Giani Harpreet Singh News: ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਫਿਲਹਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਗਿਆਨੀ ਹਰਪ੍ਰੀਤ ਸਿੰਘ ਜਾਂ ਵਿਰਸਾ ਸਿੰਘ ਵਲਟੋਹਾ ਦਾ ਨਿੱਜੀ ਮਸਲਾ ਨਹੀਂ ਹੈ। ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਜਦੋਂ ਬੋਲਦੇ ਹੈ। ਉਨ੍ਹਾਂ ਦੇ ਬੋਲਣ ਨਾਲ ਜਦੋਂ ਮਾਨ-ਸਤਿਕਾਰ ਨੂੰ ਢਾਹ ਲਗਦੀ ਹੈ ਤਾਂ ਦੁੱਖ ਹੁੰਦਾ ਹੈ।


ਹੋਰ ਪੜ੍ਹੋ :  ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ



ਉਨ੍ਹਾਂ ਨੇ ਅੱਗੇ ਕਿਹਾ ''ਮੈਨੂੰ ਲਗਦਾ ਹੈ ਕਿ ਇਹ ਹੁਣ ਕੋਈ ਮੁੱਦਾ ਨਹੀਂ ਹੈ। ਮੈਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਅਤੇ ਦੁਨੀਆ ਭਰ ਦੀਆਂ ਸੰਪਰਦਾਵਾਂ, ਸਿੱਖ ਜੱਥੇਬੰਦੀਆਂ ,  ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਵਾਜ਼ ਚੁੱਕੀ। ਇਹ ਆਵਾਜ਼ ਇਤਿਹਾਸ ਦਾ ਹਿੱਸਾ ਬਣੇਗੀ। ਉਨ੍ਹਾ ਨੇ ਅੱਗੇ ਕਿਹਾ ਕਿ ਅਹੁਦੇ ਦਾ ਕੋਈ ਲਾਲਚ ਨਹੀਂ ਹੈ। 


ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ''ਅਸੀਂ ਇਨਸਾਨ ਹਾਂ ਕਦੇ ਨਾ ਕਦੇ ਇਨਸਾਨ ਅੰਦਰ ਜਜ਼ਬਾਤਾਂ ਦਾ ਹੜ੍ਹ ਵੱਗ ਪੈਂਦਾ ਹੈ ਉਸ ਵੇਲੇ ਸ਼ਬਦ ਉੱਤੇ ਥੱਲੇ ਹੋ ਜਾਂਦੇ ਹਨ। ਪਰ ਮੈਂ ਆਪਣੀਆਂ ਸੰਸਥਾਵਾਂ, ਆਪਣੀਆਂ ਪਰੰਪਰਾਵਾਂ , ਆਪਣੀਆਂ ਜਥੇਬੰਦੀਆਂ ,ਆਪਣੀਆ ਸਭਾ ਸੋਸਾਇਟੀਆਂ ਪ੍ਰਤੀ ਵਫਾਦਾਰ ਹਾਂ ਅਤੇ ਵਫਾਦਾਰ ਰਹਾਂਗਾ ।


ਉਨ੍ਹਾਂ ਨੇ ਕੈਨੇਡਾ ਦੇ ਸਿੱਖਾਂ ਦੇ ਲਈ ਚਿੰਤਾ ਵੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਕੈਨੇਡਾ ਵਿੱਚ ਵੱਸਦੇ ਸਿੱਖਾਂ ਦਾ ਮੁੱਦਾ ਅਹਿਮ ਹੈ । ਹੁਣ ਸਾਡਾ ਧਿਆਨ ਉਸ ਮੁੱਦੇ ਵੱਲ ਹੈ। ਜਿਹੜੇ ਸਿੱਖਾਂ ਨੂੰ ਭਾਰਤ ਆਉਣ 'ਤੇ ਪਾਬੰਦੀ ਲੱਗੀ ਹੈ ਉਸ ਮੁੱਦੇ 'ਤੇ ਅਸੀਂ ਸਰਕਾਰ ਨਾਲ ਗਲ ਕਰਾਂਗੇ। ਭਾਰਤ ਆਉਣ ਉੱਚੇ ਸਿੱਖਾਂ 'ਤੇ ਰੋਕ ਨਹੀਂ ਹੋਣੀ ਚਾਹੀਦੀ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।