ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਉਂਦੀ 28 ਮਈ ਨੂੰ ਹੋਣ ਵਾਲੇ ਇਮਤਿਹਾਨਾਂ ਨੂੰ ਅੱਗੇ ਪਾ ਦਿੱਤਾ ਹੈ। ਹਾਲਾਂਕਿ, ਯੂਨੀਵਰਸਿਟੀ ਨੇ ਇਸ ਕਦਮ ਪਿੱਛੇ ਅੰਦਰੂਨੀ ਕਾਰਨ ਦੱਸੇ ਹਨ, ਪਰ ਸੂਤਰਾਂ ਮੁਤਾਬਕ ਪਰਚੇ ਰੱਦ ਕਰਨ ਪਿੱਛੇ ਸ਼ਾਹਕੋਟ ਜ਼ਿਮਨੀ ਚੋਣ ਦਾ ਹੋਣਾ ਹੈ। ਫਿਲਹਾਲ ਨਵੀਆਂ ਮਿਤੀਆਂ ਦਾ ਐਲਾਨ ਹੋਣਾ ਬਾਕੀ ਹੈ।
ਯੂਨੀਵਰਸਿਟੀ ਸੂਤਰਾਂ ਮੁਤਾਬਕ 31 ਮਈ ਨੂੰ ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਯੂਨੀਵਰਸਿਟੀ ਵਿੱਚ ਆਉਣਾ ਹੈ, ਇਸ ਲਈ ਤਿਆਰੀਆਂ ਕਰਨ ਲਈ ਪੇਪਰ 28 ਮਈ ਨੂੰ ਹੋਣ ਵਾਲੇ ਪੇਪਰ ਅੱਗੇ ਪਾਏ ਹਨ। ਸ਼ਾਹਕੋਟ ਵਿੱਚ 28 ਮਈ ਨੂੰ ਵੋਟਾਂ ਪੈਣੀਆਂ ਹਨ ਤੇ 31 ਮਈ ਨੂੰ ਨਤੀਜਿਆਂ ਦਾ ਐਲਾਨ ਹੋਣਾ ਹੈ।