ਢਿੱਡ ਦੇ ਹੇਠਲੇ ਹਿੱਸੇ ਵਿੱਚ ਫਾਇਰ ਲੱਗਣ ਕਾਰਨ ਨੌਜਵਾਨ ਗੁਰਮੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ।
ਜ਼ਖਮੀ ਨੌਜਵਾਨ ਦੇ ਭਰਾ ਮੁਤਾਬਕ ਹਮਲਾਵਰ ਬਲਰਾਮ ਨਗਰ ਦੇ ਰਹਿਣ ਵਾਲੇ ਹਨ। ਉਸ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਗੋਲ਼ੀਆਂ ਚਲਾਉਣ ਵਾਲੇ ਫਰਾਰ ਹਨ।