Punjab News: ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੈਂਗਸਟਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੋਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ [ਇੰਨਵੈਸਟੀਗੇਸ਼ਨ], ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ, [ਇੰਨਵੈਸਟੀਗੇਸ਼ਨ], ਐਸ.ਏ.ਐਸ ਨਗਰ ਦੀ ਰਿਹਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ ਮਿਤੀ 28-10-2022 ਨੂੰ ਦੋਰਾਨੇ ਨਾਕਾਬੰਦੀ ਭੁਰੂ ਚੌਂਕ, ਖਰੜ ਤੋ ਗੈਂਗਸਟਰ ਦਿਲਪ੍ਰੀਤ ਸਿੰਘ ਉੱਰਫ ਬਾਬਾ ਅਤੇ ਜਸਪਾਲ ਸਿੰਘ ਉੱਰਫ ਜੱਸੀ ਦੀ ਗੈਂਗ ਦੇ ਮੈਬਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਨੂੰ ਸਮੇਤ ਹਾਂਡਾ ਸਿਟੀ ਕਾਰ ਨੰਬਰ ਐਚ.ਆਰ-51-ਏ.ਡੀ-3867 ਰੰਗ ਚਿੱਟਾ ਗ੍ਰਿਫਤਾਰ ਕਰਕੇ ਉਸ ਪਾਸੋ ਹੇਠ ਲਿਖੇ ਹਥਿਆਰ ਬ੍ਰਾਮਦ ਕੀਤੇ ਗਏ ਹਨ 


ਮੁਕੱਦਮਾ ਨੰਬਰ 309 ਮਿਤੀ 28.10.2022 ਅਧ 25-54-59 ਆਰਮਜ ਐਕਟ, ਥਾਣਾ ਸਿਟੀ ਖਰੜ੍ਹ, ਐਸ.ਏ.ਐਸ ਨਗਰ


ਗ੍ਰਿਫਤਾਰ ਦੋਸ਼ੀ
ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ [ਉਮਰ ਕਰੀਬ 38 ਸਾਲ]


ਬ੍ਰਾਮਦਗੀ
1) ਪਿਸਟਲ .32.30 ਬੋਰ ਦੇਸੀ 05
2) ਰੋਦ ਜਿੰਦਾਂ 32 ਬੋਰ 15
3) ਹਾਂਡਾ ਸਿਟੀ ਕਾਰ ਨੰਬਰ: ਐਚ.ਆਰ-51-ਏ.ਡੀ-3867 ਰੰਗ ਚਿੱਟਾ


ਕ੍ਰਿਮੀਨਲ ਹਿਸਟਰੀ
ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ ਹੁਣ ਤੱਕ ਕਰੀਬ 18 ਮੁਕੱਦਮੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ ਅਤੇ ਦੋਸ਼ੀ ਸਾਲ 2014 ਤੋ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦਾ ਐਕਟਿਵ ਮੈਂਬਰ ਚੱਲਿਆ ਆ ਰਿਹਾ ਹੈ, ਜੋ ਇਸ ਨੇ ਹੁਣ ਇਹ ਹਥਿਆਰ ਆਪਣੇ ਵਿਰੋਧੀ ਗੈਂਗ ਦੇ ਮੈਂਬਰਾ ਨਾਲ ਗੈਂਗਵਾਰ ਕਰਨ ਲਈ ਲਿਆਦੇ ਸਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ