ਚੰਡੀਗੜ੍ਹ: ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਨੇ ਐਲਾਨ ਕੀਤਾ ਹੈ ਕਿ ਉਹ 21 ਅਪ੍ਰੈਲ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (Amarinder Singh Raja Warring) ਵੀ ਜਾਣਾ ਚਾਹੁਣ ਤਾਂ ਮੈਂ ਪਿੱਛੇ ਹਟ ਜਾਵਾਂਗਾ ਤੇ ਉਨ੍ਹਾਂ ਨੂੰ ਅੱਗੇ ਲਾ ਕੇ ਜਾਵਾਂਗੇ ਪਰ ਅਸੀਂ ਪੰਜਾਬ ਦੇ ਮੁਦਿਆਂ 'ਤੇ ਰਾਜਪਾਲ (Punjab Governor) ਨੂੰ ਜ਼ਰੂਰ ਮਿਲਾਂਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਸਭ ਦੇ ਘਰ ਜਾ ਰਿਹਾ ਹਨ ਜਿਸ ਦਿਨ ਮੇਰੇ ਘਰ ਆਉਣਗੇ ਮੈਂ ਜ਼ਰੂਰ ਮਿਲਾਂਗਾ।
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਖਰਾਬ ਹੈ। ਸਿੱਧੂ ਨੇ ਕਿਹਾ ਕਿ ਕਬੱਡੀ ਜੇਲ੍ਹਾਂ ਵਿੱਚੋਂ ਚੱਲ ਰਹੀ ਹੈ। ਪਾਰਟੀ ਵਰਕਰਾਂ ਨੂੰ ਕੋਈ ਵੀ ਮਾਰ ਦਿੰਦਾ ਹੈ। ਟਰੱਕ ਯੂਨੀਅਨਾਂ 'ਤੇ ਕਬਜੇ ਹੋ ਰਹੇ ਹਨ। ਪੰਜਾਬ ਅੰਦਰ ਲਾਅ ਐਂਡ ਆਰਡਰ ਕਿੱਥੇ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਦੁਨੀਆ ਅੰਦਰ ਕਣਕ ਦੀ ਕਮੀ ਹੈ। ਸਾਰਾ ਵਿਸ਼ਵ ਕਣਕ ਖਰੀਦਣ ਲਈ ਤਿਆਰ ਹੈ ਪਰ ਫਿਰ ਵੀ ਕਣਕ ਦਾ ਸਹੀ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਸਾਨ ਕਾਰੋਬਾਰੀ ਅਡਾਨੀ ਨੇ ਮਿਸਰ ਨਾਲ ਕਣਕ ਦਾ ਕੰਟਰੈਕਟ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ਉੱਪਰ ਸਵਾਲ ਕੀਤਾ ਕਿ ਕਿਸਾਨ ਲਈ ਕਣਕ ਦੀ ਐਮਐਸਪੀ 9 ਫੀਸਦੀ ਵਧਾਈ, ਪਰ ਡੀਜਲ ਪੈਟਰੋਲ ਦੁੱਗਣੇ ਵਧਾ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਬਾਰਡਰ ਪਾਰ ਕਣਕ ਜਾਣ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਹੀ ਰੇਟ ਮਿਲੇ।
ਇਹ ਵੀ ਪੜ੍ਹੋ: Beast Box Office Collection Day 6: KGF 2 ਦੇ ਤੂਫਾਨ 'ਚ ਉੱਡੀ ਫਿਲਮ 'ਬੀਸਟ', 6ਵੇਂ ਦਿਨ ਵਰਲਡ ਵਾਈਡ ਕੀਤੀ ਇੰਨੀ ਕਮਾਈ