ਅੰਮ੍ਰਿਤਸਰ: ਪਿਛਲੇ ਸਾਲ ਪਾਕਿਸਤਾਨ ਤੋਂ ਲੂਣ ਵਾਲੇ ਟਰੱਕ ਵਿੱਚ ਆਈ 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਗ੍ਰਿਫਤਾਰ ਤਸਕਰ ਰਣਜੀਤ ਸਿੰਘ ਚੀਤਾ ਨੂੰ ਅੱਜ ਐਨਆਈਏ ਆਪਣੀ ਹਿਰਾਸਤ 'ਚ ਲੈ ਲਵੇਗੀ। ਚੀਤਾ ਨੂੰ ਮੁਹਾਲੀ ਸਥਿਤ ਐਨਆਈੈਏ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਚੀਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ 'ਚ ਆਪਣੇ ਤਿੰਨ ਸਾਥੀਆਂ ਨਾਲ ਪੁਲਸ ਰਿਮਾਂਡ 'ਤੇ ਸੀ। ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਹੁਣ ਐਨਆਈਏ ਚੀਤਾ ਕੋਲੋਂ 532 ਕਿਲੋਗ੍ਰਾਮ ਹੈਰੋਇਨ ਮਾਮਲੇ 'ਚ ਪੁੱਛਗਿੱਛ ਕਰੇਗੀ। ਰਣਜੀਤ ਸਿੰਘ ਚੀਤਾ ਤੇ ਉਸ ਦੇ ਸਾਥੀ ਗਗਨਦੀਪ, ਵਿਕਰਮ ਤੇ ਮਨਿੰਦਰ ਕੋਲੋਂ ਵੀ ਐਨਆਈਏ ਪੁੱਛਗਿੱਛ ਕਰੇਗੀ।

ਰਣਜੀਤ ਸਿੰਘ ਚੀਤਾ ਪਿਛਲੇ ਇੱਕ ਸਾਲ ਤੋਂ ਫਰਾਰ ਚੱਲ ਰਿਹਾ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਐਨਆਈਏ ਕਸਟਮ ਆਦਿ ਏਜੰਸੀਆਂ ਨੂੰ ਰਣਜੀਤ ਸਿੰਘ ਲਗਾਤਾਰ ਲੋੜੀਂਦਾ ਸੀ ਪਰ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਅਤਿਵਾਦੀ ਫੰਡਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਿਲਾਲ ਦੀ ਪੁੱਛਗਿਛ ਤੋਂ ਬਾਅਦ ਚੀਤਾ ਦਾ ਸੁਰਾਗ ਵੀ ਸਿਰਸਾ ਤੋਂ ਮਿਲਿਆ ਸੀ ਤੇ ਪੁਲਿਸ ਨੇ ਹੀ ਰਣਜੀਤ ਸਿੰਘ ਚੀਤਾ ਨੂੰ ਵੀ ਉੱਥੋਂ ਹੀ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਐੱਨਆਈਏ ਨਾਰਕੋਟਿਕਸ ਰਾਹੀਂ ਹੋਣ ਵਾਲੀ ਕਮਾਈ ਤੋਂ ਦਹਿਸ਼ਤਗਰਦਾਂ ਲਈ ਫੰਡਿੰਗ ਦੇ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ।

ਇਹ ਵੀ ਪੜ੍ਹੋ-