Bathinda News :  ਬਠਿੰਡਾ ਵਿਖੇ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੁੱਜੇ, ਜਿੱਥੇ ਉਨ੍ਹਾਂ ਕੋਰਟ ਕੰਪਲੈਕਸ ਵਿਖੇ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸ.ਜੀ.ਪੀ.ਸੀ ਚੋਣਾਂ ਬਾਰੇ ਕਿਹਾ ਕੇਵਲ ਇਕ ਸੰਸਥਾ ਹੈ ,ਸਿੱਖਾਂ ਦੀ ਮਿੰਨੀ ਪਾਰਲੀਮੈਂਟ। ਜਿੱਥੇ ਸਿੱਖ ਆਪਣੇ ਆਗੂਆਂ ਨੂੰ ਚੁਣ ਭੇਜਦੇ ਹਨ। 


 

ਉਨ੍ਹਾਂ ਨੇ ਅੱਜ ਪ੍ਰਧਾਨ ਚੁਣਨਾ,ਮੈਨੂੰ ਪੂਰਾ ਭਰੋਸਾ ਕਿ ਜਿਹੜੇ ਲੋਕ ਅੱਜ ਆਰਐਸਐਸ ਅਤੇ ਕਾਂਗਰਸ ਦੇ ਕੰਧੀ 'ਤੇ ਬੈਠ ਜਿਵੇਂ ਦਿੱਲੀ -ਹਰਿਆਣਾ ਵਿੱਚ ਕਬਜਾ ਕੀਤਾ। ਓਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅੱਜ ਸਿਆਸੀ ਅਖਾੜਾ ਬਣਾਇਆ ਜਾ ਰਿਹਾ ਹੈ ,ਜਿੱਥੇ ਧਰਮ ਦੇ ਮਾਮਲੇ 'ਚ ਸਾਰਿਆ ਨੂੰ ਇੱਕਠਾ ਹੋਣਾ ਚਾਹੀਦਾ। 

 



ਮੈਨੂੰ ਪੂਰਾ ਭਰੋਸਾ 1990 'ਚ ਜਦੋਂ ਸਾਡੇ ਵੱਡੇ ਵਡੇਰਿਆਂ ਨੇ ਇਹ ਛੁਡਾਇਆ ਸੀ ਅੱਜ ਕਿਸੀ ਹੋਰ ਹੱਥ ਨਹੀਂ ਦੇਣਗੇ। ਗੁਰੂ ਰਾਮਦਾਸ ਜੀ ਕਿਰਪਾ ਕਰਨ ਪਥ ਦੀ ਸੇਵਾ ਖੇਤਰੀ ਪਾਰਟੀ ਹੱਥ ਦੇਣਗੇ। ਬੀਬੀ ਜਗੀਰ ਕੌਰ ਨੂੰ ਮੇਰੀ ਬੇਨਤੀ ਹੈ ਘਰ ਵਾਪਸੀ ਕਰੀਏ ਤਾਂ ਆਪਾਂ ਪੰਥ ਦੀ ਸੇਵਾ ਕਰੀਏ ਮੇਰੇ ਤੋਂ ਵੱਡੇ ਨੇ , ਮੈਂ ਕੁੱਝ ਨਹੀਂ ਬੋਲਣਾ ਚਾਹੁੰਦੀ ।

 

ਓਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੀ ਚੋਣ ਹਾਰਨ ਮਗਰੋਂ ਬੀਬੀ ਜਗੀਰ ਕੌਰ (Bibi Jagir Kaur) ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ 42 ਵੋਟਾਂ ਮਿਲੀਆਂ ਹਨ ਤੇ ਉਨ੍ਹਾਂ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਲਈ ਆਪਣੀ ਲੜਾਈ ਜਾਰੀ ਰੱਖਣਗੇ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।