ਮਲੋਟ: ਇੱਥੇ ਦੇ ਨੇੜਲੇ ਪਿੰਡ ਸ਼ਾਮ ਖੇੜਾ ਦੀ ਰਹਿਣ ਵਾਲੀ 13 ਸਾਲਾ ਨਾਬਾਲਗ ਕੁੜੀ (minor girl) ਨੂੰ ਥਾਣਾ ਕਬਰ ਵਾਲਾ ਤੋਂ ਇਨਸਾਫ ਲੈਣਾ ਮਹਿੰਗਾ ਪੈ ਗਿਆ। ਖ਼ਬਰ ਮਿਲੀ ਹੈ ਕਿ ਪੁਲਿਸ (Punjab Police) ‘ਤੇ ਕੁੜੀ ਨੂੰ ਜ਼ਲੀਲ ਕਰਨ ਦਾ ਇਲਜ਼ਾਮ ਲੱਗਿਆ ਹੈ। ਪੀੜਤ ਲੜਕੀ ਅਤੇ ਉਸ ਦੀ ਭੂਆ ਨੇ ਸਿਵਲ ਹਸਪਤਾਲ ਆਲਮਵਾਲਾ ‘ਚ ਇਲਾਜ਼ ਦੌਰਾਨ ਆਪਣੀ ਨਾਲ ਹੋਈ ਹੱਡਬੀਤੀ ਬਾਰੇ ਦੱਸਿਆ।




ਹੁਣ ਖ਼ਬਰ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਐਸਐਸਪੀ ਰਾਜ ਬਚਨ ਸਿੰਘ ਜ਼ਿਲ੍ਹਾ ਮੁਕਤਸਰ ਸਾਹਿਬ ਨੇ ਦੱਸਿਆ ਕਿ ਐਸਐਚਓ ਵਿਸ਼ਨ ਲਾਲ ਥਾਣਾ ਕਬਰ ਵਾਲਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਤੇ ਡੀਸੀ ਜ਼ਿਲ੍ਹਾ ਮੁਕਤਸਰ ਸਾਹਿਬ  ਐਮਕੇ ਅਰਵਿੰਦ ਵੱਲੋਂ ਵੀ ਇੱਕ ਮਜਿਸਟਰੀਅਲ ਇਨਕੁਆਇਰੀ ਐਸਡੀਐਮ ਨੂੰ ਮਾਰਕ ਕੀਤੀ ਗਈ ਹੈ। ਐਸਐਸਪੀ ਨੇ ਦੱਸਿਆ ਕਿ ਇਲਜ਼ਾਮ ਲਗਾਉਣ ਵਾਲੀ ਨਾਬਾਲਗ ਲੜਕੀ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਥਾਣੇ ਦੇ ਵਿੱਚ ਟਾਰਚਰ ਕੀਤਾ ਗਿਆ ਹੈ ਪਰ ਉਹ ਲੜਕੀ ਪੁਲੀਸ ਜਾਂਚ ਵਿੱਚ ਸ਼ਾਮਲ ਨਹੀਂ ਹੋ ਰਹੀ। ਐਸਐਸਪੀ ਰਾਜ ਬਚਨ ਸਿੰਘ ਨੇ ਇਹ ਜਾਣਕਾਰੀ ਏਬੀਪੀ ਸਾਂਝਾ ਨਾਲ ਵਿਸ਼ੇਸ਼ ਤੌਰ ਤੇ ਸਾਂਝੀ ਕੀਤੀ।

ਦੱਸ ਦਈਏ ਕਿ ਪੀੜਤਾ ਆਪਣੇ ਪਿਤਾ ਦੇ ਕਤਲ ਦੀ ਸ਼ਿਕਾਇਤ ਦਰਜ ਕਰਵਾਉਣ ਥਾਣਾ ਕਬਰ ਆਈ ਸੀ। ਪਰ ਪੁਲਿਸ ਨੇ ਉਸ ਦੀ ਗੱਲ ਸੁਣੇ ਬਗੈਰ ਹੀ ਉਸ ਨਾਲ ਬੁਰਾ ਸਲੂਕ ਕੀਤਾ। ਇੰਨਾ ਹੀ ਨਹੀਂ ਪੀੜਤਾ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਨੂੰ ਕਰੰਟ ਵੀ ਲਗਾਇਆ, ਜਿਸ ਕਰਕੇ ਉਸ ਨੂੰ ਹਸਪਤਾਲ ਭਰਤੀ ਹੋਣਾ ਪਿਆ।



ਪੀੜਤਾ ਦਾ ਇਲਾਜ਼ ਕਰਨ ਵਾਲੀ ਡਾਕਟਰ ਅੰਮ੍ਰਿਤਪਾਲ ਕੌਰ ਦਾ ਕਹਿਣਾ ਹੈ ਕਿ ਲੜਕੀ ਅਤੇ ਉਸ ਦੀ ਰਿਸ਼ਤੇਦਾਰ ਹਸਪਤਾਲ ਆਏ ਸੀ ਜਿਨ੍ਹਾਂ ਦਾ ਚੈਕ-ਅੱਪ ਕਰਕੇ ਐਮਐਲਐਰ ਭੇਜ ਦਿੱਤਾ ਗਿਆ। ਉਧਰ ਦੂਜੇ ਪਾਸੇ ਪੁਲਿਸ ਨੇ ਖੁਦ ‘ਤੇ ਲੱਗੇ ਇਲਜ਼ਾਮਾ ਤੋਂ ਸਾਫ ਇਨਕਾਰ ਕਰ ਦਿੱਤਾ। ਪੁਲਿਸ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਕੁੜੀ ਆਪਣੀ ਭੂਆ ਤੇ ਰਿਸ਼ਤੇਦਾਰ ਨਾਲ ਥਾਣੇ ਆਈ ਸੀ। ਜਿਸ ਦੇ ਬਿਆਨ ਲੈ ਕੇ ਉਸ ਨੂੰ ਭੇਜ ਦਿੱਤਾ ਗਿਆ, ਉਸ ਨਾਲ ਕੋਈ ਕੁੱਟ-ਮਾਰ ਨਹੀਂ ਕੀਤੀ ਗਈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904