Fazilka News: ਕਈ ਵਾਰ ਅਜਿਹੀਆਂ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਸੁਣਕੇ ਰੂਹ ਕੰਬ ਜਾਂਦੀ ਹੈ। ਮਾਮਲਾ ਅਬੋਹਰ ਦੇ ਸਥਾਨਕ ਪੱਕੇ ਬੀਜ ਫਾਰਮ ਦੇ ਵਸਨੀਕ ਨੇ ਆਪਣੀ ਹੀ ਨੂੰਹ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਹਮਲੇ 'ਚ ਔਰਤ ਦੇ ਹੱਥਾਂ ਦੀਆਂ ਉਂਗਲਾਂ ਕੱਟ ਕੇ ਡਿੱਗ ਗਈਆਂ, ਜਦਕਿ ਸਿਰ 'ਚ ਕਈ ਡੂੰਘੇ ਜ਼ਖਮ ਹੋ ਗਏ ਨੇ।


ਜ਼ਖਮੀ ਔਰਤ ਨੂੰ ਕਰਵਾਇਆ ਹਸਪਤਾਲ ਦਾਖਲ


ਜਦੋਂ ਘਰ ਵਿੱਚ ਚੀਕ ਚਿਹਾੜਾ ਪੈ ਗਿਆ ਤਾਂ ਮੌਕੇ 'ਤੇ ਗੁਆਂਢੀਆਂ ਪਹੁੰਚੇ ਜਿਨ੍ਹਾਂ ਨੇ ਜ਼ਖਮੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ। ਔਰਤ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਜ਼ਖਮੀ ਔਰਤ ਅਨੁਸਾਰ ਜਦੋਂ ਉਹ ਸੁੱਤੀ ਹੋਈ ਸੀ ਤਾਂ ਉਸ ਦੇ ਸਹੁਰੇ ਨੇ ਉਸ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਜ਼ਖਮੀ ਔਰਤ ਨੇ ਦੱਸਿਆ ਕਿ ਉਸ ਦੇ ਅਨੁਸਾਰ ਅਜਿਹੀ ਕੋਈ ਗੱਲ ਨਹੀਂ ਸੀ ਜਿਸ ਕਰਕੇ ਕੋਈ ਲੜਾਈ ਹੋਵੇ। ਇਸ ਤਰ੍ਹਾਂ ਹੋਏ ਅਚਾਨਕ ਹਮਲੇ ਤੋਂ ਬਾਅਦ ਜ਼ਖਮੀ ਔਰਤ ਸਦਮੇ ਵਿੱਚ ਹੈ। 


ਇਸ ਮਾਮਲੇ ਨੂੰ ਲੈ ਕੇ ਜ਼ਖਮੀ ਔਰਤ ਦੀ ਸੱਸ ਨੇ ਦੱਸੀ ਇਹ ਗੱਲ


ਦੂਜੇ ਪਾਸੇ ਜ਼ਖਮੀ ਔਰਤ ਦੀ ਸੱਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਤੋਂ ਘਰੋਂ ਦੂਰ ਰਹਿੰਦਾ ਹੈ ਅਤੇ ਅਚਾਨਕ ਉਸ ਨੇ ਘਰ ਦੀ ਨੂੰਹ 'ਤੇ ਹਮਲਾ ਕਰ ਦਿੱਤਾ। ਉਸ ਨੂੰ ਵੀ ਨਹੀਂ ਪਤਾ ਕਿ ਉਸ ਦੇ ਘਰ ਵਾਲੇ ਨੇ ਅਜਿਹਾ ਕਿਉਂ ਕੀਤਾ ਹੈ।


ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ


ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਗਈ ਹੈ, ਜਿਨ੍ਹਾਂ ਵਲੋਂ ਜ਼ਖਮੀ ਔਰਤ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਜਦਕਿ ਦੋਸ਼ੀ ਸਹੁਰਾ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਸਹੁਰੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।