ਬਟਾਲਾ : ਬਟਾਲਾ ਅਧੀਨ ਪੈਂਦੇ ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਵੱਲੋਂ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਸਿਵਿਲ ਕੋਰਟ ਵਿੱਚ ਟਰਾਂਜਿਟ ਰਿਮਾਂਡ 'ਤੇ ਸਿਵਿਲ ਕੋਰਟ ਬਟਾਲਾ ਵਿੱਚ ਪੇਸ਼ ਕੀਤਾ ਗਿਆ ,ਜਿੱਥੇ ਅਦਾਲਤ ਨੇ ਸ੍ਰੀ ਹਰਗੋਬਿੰਦਪੁਰ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ 10 ਅਕਤੂਬਰ ਤੱਕ ਅੱਠ ਦਿਨ ਦਾ ਰਿਮਾਂਡ ਦਿੱਤਾ ਹੈ। ਜੱਗੂ ਨੂੰ ਹੁਣ 10 ਅਕਤੂਬਰ ਨੂੰ ਸਿਵਿਲ ਕੋਰਟ ਬਟਾਲਾ ਵਿਖੇ ਪੇਸ਼ ਕੀਤਾ ਜਾਵੇਗਾ।
ਜੱਗੂ ਦੇ ਵਕੀਲ ਐਚ ਐਸ ਜੰਜੂਆ ਨੇ ਦੱਸਿਆ ਕਿ 79 / 22 307 ਐਫ.ਆਰ.ਆਈ ਸ਼ਿਕਾਇਤ ਕਰਤਾ ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਕੇਸ ਵਿਚ ਪੁਲਿਸ ਨੇ ਜੱਗੂ ਨੂੰ ਸਿਵਿਲ ਕੋਰਟ ਬਟਾਲਾ ਵਿਖੇ ਟਰਾਂਜਿਟ ਰਿਮਾਂਡ 'ਤੇ ਪੇਸ਼ ਕੀਤਾ। ਮਾਨਯੋਗ ਬਟਾਲਾ ਕੋਰਟ ਨੇ ਸ੍ਰੀ ਹਰਗੋਬਿੰਦਪੁਰ ਪੁਲਿਸ ਕੋਲ ਜੱਗੂ ਨੂੰ 10 ਅਕਤੂਬਰ ਤੱਕ ਅੱਠ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਜੱਗੂ ਨੂੰ 10 ਅਕਤੂਬਰ ਨੂੰ ਬਟਾਲਾ ਕੌਰਟ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ
ਓਧਰ ਦੂਸਰੇ ਪਾਸੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਪੰਨੂ ਦਾ ਕਹਿਣਾ ਸੀ ਕਿ 5 ਜੂਨ 2022 ਦੀ ਦੇਰ ਸ਼ਾਮ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਨੂੰ ਲੈਕੇ ਸ੍ਰੀ ਹਰਗੋਬਿੰਦਪੁਰ ਥਾਣਾ ਦੀ ਪੁਲਿਸ ਨੇ 6 ਜੂਨ 2022 ਨੂੰ 307 ਦਾ ਕੇਸ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕੀਤੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਤਰਨਤਾਰਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੋਂ ਬਟਾਲਾ ਪੁਲਸ 5 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਈ। ਉਸ ਦੀ ਪੇਸ਼ੀ ਲਈ ਅਦਾਲਤ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।