ਚੰਡੀਗੜ੍ਹ: ਪੰਜਾਬ ਪੁਲਿਸ ਨੇ STF ਦੀ ਡਰੱਗਜ਼ ਰਿਪੋਰਟ ਮਾਮਲੇ ਵਿੱਚ ADGP ਐਸਕੇ ਅਸਥਾਨਾ ਦੀ ਅੰਤਿਮ ਰਿਪੋਰਟ ਲੀਕ ਹੋਣ ਦੇ ਸਬੰਧ ਵਿੱਚ FIR ਦਰਜ ਕੀਤੀ ਹੈ। ਅਸਥਾਨਾ ਦੀ ਡੀਜੀਪੀ ਸਹੋਤਾ ਨੂੰ ਭੇਜੀ ਰਿਪੋਰਟ 13 ਦਸੰਬਰ ਨੂੰ ਵਾਇਰਲ ਹੋਈ ਸੀ। ਇਹ ਰਿਪੋਰਟ 14 ਦਸੰਬਰ ਨੂੰ ਮੀਡੀਆ ਵਿੱਚ ਆਈ ਸੀ।



ਪੁਲੀਸ ਨੇ 15 ਦਸੰਬਰ ਨੂੰ ਚੁੱਪਚਾਪ ਕੇਸ ਦਰਜ ਕਰ ਲਿਆ। ਮੁਹਾਲੀ ਸਟੇਟ ਕ੍ਰਾਈਮ ਸੈੱਲ ਨੇ ਇਹ ਕੇਸ ਦਰਜ ਕੀਤਾ ਹੈ। FIR ਨੰਬਰ 52 ਤਹਿਤ IPC ਦੀ ਧਾਰਾ 409 ਤੇ IT ਐਕਟ 2000 ਦੀ ਧਾਰਾ 72 ਦੇ ਤਹਿਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


ਅਸਥਾਨਾ ਫਿਲਹਾਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏਡੀਜੀਪੀ ਹਨ, ਪਰ ਡਰੱਗਜ਼ ਮਾਮਲੇ ਵਿੱਚ ਕਾਰਵਾਈ ਨਾ ਹੋਣ ਕਾਰਨ ਨਾਰਾਜ਼ ਚੰਨੀ ਸਰਕਾਰ ਉਨ੍ਹਾਂ ਨੂੰ ਹਟਾ ਕੇ ਨਵਾਂ ਏਡੀਜੀਪੀ ਬਿਊਰੋ ਆਫ ਇਨਵੈਸਟੀਗੇਸ਼ਨ ਲਗਾ ਸਕਦੀ ਹੈ। ਇੱਕ ਆਈਜੀ ਨੂੰ ਤਰੱਕੀ ਦੇ ਕੇ ਇਸ ਅਹੁਦੇ ’ਤੇ ਨਿਯੁਕਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।