Punjab News : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਰਹਿੰਦ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਬਾਪ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕੀਤਾ ਹੈ।
ਥਾਣਾ ਸਰਹਿੰਦ ਦੀ ਪੁਲਿਸ ਨੇ ਇਕ ਪਿਤਾ 'ਤੇ ਆਪਣੀ ਹੀ ਨਾਬਾਲਿਗ ਲੜਕੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨਵਨੀਤ ਕੌਰ ਸਬ ਇੰਸਪੈਕਟਰ ਨੇ ਦੱਸਿਆ ਕਿ ਇਕ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਤਾਇਤ ਵਿਚ ਦੱਸਿਆ ਕਿ ਉਹ 3 ਭੈਣ ਭਰਾ ਹਨ। ਜਦੋਂ ਲੜਕੀ 10ਵੀਂ ਕਲਾਸ ਵਿਚ ਵਿਚ ਪੜਦੀ ਸੀ ਤਾਂ ਉਸ ਸਮੇਂ ਉਸਦੀ ਕਿਸੇ ਮੁੰਡੇ ਨਾਲ ਦੋਸਤੀ ਸੀ, ਉਸ ਸਮੇਂ ਉਸਦੇ ਪਿਤਾ ਨੇ ਉਸਦੇ ਮੋਬਾਇਲ ਫੋਨ ਵਿਚ ਚੈਟ ਪੜ ਲਈ ਸੀ ਤਾਂ ਬਹੁਤ ਗੁੱਸਾ ਕੀਤਾ ਸੀ।
ਉਸਦੇ ਪਿਤਾ ਨੇ ਲਗਭਗ 6 ਮਹੀਨੇ ਪਹਿਲਾਂ ਉਸ ਨਾਲ ਗਲਤ ਕੰਮ ਕੀਤਾ ਸੀ ਅਤੇ ਹੁਣ ਤੱਕ ਕਰਦੇ ਰਹੇ। ਉਸਦੇ ਪਿਤਾ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਬਹੁਤ ਮਾੜਾ ਹੋਵੇਗਾ। ਉਸਨੇ ਡਰਦੀ ਨੇ ਕਿਸੇ ਨੂੰ ਨਹੀ ਦੱਸਿਆ। ਹੁਣ ਉਸਨੇ ਆਪਣੇ ਇਕ ਪ੍ਰਾਈਵੇਟ ਸਕੂਲ ਜਿਥੇ ਉਹ ਪੜਦੀ ਹੈ, ਦੀ ਮੈਡਮ ਨੂੰ ਦੱਸਿਆ, ਜਿਨ੍ਹਾ ਦੇ ਕਹਿਣ 'ਤੇ ਸਕੂਲ ਵਿਚ ਚਾਈਲਡ ਪ੍ਰੋਡੇਕਸ਼ਨ ਕਮੇਟੀ ਵਾਲੇ ਆਏ ਅਤੇ ਲੜਕੀ ਨੂੰ ਲੈ ਗਏ।
ਇਹ ਵੀ ਪੜ੍ਹੋ : Sudhir Suri Shot death : ਅੰਮ੍ਰਿਤਸਰ 'ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਲੱਗਣ ਨਾਲ ਹੋਈ ਮੌਤ
ਲੜਕੀ ਨੂੰ ਦੋਰਾਹਾ ਵਿਖੇ ਚਾਈਲਡ ਪ੍ਰੋਡੇਕਸ਼ਨ ਕਮੇਟੀ ਵੱਲੋਂ ਦਾਖਲ ਕਰਵਾਇਆ ਗਿਆ। ਲੜਕੀ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਉਸਦੇ ਪਿਤਾ ਦੇ ਖਿਲਾਫ ਥਾਣਾ ਸਰਹਿੰਦ ਵਿਖੇ ਆਈ. ਪੀ. ਸੀ. ਦੀ ਧਾਰਾ 376, 506 ਅਤੇ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।