ਅਜਿਹਾ ਹੀ ਕੁਝ ਅੱਜ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਗੁਰਾਇਆ ਵਿੱਚ ਦੇਖਣ ਨੂੰ ਮਿਲਿਆ। ਇੱਥੋਂ ਦੇ ਨੌਜਵਾਨ ਰੁਪਿੰਦਰ ਸਿੰਘ ਦਾ ਵਿਆਹ ਨਕੋਦਰ ਵਿਖੇ ਤੈਅ ਹੋਇਆ ਸੀ। ਤਾਲਾਬੰਦੀ ਤੇ ਕੋਰੋਨਾ ਵਾਇਰਸ ਕਾਰਨ ਉਹ ਸਿਰਫ ਆਪਣੇ ਪਰਿਵਾਰ ਦੇ ਪੰਜ ਜਣਿਆਂ ਨਾਲ ਆਨੰਦ ਕਾਰਜ ਕਰਵਾਉਣ ਲਈ ਆਪਣੇ ਸਹੁਰੇ ਘਰ ਢੁੱਕਿਆ। ਵਿਆਹ ਮਗਰੋਂ ਉਸ ਨੇ ਆਪਣੀ ਪਤਨੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਘਰ ਵੱਲ ਚਾਲੇ ਪਾ ਦਿੱਤੇ।
ਜਦ ਸੱਜ ਵਿਆਹੀ ਜੋੜੀ ਗੁਰਾਇਆ ਪਹੁੰਚੀ ਤਾਂ ਪੁਲਿਸ ਨੇ ਨਵੀਂ ਵਿਆਹੀ ਜੋੜੀ ਨੂੰ ਦੇਖ ਨਿੱਘਾ ਸਵਾਗਤ ਕੀਤਾ। ਪੁਲਿਸ ਨੇ ਪਹਿਲਾਂ ਕੇਕ ਕਟਵਾਇਆ ਅਤੇ ਫਿਰ ਸ਼ਗਨ ਦੇ ਕੇ ਅੱਗੇ ਜਾਣ ਦਿੱਤਾ।
ਇੰਸਪੈਕਟਰ ਰੰਜਨਾ ਦੇਵੀ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਇੰਝ ਸਾਦੇ ਵਿਆਹ ਹੋਣੇ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕੋਰੋਨਾ ਮਹਾਮਾਰੀ ਕਰਕੇ ਹੀ ਪਰ ਸਮਾਜ ਚੰਗੇ ਰਸਤੇ 'ਤੇ ਪਿਆ ਹੈ। ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਿਸੇ ਵੀ ਲੜਕੀ ਦੇ ਪਰਿਵਾਰ 'ਤੇ ਉਸ ਨੂੰ ਵਿਆਹੁਣ ਦੀ ਚਿੰਤਾ ਨਹੀਂ ਰਹੇਗੀ ਅਤੇ ਮਾਪੇ ਉਸ ਨੂੰ ਪੜ੍ਹਾਈ ਜਾਂ ਰੁਜ਼ਗਾਰ ਲਈ ਅੱਗੇ ਵਧਣ ਦੇਣਗੇ।
ਹੋਰ ਖ਼ਬਰਾਂ-
- ਤਾਲਾਬੰਦੀ ਦੌਰਾਨ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
- ਕਾਂਗਰਸ ਦੀ ਵੱਡੀ ਕਾਰਵਾਈ, ਨਵਾਂ ਸ਼ਹਿਰ ਦੇ MLA ਦੀ ਵਿਧਾਇਕ ਪਤਨੀ ਅਦਿਤੀ ਸਿੰਘ ਪਾਰਟੀ 'ਚੋਂ ਮੁਅੱਤਲ
- ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਸੱਚ ਜਾਣਨ ਲਈ ਪਤੀ ਨੇ 4 ਲੋਕਾਂ ਨੂੰ ਲਵਾਇਆ 'ਕੋਰੋਨਾ' ਵਾਲਾ ਟੀਕਾ
- WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ
- ਵਾਹ ਸਰਕਾਰ! ਮਾਸਟਰਾਂ ਨੂੰ ਸਕੂਲਾਂ 'ਚੋਂ ਕੱਢ ਸ਼ਰਾਬ ਦੀਆਂ ਫੈਕਟਰੀਆਂ 'ਚ ਤਾਇਨਾਤ ਕਰਨ ਦੇ ਹੁਕਮ