ਚੰਡੀਗੜ੍ਹ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ 40 ਸਾਲਾ ਇੱਕ ਇੰਜੀਨੀਅਰ ਜਿਸ ਨੂੰ ਅਮਰੀਕਾ ਵਲੋਂ ਟੈਰਰ ਫੰਡਿੰਗ ਲਈ ਦੋਸ਼ੀ ਠਹਿਰਾਇਆ ਗਿਆ ਸੀ, ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਭੇਜ ਦਿੱਤਾ ਗਿਆ ਹੈ। ਉਸਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਇੱਕ ਕੁਆਰੰਟੀਨ ਕੇਂਦਰ 'ਚ ਰੱਖਿਆ ਗਿਆ ਹੈ।
ਮੁਹੰਮਦ ਇਬਰਾਹਿਮ ਜ਼ੁਬੈਰ ਨੂੰ 19 ਮਈ ਨੂੰ 167 ਹੋਰ ਭਾਰਤੀਆਂ ਨਾਲ ਵਾਪਸ ਭੇਜਿਆ ਗਿਆ ਸੀ। ਜ਼ੁਬੈਰ ਨੂੰ ਦੋ ਸਾਲ ਪਹਿਲਾਂ ਅਲ ਕਾਇਦਾ ਦੇ ਨੇਤਾ ਅਨਵਰ ਅਲ-ਅਵਲਾਕੀ ਨੂੰ ਸਮੱਗਰੀ ਸਹਾਇਤਾ ਦੇਣ ਦੇ ਲਈ ਸਾਲ 2011 ਵਿੱਚ ਅਮਰੀਕਾ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਜ਼ੁਬੈਰ ਨੂੰ ਸਾਜ਼ਿਸ਼ ਰਚਣ ਵਿੱਚ ਭੂਮਿਕਾ ਲਈ ਦੋਸ਼ੀ ਮੰਨਦਿਆਂ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸਦੇ ਭਰਾ ਯਾਹੀਆ ਮੁਹੰਮਦ ਨੂੰ 27 ਸਾਲ ਦੀ ਸਜ਼ਾ ਸੁਣਾਈ ਗਈ ਸੀ ਕਿਉਂਕਿ ਉਸਨੇ ਇੱਕ ਅੱਤਵਾਦੀ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੂੰ ਮਾਰਨ ਲਈ ਸੁਪਾਰੀ ਦਿੱਤੀ ਸੀ।
ਇੱਕ ਸਰਕਾਰੀ ਅਧਿਕਾਰੀ ਮੁਤਾਬਿਕ ਜ਼ੁਬੈਰ ਨੂੰ ਬੁੱਧਵਾਰ 19 ਮਈ ਨੂੰ ਭਾਰਤ ਦੇ ਅੰਮ੍ਰਿਤਸਰ ਏਅਰਪੋਰਟ ਤੇ ਲਿਆਂਦਾ ਗਿਆ ਸੀ।ਭਾਰਤੀ ਸੁਰੱਖਿਆ ਅਧਿਕਾਰੀਆਂ ਵਲੋਂ ਉਸਨੂੰ ਪੁੱਛਗਿੱਛ ਵੀ ਕੀਤੀ ਗਈ ਸੀ ਕਿ ਕੀ ਉਸ ਦਾ ਭਾਰਤ ਵਿੱਚ ਕੋਈ ਅੱਤਵਾਦੀ ਸੰਬੰਧ ਹੈ ਜਾਂ ਨਹੀਂ।
ਸ਼ਾਰਜਾਹ ਵਿੱਚ ਜਨਮਿਆ ਮੁਹੰਮਦ ਜ਼ੁਬੈਰ 2001 ਵਿੱਚ ਓਸਮਾਨਿਆ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੋਇਆ ਅਤੇ ਆਪਣੇ ਵੱਡੇ ਭਰਾ ਯਾਹੀਆ ਫਾਰੂਕ ਮੁਹੰਮਦ ਤੋਂ ਉੱਚ ਪੜ੍ਹਾਈ ਲਈ ਸੰਯੁਕਤ ਰਾਜ ਅਮਰੀਕਾ ਗਏ। ਉਸਨੇ 2001 ਤੋਂ 2005 ਤੱਕ ਇਲੀਨੋਇਸ ਉਰਬਾਨਾ-ਚੈਂਪੀਅਨ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, 2006 ਦੇ ਆਸ ਪਾਸ ਓਹੀਓ ਦੇ ਟੋਲੇਡੋ ਚਲੇ ਗਿਆ। ਉਸਨੇ ਇੱਕ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾ ਲਿਆ। ਉਹ 2008 ਵਿੱਚ ਜਾਂ ਇਸ ਦੇ ਆਸ ਪਾਸ ਸੰਯੁਕਤ ਰਾਜ ਦਾ ਕਾਨੂੰਨੀ ਸਥਾਈ ਨਿਵਾਸੀ ਬਣ ਗਿਆ ਸੀ।
2004 ਅਤੇ 2009 ਦੇ ਵਿਚਕਾਰ, ਲਗਭਗ 50-60 ਟਰ੍ਰਾਂਜੈਕਸ਼ਨ ਇਬਰਾਹਿਮ ਮੁਹੰਮਦ ਵਲੋਂ ਉਸਦੇ ਭਰਾ ਯਾਹੀਆ ਫਾਰੂਕ ਮੁਹੰਮਦ ਦੇ ਖਾਤੇ ਵਿੱਚ ਕੀਤੀਆਂ ਗਈਆਂ ਸਨ।2009 ਵਿੱਚ, ਯਾਹੀਆ ਫਾਰੂਕ ਮੁਹੰਮਦ ਅਵਲਾਕੀ ਨੂੰ ਮਿਲਣ ਲਈ ਰਵਾਨਾ ਹੋਇਆ। ਜਦੋਂ ਉਹ ਉਸ ਕੋਲ ਨਹੀਂ ਪਹੁੰਚ ਸਕਿਆ, ਉਨ੍ਹਾਂ ਨੇ ਯਮਨ ਦੀ ਸਾਨਾ ਵਿੱਚ ਅਵਲਾਕੀ ਦੇ ਇੱਕ ਸਾਥੀ ਨੂੰ ਮਿਲਣ ਦਾ ਫੈਸਲਾ ਕੀਤਾ। ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ਅੱਤਵਾਦੀ ਹਮਲੇ ਕਰਨ ਲਈ 22,000 ਡਾਲਰ ਅਲਾਕੀ ਨੂੰ ਦਿੱਤੇ।
ਇਹ ਵੀ ਪੜ੍ਹੋ: ਅੰਫਾਨ ਤੂਫਾਨ ਨੇ ਮਚਾਈ ਤਬਾਹੀ, ਕਈ ਸੌ ਕਰੋੜ ਦਾ ਨੁਕਸਾਨ, 12 ਲੋਕਾਂ ਦੀ ਹੋ ਚੁੱਕੀ ਮੌਤ, ਵੇਖੋ ਵੀਡੀਓ
ਪੰਜਾਬ ਦੀ ਕੋਰੋਨਾ 'ਤੇ ਜਿੱਤ! ਕੈਪਟਨ ਨੇ ਕੀਤਾ ਵੱਡਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਅਮਰੀਕਾ ਨੇ ਟੈਰਰ ਫੰਡਿੰਗ ਮਾਮਲੇ 'ਚ ਦੋਸ਼ੀ ਨੂੰ ਕੀਤਾ ਡਿਪੋਰਟ, ਅੰਮ੍ਰਿਤਸਰ ਦੇ ਕੁਆਰੰਟੀਨ ਕੇਂਦਰ 'ਚ ਰੱਖਿਆ
ਏਬੀਪੀ ਸਾਂਝਾ
Updated at:
21 May 2020 08:39 PM (IST)
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ 40 ਸਾਲਾ ਇੱਕ ਇੰਜੀਨੀਅਰ ਜਿਸ ਨੂੰ ਅਮਰੀਕਾ ਵਲੋਂ ਟੈਰਰ ਫੰਡਿੰਗ ਲਈ ਦੋਸ਼ੀ ਕਰਾਰ ਦਿੱਤਾ ਸੀ ਨੂੰ ਕੀਤਾ ਡਿਪੋਰਟ।
- - - - - - - - - Advertisement - - - - - - - - -