Punjab News: ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ 27 ਜੂਨ ਨੂੰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਖੇ ਹੋਈ 8 ਲੱਖ 90 ਹਜ਼ਰ ਲੱਖ ਦੀ ਲੁੱਟ ਦੇ ਮਾਮਲੇ ਨੂੰ ਸੁਲਝਾ ਲੈਣ ਦਾ ਦਾਵਾ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਲੁੱਟ ਦੀ ਰਕਮ, ਰਿਵਾਲਵਰ ਤੇ ਜਿੰਦਾ ਕਾਰਤੂਸ ਸਮੇਤ ਤਿੰਨ ਨੂੰ ਕਾਬੂ ਕੀਤਾ ਹੈ, ਇਹ ਜਾਣਕਾਰੀ ਸਥਾਨਕ ਪੁਲਿਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ ਰੂਪਨਗਰ ਰੇਜ ਨੇ ਦਿੱਤੀ।
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਲਾਈਨ ਵਿੱਚ ਜਿਲ੍ਹਾ ਪੁਲਿਸ ਵਲੋਂ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡੀ.ਆਈ.ਜੀ ਰੂਪਨਗਰ ਰੇਜ ਗੁਰਪ੍ਰੀਤ ਸਿੰਘ ਭੁੱਲਰ ਨੇ ਲੁੱਟ ਦੀ ਇਕ ਵਾਰਦਾਤ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਮਿਤੀ 27-6-2022 ਨੂੰ ਯੁਵਰਾਜ ਇੰਮਪੈਕਸ ਫਰਮ ਮੰਡੀ ਗੋਬਿੰਦਗੜ ਦੇ ਦਫਤਰ ਵਿਚ ਕੰਮ ਕਰਦੇ ਕਰਮਚਾਰੀ ਪਰਮਿੰਦਰ ਸਿੰਘ ਦੀਆ ਅੱਖਾਂ ਵਿਚ ਮਿਰਚਾਂ ਪਾ ਕੇ ਉਸਨੂੰ ਮਾਰ ਦੇਣ ਦੀ ਨੀਯਤ ਨਾਲ ਉਸਦੇ ਢਿੱਡ ਵਿਚ ਗੋਲੀ ਮਾਰ ਕੇ ਤਿੰਨ ਨਾ ਮਾਲੂਮ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋ 8 ਲੱਖ 90 ਹਜਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਸੀ, ਜਿਸਨੂੰ ਫ਼ਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ ਰਵਜੋਤ ਗਰੇਵਾਲ ਆਈ.ਪੀ.ਐਸ ਦੀ ਨਿਗਰਾਨੀ ਹੇਠ ਰੇਂਜ ਐਂਟੀ-ਨਾਰਕੋਟਿਕਸ-ਕਮ-ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋਂ ਸਬ-ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਟਰੇਸ ਕਰਕੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ।
ਉਹਨਾ ਪਾਸੋ ਵਾਰਦਾਤ ਵਿਚ ਵਰਤਿਆ ਗਿਆ ਰਿਵਾਲਵਰ 32 ਬੋਰ ਸਮੇਤ 08 ਰੋਦ ਜਿੰਦਾ ਅਤੇ ਲੁੱਟ ਦੀ ਰਕਮ 8 ਲੱਖ 20 ਹਜਾਰ ਰੁਪਏ ਬਰਾਮਦ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਅਮਲੋਹ ਵਿਖੇ ਪੇਸ਼ ਕਰਨ ਤੋ ਬਾਅਦ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀਆਂ ਦੀ ਪੁੱਛਗਿੱਛ ਤੋ ਖੁਲਾਸਾ ਹੋਇਆ ਕਿ ਦੋਸ਼ੀ ਅਮਰੀਕ ਸਿੰਘ ਨੂੰ ਇਸ ਫਰਮ ਬਾਰੇ ਜਾਣਕਾਰੀ ਸੀ ਕਿ ਇੱਥੇ ਲੋਹੇ ਦੇ ਕਾਰੋਬਾਰ ਸਬੰਧੀ ਪੈਸਿਆ ਦਾ ਲੈਣ ਦੇਣ ਹੁੰਦਾ ਹੈ ।