ਅਜਨਾਲਾ: ਪਿੰਡ ਕੋਟਲੀ ਸੱਕੇਵਾਲੀ 'ਚ ਆਬਕਾਰੀ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਮਾਰੇ ਗਏ ਛਾਪੇ 'ਚ ਦੇਸੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਸੈਂਕੜੇ ਲੀਟਰ ਲਾਹਣ ਦੇ ਨਾਲ ਸ਼ਰਾਬ ਬਣਾਉਣ ਦਾ ਸਾਮਾਨ ਵੀ ਬਰਾਮਦ ਕੀਤਾ।
ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਥਾਣੇਦਾਰ ਮਨਮੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਸੀ ਜਿਸ ਵਿੱਚ ਸ਼ਰਾਬ ਦੀ ਮਿੰਨੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਮਕਾਨ ਮਾਲਕ ਗੁਰਸੇਵਕ ਸਿੰਘ ਤੇ ਉਸ ਦੀ ਪਤਨੀ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਗੁਰਸੇਵਕ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਅੰਫਾਨ ਤੂਫਾਨ ਨੇ ਮਚਾਈ ਤਬਾਹੀ, ਕਈ ਸੌ ਕਰੋੜ ਦਾ ਨੁਕਸਾਨ, 12 ਲੋਕਾਂ ਦੀ ਹੋ ਚੁੱਕੀ ਮੌਤ, ਵੇਖੋ ਵੀਡੀਓ
ਪੰਜਾਬ ਦੀ ਕੋਰੋਨਾ 'ਤੇ ਜਿੱਤ! ਕੈਪਟਨ ਨੇ ਕੀਤਾ ਵੱਡਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪੰਜਾਬ ਪੁਲਿਸ ਨੇ ਮਿੰਨੀ ਸ਼ਰਾਬ ਫੈਕਟਰੀ ਦਾ ਕੀਤਾ ਪਰਦਾਫਾਸ਼, ਸੈਂਕੜੇ ਲੀਟਰ ਸ਼ਰਾਬ ਬਰਾਮਦ
ਏਬੀਪੀ ਸਾਂਝਾ
Updated at:
21 May 2020 04:41 PM (IST)
ਪਿੰਡ ਕੋਟਲੀ ਸੱਕੇਵਾਲੀ 'ਚ ਆਬਕਾਰੀ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਮਾਰੇ ਗਏ ਛਾਪੇ 'ਚ ਦੇਸੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।
- - - - - - - - - Advertisement - - - - - - - - -