲਕਿ ਉਨ੍ਹਾਂ ਨੂੰ ਨਵੇਂ ਮੌਕੇ ਵੀ ਮਿਲਣਗੇ।
'ਮਨ ਕੀ ਬਾਤ' ਵਿੱਚ ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਸੰਸਦ ਨੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲੇ ਹਨ। ਉਨ੍ਹਾਂ ਦੀਆਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਪੂਰੀਆਂ ਹੋਈਆਂ ਹਨ। ਸਹੀ ਜਾਣਕਾਰੀ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ।
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਚੌਥੇ ਦਿਨ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਦਿੱਲੀ 'ਚ ਵਿਰੋਧ ਪ੍ਰਦਰਸ਼ਨ ਦੀ ਮੰਗ ਤੇ ਅੜੇ ਕਿਸਾਨਾਂ ਨੂੰ ਬੁਰਾੜੀ ਸਥਿਤ ਨਿਰੰਕਾਰੀ ਗ੍ਰਾਊਂਡ 'ਚ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਕਿਸਾਨ ਹੁਣ ਵੀ ਸਿੰਘੂ ਬਾਰਡਰ 'ਤੇ ਅੜੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਜਾ ਡਟੇ ਕਿਸਾਨਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੱਡਾ ਐਲਾਨ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਗੁਰਪੁਰਬ ਵਾਲੇ ਦਿਨ ਕਿਸਾਨਾਂ ਦੇ ਹੱਕ ਵਿੱਚ ਅਰਦਾਸ ਕਰਨ ਦਾ ਆਦੇਸ਼ ਦਿੱਤਾ ਹੈ।
ਕਿਸਾਨਾਂ ਦਾ ਜੋਸ਼ ਵੇਖ ਕੇਂਦਰ ਸਰਕਾਰ ਠੰਢੀ ਪੈ ਗਈ ਹੈ। ਕਿਸਾਨਾਂ ਵੱਲੋਂ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਰਨ ਮਗਰੋਂ ਅਮਿਤ ਸ਼ਾਹ ਨੇ ਕੱਲ੍ਹ ਕਿਸਾਨਾਂ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਕਿਸਾਨ ਲੀਡਰਾਂ ਨਾਲ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਰਿੰਦਰ ਤੋਮਰ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨਾਲ 4 ਦਸੰਬਰ ਨੂੰ ਗੱਲ ਕਰਨੀ ਸੀ।
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਹੁਣ ਅੰਦੋਲਨ ਕਰਨ ਲਈ ਦਿੱਲੀ ਪਹੁੰਚ ਚੁੱਕੇ ਹਨ। ਫਿਲਹਾਲ ਅੰਦੋਲਨ ਦੀ ਕੋਈ ਜਗ੍ਹਾ ਤੈਅ ਨਹੀਂ ਹੋ ਪਾਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਕਿਹਾ ਸੀ ਕਿ ਸੜਕ 'ਤੇ ਅੰਦੋਲਨ ਕਰਨ ਦੀ ਬਜਾਏ, ਕਿਸਾਨਾਂ ਨੂੰ ਕਿਸੇ ਖਾਸ ਜਗ੍ਹਾ' ਤੇ ਅੰਦੋਲਨ ਕਰਨਾ ਚਾਹੀਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਿਰਧਾਰਤ ਥਾਂ ਤੇ ਧਰਨਾ ਸ਼ਿਫਟ ਕਰਨ ਦੀ ਅਪੀਲ ਕੀਤੀ ਹੈ। ਓਧਰ ਕਿਸਾਨ ਜਥੇਬੰਦੀਆਂ ਦੀ ਪਹਿਲੀ ਮੀਟਿੰਗ ਸਵੇਰੇ 11 ਵਜੇ ਤੇ ਦੂਜੀ ਦੁਪਹਿਰ ਦੇ ਵਜੇ ਹੋਣੀ ਤੈਅਹੋਈ ਹੈ। ਇਸ ਮੀਟਿੰਗ 'ਚ ਸਾਰੇ ਕਿਸਾਨ ਸੰਗਠਨ ਆਪਣੀ ਅੱਗੇ ਦੀ ਰਣਨੀਤੀ ਤੈਅ ਕਰਨਗੇ।
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਚੌਥੇ ਦਿਨ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਦਿੱਲੀ 'ਚ ਵਿਰੋਧ ਪ੍ਰਦਰਸ਼ਨ ਦੀ ਮੰਗ ਤੇ ਅੜੇ ਕਿਸਾਨਾਂ ਨੂੰ ਬੁਰਾੜੀ ਸਥਿਤ ਨਿਰੰਕਾਰੀ ਗ੍ਰਾਊਂਡ 'ਚ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਕਿਸਾਨ ਹੁਣ ਵੀ ਸਿੰਘੂ ਬਾਰਡਰ 'ਤੇ ਅੜੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕੀਤਾ, “ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰਨਾ ਕੋਈ ਗੁਨਾਹ ਨਹੀਂ, ਇੱਕ ਫਰਜ਼ ਹੈ। ਮੋਦੀ ਸਰਕਾਰ ਪੁਲਿਸ ਦੇ ਝੂਠੇ ਐਫਆਈਆਰ ਨਾਲ ਕਿਸਾਨਾਂ ਦੇ ਪੱਕੇ ਇਰਾਦਿਆਂ ਨੂੰ ਨਹੀਂ ਬਦਲ ਸਕਦੀ। ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨ ਖ਼ਤਮ ਨਹੀਂ ਹੁੰਦੇ। ਸਾਡੇ ਲਈ ਜੈ ਕਿਸਾਨ "ਸੀ, ਹੈ ਅਤੇ ਰਹੇਗਾ!"
Punjab farmers Protest: ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਰਵਨੀਤ ਸਿੰਘ ਬਿੱਟੂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਸਿੰਘੂ ਬਾਰਡਰ 'ਤੇ ਪਹੁੰਚੇ।
ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਟਿੱਕਰੀ ਸਰਹੱਦੀ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਪਰ ਉਥੋਂ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪਿਆ। ਕਿਸਾਨਾਂ ਨੇ ਕਿਹਾ ਕਿ ਸਾਨੂੰ ਰਾਜਨੀਤਿਕ ਪਾਰਟੀਆਂ ਦੇ ਸਮਰਥਨ ਦੀ ਲੋੜ ਨਹੀਂ। ਇਸ ਦੇ ਨਾਲ ਹੀ ਕਿਸਾਨਾਂ ਨੇ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਤੋਂ ਲੰਗਰ ਨਹੀਂ ਲਿਆ। ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨਾਂ ਨੂੰ ਲੰਗਰ ਛਕਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਲੰਗਰ ਤੋਂ ਇਨਕਾਰ ਕਰ ਦਿੱਤਾ।
ਕੁਝ ਸੰਸਥਾਵਾਂ ਜੋ ਪੰਜਾਬ ਤੋਂ ਦਿੱਲੀ ਆਈਆਂ ਹਨ, ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਪਹੁੰਚੀਆਂ ਹਨ, ਜਦਕਿ ਕਿਸਾਨਾਂ ਨੇ ਆਪਣੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਕਿਸਾਨਾਂ ਨੇ ਜ਼ਮੀਨ ਪੁੱਟ ਕੇ ਚੁੱਲ੍ਹੇ ਬਣਾਏ ਹਨ, ਜਿਸ 'ਤੇ ਸਬਜ਼ੀਆਂ ਬਣ ਰਹੀਆਂ ਹਨ। ਇਸ ਦੇ ਨਾਲ ਹੀ ਰੋਟੀਆਂ ਵੀ ਪਕਾਇਆਂ ਜਾ ਰਹੀਆਂ ਹਨ, ਤਾਂ ਜੋ ਉਨ੍ਹਾਂ ਦੇ ਸਾਥੀ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
Protest Against Farm Laws: ਦਿੱਲੀ-ਹਰਿਆਣਾ ਸਿੰਘੂ ਸਰਹੱਦ 'ਤੇ ਚੱਲ ਰਹੇ ਕਿਸਾਨਾਂ ਦੀ ਬੈਠਕ ਖ਼ਤਮ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸੱਕਤਰ ਹਰਿੰਦਰ ਸਿੰਘ ਨੇ ਕਿਹਾ ਹੈ, "ਅਸੀਂ ਫੈਸਲਾ ਲਿਆ ਹੈ ਕਿ ਅਸੀਂ ਇੱਥੋਂ ਕਿਤੇ ਵੀ ਨਹੀਂ ਜਾਵਾਂਗੇ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਹੀ ਕਰਾਂਗੇ। ਅਸੀਂ ਹਰ ਰੋਜ਼ ਸਵੇਰੇ 11 ਵਜੇ ਮੁਲਾਕਾਤ ਕਰਾਂਗੇ ਅਤੇ ਆਪਣੀ ਰਣਨੀਤੀ ਬਾਰੇ ਵਿਚਾਰ ਕਰਾਂਗੇ।"
Farmers Protest: ਰਾਜਸਥਾਨ ਦੇ ਕਿਸਾਨ ਆਗੂ ਰਾਮਪਾਲ ਜਾਟ ਨੇ ਕਿਹਾ, “ਦੇਸ਼ ਵਿਚ ਇਸ ਸਮੇਂ ਜੋ ਨੀਤੀ ਚਲ ਰਹੀ ਹੈ, ਉਹ ਹੈ ਨਿਵੇਸ਼-ਅਧਾਰਤ ਵਿਕਾਸ। ਇਸ ਦਾ ਅਰਥ ਹੈ ਪੈਸੇ ਵਾਲਿਆ ਨਾਲ ਹੱਥ ਮਿਲਾਓ। ਕਿਸਾਨ ਕਾਨੂੰਨਾਂ ਖਿਲਾਫ ਜਾਰੀ ਦੇਸ਼ ਵਿਆਪੀ ਅੰਦੋਲਨ ਦੇ ਮੱਦੇਨਜ਼ਰ ਅਜੇ ਇੱਥੋਂ 100 ਲੋਕਾਂ ਦਾ ਜੱਥਾ ਦਿੱਲੀ ਲਈ ਰਵਾਨਾ ਹੋ ਰਿਹਾ ਹੈ।”
Punjab Kisan Protest: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, “ਭਾਰਤ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਕਿਸਾਨ ਯੂਨੀਅਨ ਨਾਲ ਗੱਲਬਾਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਉਨ੍ਹਾਂ ਨੂੰ 3 ਦਸੰਬਰ ਨੂੰ ਸੱਦਾ ਭੇਜਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਸਾਰੇ ਲੋਕ ਆ ਕੇ ਇਸ ਬਾਰੇ ਗੱਲ ਕਰਨਗੇ। ਅਸੀਂ ਦਾ ਵੀ ਰਾਹ ਲੱਭ ਲਵਾਂਗੇ। ਮੈਂ ਰਾਜਨੀਤਿਕ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਉਹ ਰਾਜਨੀਤੀ ਕਰਨਾ ਚਾਹੁੰਦੇ ਹਨ ਤਾਂ ਆਪਣੇ ਨਾਂ 'ਤੇ ਰਾਜਨੀਤੀ ਕਰੋ, ਪਰ ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।"
ਹਰਿਆਣਾ ਦੇ ਮੁਰਥਲ ਦੇ ਪ੍ਰਸਿੱਧ ਅਮਰੀਕ ਸੁਖਦੇਵ ਢਾਬੇ ਨੇ ਵਿਰੋਧ ਪ੍ਰਦਰਸ਼ਨ ਲਈ ਦਿੱਲੀ ਜਾ ਰਹੇ ਕਿਸਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਉਹ ਕਿਸਾਨਾਂ ਨੂੰ ਮੁਫਤ ਖਾਣਾ ਮੁਹੱਈਆ ਕਰਵਾ ਰਹੇ ਹਨ ਅਤੇ ਇਸ ਦੇ ਲਈ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਮਹਾਰਾਸ਼ਟਰ ਸਟੇਟ ਕਮੇਟੀ ਨੇ ਇਸ ਢਾਬੇ ਨੂੰ 'ਲਾਲ ਸਲਾਮੀ' ਦਿੱਤੀ।
ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਸਿੰਘੂ ਸਰਹੱਦ ਅਜੇ ਵੀ ਦੋਵਾਂ ਪਾਸਿਆਂ ਤੋਂ ਬੰਦ ਹੈ। ਕਿਰਪਾ ਕਰਕੇ ਕੋਈ ਵਿਕਲਪੀ ਰਸਤਾ ਚੁਣੋ। ਟ੍ਰੈਫਿਕ ਨੂੰ ਮਕਾਰਬਾ ਚੌਕ ਅਤੇ ਜੀਟੀਕੇ ਰੋਡ ਤੋਂ ਮੋੜ ਦਿੱਤਾ ਗਿਆ ਹੈ। ਆਵਾਜਾਈ ਬਹੁਤ ਹੈ। ਕਿਰਪਾ ਕਰਕੇ ਰੋਹਿਨੀ ਅਤੇ ਇਸਦੇ ਉਲਟ, ਜੀਟੀਕੇ ਰੋਡ, ਐਨਐਚ 44 ਅਤੇ ਆਉਟਰ ਰਿੰਗ ਰੋਡ ਤੋਂ ਸਿੰਘੂ ਬਾਰਡਰ ਤੋਂ ਸਿਗਨੇਚਰ ਬ੍ਰਿਜ ਤੋਂ ਜਾਣ ਤੋਂ ਬਚੋ।
ਦਿੱਲੀ ਜਾਣ ਤੋਂ ਬਾਅਦ ਪਿਛਲੇ 24 ਘੰਟਿਆਂ ਤੋਂ ਹਜ਼ਾਰਾਂ ਕਿਸਾਨ ਸਿੰਘੂ ਸਰਹੱਦ 'ਤੇ ਜੰਮ ਗਏ ਹਨ। ਜਿਸ ਕਾਰਨ ਨੈਸ਼ਨਲ ਹਾਈਵੇ-44 'ਤੇ ਸਿੰਘੂ ਰਾਏ ਬੀਸਵਾਂ ਮੀਲ 'ਤੇ ਲਗਪਗ ਸੱਤ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਜਾਮ ਦੇ ਮੱਦੇਨਜ਼ਰ ਪੁਲਿਸ ਪਾਣੀਪਤ ਤੋਂ ਆ ਰਹੀ ਰੇਲ ਗੱਡੀਆਂ ਨੂੰ ਸੋਨੀਪਤ ਅਤੇ ਖੇਵੜਾ ਵੱਲ ਮੋੜ ਰਹੀ ਹੈ। ਜਾਮ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਪੈਦਲ ਚੱਲਣ ਲਈ ਮਜ਼ਬੂਰ ਹੋ ਰਹੇ ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ, “ਕਿਸੇ ਵੀ ਸਰਕਾਰ ਦੇ ਜ਼ਰੀਏ ਕਿਸਾਨੀ ‘ਤੇ ਇੰਨੇ ਬੇਇਨਸਾਫੀ, ਅੱਤਵਾਦੀ ਹਮਲੇ ਨਹੀਂ ਹੋਏ, ਜਿੰਨੇ ਕਿ ਭਾਜਪਾ ਸਰਕਾਰ ਵਿੱਚ ਵਾਪਰ ਰਹੇ ਹਨ। ਇਹ ਉਹੀ ਭਾਜਪਾ ਹੈ, ਜਿਸ ਨੇ ਇੱਕ ਵਾਰ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਉਹ ਨਾ ਸਿਰਫ ਕਰਜ਼ਾ ਮੁਆਫ ਕਰਨਗੇ ਬਲਕਿ ਕਿਸਾਨਾਂ ਦੀ ਆਮਦਨੀ ਨੂੰ ਵੀ ਦੁਗਣਾ ਕਰਨਗੇ।”
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੇ ਵਿਰੋਧ ਵਿੱਚ ਕੁਝ ਅਣਚਾਹੇ ਤੱਤ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਭੀੜ ਵਿੱਚ ਕੁਝ ਅਣਚਾਹੇ ਤੱਤਾਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ। ਠੋਸ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਇਸ ਦਾ ਖੁਲਾਸਾ ਕਰਾਂਗੇ। ਉਨ੍ਹਾਂ ਸਿੱਧੇ ਨਾਅਰੇ ਲਗਾਏ ਹਨ ਕਿ 'ਅਸੀਂ ਇੰਦਰਾ ਗਾਂਧੀ ਨਾਲ ਅਜਿਹਾ ਕਰ ਸਕਦੇ ਹਾਂ, ਅਸੀਂ ਮੋਦੀ ਨੂੰ ਕਿਉਂ ਨਹੀਂ ਕਰ ਸਕਦੇ'।

Farmer Protest liver Update: ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਹੁਣ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ, ਬਲਕਿ ਹੁਣ ਪੂਰਾ ਦੇਸ਼ ਇਸ ਵਿੱਚ ਸ਼ਾਮਲ ਹੋ ਗਿਆ ਹੈ, ਕਿਉਂਕਿ ਇਹ ਪੂਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ। ਪਰ ਅੰਦੋਲਨ ਦੀ ਰਣਨੀਤੀ ਉਹੀ ਹੋਵੇਗੀ ਜਿਸਦਾ ਫੈਸਲਾ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੇ ਆਗੂ ਕਰਨਗੇ।
ਸੜਕ 'ਤੇ ਬੈਠੇ ਕਿਸਾਨਾਂ ਨੇ ਹਾਈਵੇ ਜਾਮ ਕਰਨ ਦੇ ਸਵਾਲ 'ਤੇ ਵਾਤਾਵਰਣ ਰਾਜ ਮੰਤਰੀ ਅਨਿਲ ਸ਼ਰਮਾ ਨੇ ਕਿਹਾ, "ਇਹ ਵਿਰੋਧ ਪ੍ਰਦਰਸ਼ਨ ਆਮ ਕਿਸਾਨ ਨਹੀਂ ਕਰ ਰਹੇ। ਆਮ ਕਿਸਾਨ ਕੋਲ ਰੁਝੇਵਿਆਂ ਕਾਰਨ ਬਰਬਾਦ ਕੰਮ ਕਰਨ ਦਾ ਸਮਾਂ ਨਹੀਂ ਹੈ, ਮੇਰਾ ਤਾਂ ਮੰਨਣਾ ਹੈ ਕਿ ਕਿਸੇ ਵੀ ਕਿਸਾਨ ਨੇ ਇਹ ਪ੍ਰਦਰਸ਼ਨ ਨਹੀਂ ਕੀਤਾ। ਇਹ ਸਿਰਫ ਕੁਝ ਗੁੰਡੇ ਹਨ ਜੋ ਪ੍ਰਦਰਸ਼ਨ ਕਰ ਰਹੇ ਹਨ।"
Farmer Protest: ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ, ‘ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਨਾਲ ਖੜ੍ਹੀ ਹੈ। ਯੂਪੀ ਸਰਕਾਰ ਦੇ ਇੱਕ ਮੰਤਰੀ ਨੇ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨ ਗੁੰਡੇ ਹਨ, ਉਹ ਅਪਰਾਧੀ ਹਨ। ਪਰ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਦੇਸ਼ ਦੇ ਕਿਸਾਨ ਅੰਨਦਾਤਾ ਦੋਸ਼ੀ ਨਹੀਂ ਹੈ। ਭਾਜਪਾ ਆਗੂ ਨੂੰ ਇਸ ਬਿਆਨ ਲਈ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ।”
ਕਿਸਾਨਾਂ ਦੇ ਅੰਦੋਲਨ ਕਾਰਨ ਨਿਯਮਤ ਤੌਰ 'ਤੇ ਮਾਲ ਢੋਹਣ ਵਾਲੇ ਟਰੱਕ ਡਰਾਈਵਰਾਂ ਨੂੰ ਰੋਕਿਆ ਗਿਆ। ਦਿੱਲੀ ਦੀ ਟਿੱਕਰੀ ਸਰਹੱਦ ਕਿਸਾਨਾਂ ਦੀ 3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਕਰਕੇ ਬੰਦ ਹੈ ਅਤੇ ਟਰੱਕ ਚਾਲਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਜੋ ਲੰਬੇ ਦੂਰੀ ਲਈ ਯਾਤਰਾ ਕਰਨ ਵਾਲੇ ਬਹੁਤ ਸਾਰੇ ਟਰੱਕ ਸਰਹੱਦਾਂ 'ਤੇ ਫਸੇ ਹੋਏ ਹਨ।
Punjab Farmers Protest LIVE: ਕਿਸਾਨ ਆਗੂ ਟਿਕੈਤ ਦੀ ਅਗਵਾਈ ਹੇਠ ਕਿਸਾਨ ਸਹਾਰਨਪੁਰ ਮੇਰਠ ਦੇ ਰਸਤੇ ਦਿੱਲੀ ਪਹੁੰਚ ਰਹੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਭੋਪਰਾ ਸਰਹੱਦ ਗਾਜ਼ੀਆਬਾਦ, ਅਪਸਰਾ ਸਰਹੱਦੀ ਨੋਇਡਾ ਕਸਨਾ ਸਰਹੱਦ ਅਤੇ ਗਾਜੀਪੁਰ ਸਰਹੱਦ ਤੋਂ ਦਿੱਲੀ ਪਹੁੰਚ ਰਹੇ ਹਨ। ਇਨ੍ਹਾਂ ਕਿਸਾਨ ਨੇਤਾਵਾਂ ਦੀ ਦੌਰਾਲਾ ਚੈੱਕ ਪੋਸਟ ‘ਤੇ ਵੀ ਮੀਟਿੰਗ ਹੋਈ। ਰਾਜਸਥਾਨ ਤੋਂ ਕਿਸਾਨ ਧੌਲਾ ਕੂਆ ਕਾਪਸਹੈੜਾ ਰਾਹੀਂ ਦਿੱਲੀ ਪਹੁੰਚ ਰਹੇ ਹਨ, ਪੁਲਿਸ ਨੂੰ ਅਜਿਹੀ ਜਾਣਕਾਰੀ ਮਿਲੀ ਹੈ।
ਕਿਸਾਨਾਂ ਦਾ ਇੱਕ ਹੋਰ ਜੱਥਾ ਪੰਜਾਬ ਦੇ ਫਤਹਿਗੜ੍ਹ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਇਆ। ਇਸ ਦੇ ਅੱਜ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ।
ਇੱਕ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਜਾਣ ਵਾਲੇ ਮੁੱਖ ਮਾਰਗ ‘ਤੇ ਸਿੰਘੂ ਸਰਹੱਦ ‘ਤੇ ਕਿਸਾਨਾਂ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਉਹ ਉੱਥੋਂ ਨਹੀਂ ਹਟਣਗੇ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਉਨ੍ਹਾਂ ਕਿਹਾ, "ਅਸੀਂ ਇੱਥੇ (ਸਿੰਘੂ ਸਰਹੱਦ) ਪ੍ਰਦਰਸ਼ਨ ਜਾਰੀ ਰੱਖਾਂਗੇ। ਅਸੀਂ ਘਰ ਵਾਪਸ ਨਹੀਂ ਜਾਵਾਂਗੇ। ਪੰਜਾਬ ਅਤੇ ਹਰਿਆਣਾ ਤੋਂ ਹਜ਼ਾਰਾਂ ਕਿਸਾਨ ਵਿਰੋਧ ਵਿੱਚ ਹਿੱਸਾ ਲੈਣ ਪਹੁੰਚੇ ਹਨ।"
ਇੱਕ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਜਾਣ ਵਾਲੇ ਮੁੱਖ ਮਾਰਗ ‘ਤੇ ਸਿੰਘੂ ਸਰਹੱਦ ‘ਤੇ ਕਿਸਾਨਾਂ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਉਹ ਉੱਥੋਂ ਨਹੀਂ ਹਟਣਗੇ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਉਨ੍ਹਾਂ ਕਿਹਾ, "ਅਸੀਂ ਇੱਥੇ (ਸਿੰਘੂ ਸਰਹੱਦ) ਪ੍ਰਦਰਸ਼ਨ ਜਾਰੀ ਰੱਖਾਂਗੇ। ਅਸੀਂ ਘਰ ਵਾਪਸ ਨਹੀਂ ਜਾਵਾਂਗੇ। ਪੰਜਾਬ ਅਤੇ ਹਰਿਆਣਾ ਤੋਂ ਹਜ਼ਾਰਾਂ ਕਿਸਾਨ ਵਿਰੋਧ ਵਿੱਚ ਹਿੱਸਾ ਲੈਣ ਪਹੁੰਚੇ ਹਨ।"
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਸੈਂਕੜੇ ਟਰਾਲੀਆਂ ਸ਼ੰਭੂ ਬੈਰੀਅਰ 'ਤੇ ਪਹੁੰਚੇ। ਇਸ ਦੇ ਨਾਲ ਹੀ ਕਿਸਾਨਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਪਰਚੇ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ।
Farmer Protest Live Update: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਅੱਜ ਸਿੰਘੂ ਸਰਹੱਦ ‘ਤੇ ਇੱਕ ਮੀਟਿੰਗ ਕੀਤੀ। ਇਸ ਵਿਚ, ਉਨ੍ਹਾਂ ਨੇ ਪ੍ਰਦਰਸ਼ਨ ਲਈ ਉੱਤਰੀ ਦਿੱਲੀ ਵਿਚ ਥਾਂ ਨਿਰਧਾਰਤ ਕਰਨ ਦੇ ਬਾਵਜੂਦ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ। ਟਿੱਕਰੀ ਬਾਰਡਰ 'ਤੇ ਮੌਜੂਦ ਕਿਸਾਨਾਂ ਦਾ ਪ੍ਰਦਰਸ਼ਨ ਵੀ ਚੱਲ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਬੁਰਾੜੀ ਨੂੰ ਨਿਰੰਕਾਰੀ ਮੈਦਾਨ ਵਿੱਚ ਜਾਣ ਬਾਰੇ ਜਲਦੀ ਫੈਸਲਾ ਲੈਣ ਦੀ ਗੱਲ ਕਹੀ।
Farmer Protest: ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਣ ਦੌਰਾਨ ਕਿਸਾਨਾਂ ਨੇ ਪੁਲਸ ਦੇ ਬੈਰੀਕੇਡ ਤੋੜੇ ਹਨ ਅਤੇ ਧਾਰਾ 144 ਦਾ ਉਲੰਘਣ ਕੀਤੀ ਹੈ।ਅੰਬਾਲਾ ਦੇ ਐਸ ਪੀ ਰਾਜੇਸ਼ ਕਾਲੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਕਿਸਾਨ ਲੀਡਰਾਂ ਤੇ FIR ਦਰਜ ਕਰ ਲਈ ਹੈ।
ਪੁਲਿਸ ਸੂਤਰਾਂ ਮੁਤਾਬਕ ਸਿੰਘੂ ਸਰਹੱਦ 'ਤੇ ਡੱਟੇ ਕਿਸਾਨ ਫਿਲਹਾਲ ਨਿਰੰਕਾਰੀ ਗਰਾਉਂਡ 'ਤੇ ਜਾਣ ਲਈ ਤਿਆਰ ਨਹੀਂ ਹਨ। ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਲਗਪਗ 15 ਤੋਂ 20 ਹਜ਼ਾਰ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਦਿੱਲੀ ਪਹੁੰਚ ਸਕਦੇ ਹਨ, ਜਿਸ ਦੇ ਮੱਦੇਨਜ਼ਰ ਪੁਲਿਸ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੀਆਂ ਇਕਾਈਆਂ ਨੂੰ ਖਾਸ ਅਲਰਟ ‘ਤੇ ਰੱਖਿਆ ਹੈ।
Punjab Farmers Protest LIVE:ਪੰਜਾਬ ਦੇ ਇੱਕ ਕਿਸਾਨ ਨੇ ਕਿਹਾ ਕਿ ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ। ਅਸੀਂ ਇੱਥੇ ਇੱਕ ਲੰਬੀ ਲੜਾਈ ਲਈ ਹਾਂ। ਇੱਕ ਹੋਰ ਕਿਸਾਨ ਨੇ ਕਿਹਾ ਕਿ ਅਸੀਂ ਪਿੱਛੇ ਹਟਣ ਨਹੀਂ ਜਾ ਰਹੇ। ਅਸੀਂ ਛੇ ਮਹੀਨੇ ਦਾ ਰਾਸ਼ਨ ਲੈ ਕੇ ਆਏ ਹਾਂ। ਸਾਡੀ ਲਹਿਰ ਜਾਰੀ ਰਹੇਗੀ।
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪ੍ਰਦਰਸ਼ਨਕਾਰੀ ਬੁਰਾੜੀ ਦੇ ਨਿਰੰਕਾਰੀ ਸਮਾਗਮ ਗਰਾਉਂਡ ਵਿੱਚ ਇਕੱਠੇ ਹੋ ਰਹੇ ਹਨ। ਉਧਰ ਕਿਸਾਨਾਂ ਦਾ ਇੱਕ ਸਮੂਹ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਇਕੱਠਾ ਹੋਇਆ ਹੈ। ਇਹ ਲੋਕ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਜਾਣ ਦੀ ਜ਼ਿੱਦ ਕਰ ਰਹੇ ਹਨ। ਦਿੱਲੀ ਪੁਲਿਸ ਨੇ ਕੱਲ੍ਹ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਸੀ।
ਦਿੱਲੀ ਦੇ ਨਿਰੰਕਾਰੀ ਗਰਾਉਂਡ ਵਿਚ ਕਿਸਾਨਾਂ ਨੂੰ ਟੈਂਟ, ਸ਼ੈਲਟਰ, ਚੱਲਦੇ ਪਖਾਨੇ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਪ੍ਰਬੰਧਾਂ ਲਈ ਯਤਨ ਜਾਰੀ ਹਨ। ਪਰ ਗਲੀਆਂ ਅਤੇ ਮੈਦਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕਾਂ ਦੇ ਪੋਸਟਰ ਲਗਾਏ ਗਏ ਹਨ। ਜਿਸ ਵਿਚ ਇਹ ਲਿਖਿਆ ਗਿਆ ਹੈ ਕਿ, “ਦੇਸ਼ ਵਿਚ ਅੰਨਾਦਾਟਾ ਕਿਸਾਨਾਂ ਦਾ ਦਿੱਲੀ ਵਿਚ ਨਿੱਘਾ ਸਵਾਗਤ ਹੈ”।
Farmer live: ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਪੁਲਿਸ ਅਤੇ ਸੀਆਈਐਸਐਫ ਗਾਰਡ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸੀਆਈਐਸਐਫ ਨੂੰ ਸਾਫ਼ ਨਿਰਦੇਸ਼ ਦਿੱਤੇ ਗਏ ਹਨ ਕਿ ਕਈ ਸੰਸਥਾਵਾਂ ਮੈਦਾਨ ਵਿਚ ਆਈਆਂ ਹਨ। ਧਿਆਨ ਰੱਖਿਆ ਜਾਵੇ ਕਿ ਆਪਸ ਵਿਚ ਲੜਾਈ ਨਾ ਹੋਵੇ, ਕਿਸਾਨਾਂ ਵਿਚਾਲੇ ਘੁੰਮਦੇ ਰਹੋ। ਜੇਕਰ ਕਿਸਾਨਾਂ ਦੀ ਅਚਾਨਕ ਯੋਜਨਾ ਬਣਦੀ ਹੈ, ਤਾਂ ਇਸ 'ਤੇ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ। ਵਾਹਨਾਂ ਦੀ ਜਾਂਚ ਕੀਤੀ ਜਾਏਗੀ, ਕਿਸੇ ਵੀ ਵਿਅਕਤੀ ਦਾ ਕਿਸੇ ਕਿਸਮ ਦਾ ਸ਼ੋਸ਼ਣ ਨਾ ਹੋਵੇ, ਇਸ 'ਤੇ ਵੀ ਨਜ਼ਰ ਰੱਖੀ ਜਾਏਗੀ।
ਕ੍ਰਿਕਟਰ ਹਰਭਜਨ ਸਿੰਘ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ, "ਬਗੈਰ ਪੁਲਿਸ ਮੁਕਾਬਲੇ ਤੋਂ ਕੀ ਉਨ੍ਹਾਂ ਦੀ ਗੱਲ ਨਹੀਂ ਸੁਣ ਸਕਦੇ?"
Farmer Protest: ਸਿੰਘੂ ਸਰਹੱਦ (ਦਿੱਲੀ-ਹਰਿਆਣਾ) 'ਤੇ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ। ਬੈਠਕ ਵਿਚ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਕੀ ਕਿਸਾਨ ਇੱਥੋਂ ਰੋਸ ਪ੍ਰਦਰਸ਼ਨ ਕਰਨਗੇ ਜਾਂ ਦਿੱਲੀ ਦੇ ਨਿਰੰਕਾਰੀ ਗਰਾਉਂਡ ਵਿਚ ਜਾ ਕੇ ਪ੍ਰਦਰਸ਼ਨ ਕਰਨਗੇ।

ਪਿਛੋਕੜ

ਪਿਛੋਕੜ:

Farmers Protest: ਕੇਂਦਰ ਵਿੱਚ ਹਾਲ ਹੀ ਵਿੱਚ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਦਿੱਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਹਰਿਆਣਾ ਅਜੇ ਪੰਜਾਬ ਦੋਵਾਂ ਸੂਬਿਆਂ ਦੇ ਕਿਸਾਨ ਪ੍ਰਦਰਸ਼ਨ ਕਰਨਗੇ। ਦਰਅਸਲ, ਖੇਤੀਬਾੜੀ ਕਾਨੂੰਨਾਂ ਦੀ ਵਿਵਸਥਾ ਦੇ ਵਿਰੁੱਧ, ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ 26 ਅਤੇ 27 ਨਵੰਬਰ ਨੂੰ 'ਦਿੱਲੀ ਚਲੋ' ਦਾ ਐਲਾਨ ਕੀਤਾ। ਇਸ ਦੌਰਾਨ ਕਿਸਾਨ ਸੰਗਠਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਲਈ ਰਵਾਨਾ ਰਾਸ਼ਨ ਨਾਲ ਭਰੀਆਂ ਉਨ੍ਹਾਂ ਦੀਆਂ 40 ਟਰਾਲੀਆਂ ਨੂੰ ਹਰਿਆਣਾ ਸਰਕਾਰ ਨੇ ਬਾਰਡਰ 'ਤੇ ਰੋਕ ਦਿੱਤਾ।

ਹਰਿਆਣਾ ਦੀ ਸਰਹੱਦ 'ਤੇ ਕਿਸਾਨਾਂ ਦੀ ਗਿਣਤੀ ਵਧੇਰੇ

ਪੰਜਾਬ ਕਿਸਾਨਾਂ ਵਲੋਂ ਦਿੱਲੀ ਕੂਚ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਚੇਤ ਹੋ ਗਈ ਹੈ। ਸਰਕਾਰ ਨੇ ਪੰਜਾਬ ਅਤੇ ਦਿੱਲੀ ਨਾਲ ਲੱਗਦੀ ਸੂਬੇ ਦੀ ਸਰਹੱਦਾਂ ‘ਤੇ ਪੁਲਿਸ ਦੀ ਸਖ਼ਤੀ ਵਧਾ ਦਿੱਤੀ ਹੈ। ਪੰਜਾਬ ਦੇ ਕਿਸਾਨ ਹਰਿਆਣਾ ਦੀ ਸਰਹੱਦ 'ਤੇ ਪਹੁੰਚ ਗਏ ਹਨ। ਕਿਸਾਨ ਕਈ ਦਿਨਾਂ ਦੇ ਰਾਸ਼ਨ ਜਿਵੇਂ ਸਬਜ਼ੀਆਂ, ਪਾਣੀ ਦੇ ਟੈਂਕਰ, ਲੱਕੜ ਦੇ ਨਾਲ ਹੋਰ ਵਧੇਰਾ ਸਮਾਨ ਲੈ ਕੇ ਆਏ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.