ਹਾਂਸੀ: ਹਰਿਆਣਾ ਵਿੱਚ ਸਥਾਨਕ ਵਿਧਾਇਕ ਤੇ ਜ਼ਿਲ੍ਹਾ ਅਧਿਕਾਰੀਆਂ ਨੇ ਆਪ ਹੀ ਲੌਕਡਾਊਨ ਨੇਮਾਂ ਦੀ ਉਲੰਘਣਾ ਕਰ ਦਿੱਤੀ। ਉਲੰਘਣਾ ਪਿੱਛੇ ਕਾਰਨ ਵੀ ਗਊਸ਼ਾਲਾ ਦਾ ਉਦਘਾਟਨ ਸੀ, ਜੋ ਸਿਆਸੀ ਰੈਲੀ ਦਾ ਰੂਪ ਧਾਰਨ ਕਰ ਚੁੱਕਿਆ ਸੀ। ਇੰਨਾ ਹੀ ਨਹੀਂ ਭਾਜਪਾ ਵਿਧਾਇਕ ਵਿਨੋਦ ਭਿਆਨਾ ਨੇ ਆਪਣੇ ਲਾਮ-ਲਸ਼ਕਰ ਨਾਲ ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਤਾਲਾਬੰਦੀ ਦੀ ਉਲੰਘਣਾ ਕੀਤੀ ਹੈ।


ਬੁੱਧਵਾਰ ਨੂੰ ਪੁਰਾਣੀ ਮਾਰਕਿਟ ਕਮੇਟੀ ਦੇ ਮੈਦਾਨ ਵਿੱਚ ਕਲੀਨ ਹਾਂਸੀ-ਗਰੀਨ ਹਾਂਸੀ ਮੁਹਿੰਮ ਤਹਿਤ ਗਊਸ਼ਾਲਾ ਦੇ ਉਦਘਾਟਨ ਦਾ ਸਮਾਗਮ ਰੱਖਿਆ ਗਿਆ। ਵਿਧਾਇਕ ਦੀ ਅਗਵਾਈ ਵਿੱਚ ਲੋਕ ਦੂਰੋਂ ਦੂਰੋਂ ਇੱਥੇ ਪਹੁੰਚੇ। ਇੰਨਾ ਹੀ ਨਹੀਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਕੱਠ ਹੋਣੋਂ ਰੋਕਣਾ ਤਾਂ ਦੂਰ ਬਲਕਿ ਖ਼ੁਦ ਵੀ ਸਮਾਗਮ ਵਿੱਚ ਸ਼ਰੀਕ ਹੋਏ, ਜਿਸ ਵਿੱਚ ਐਸਡੀਐਮ ਤੋਂ ਇਲਾਵਾ, ਡੀਐਸਪੀ ਰੋਹਤਾਸ਼ ਸਿੰਘ, ਆਚਾਰਿਆ ਯੋਗੀਰਾਜ, ਭਾਜਪਾ ਮੰਡਲ ਪ੍ਰਧਾਨ ਧਰਮਬੀਰ ਰਤੇਰੀਆ, ਸਕੱਤਰ ਰਾਹੁਲ ਕੁੰਡੂ, ਵਪਾਰੀ ਨੇਤਾ ਬਜਰੰਗ ਬੰਸਲ ਸਮੇਤ ਸ਼ਹਿਰ ਦੇ ਕਈ ਪਤਵੰਤੇ ਹਾਜ਼ਰ ਸਨ।

ਜ਼ਿਲ੍ਹੇ ਵਿੱਚ ਧਾਰਾ 144 ਦੇ ਨਾਲ-ਨਾਲ ਤਾਲਾਬੰਦੀ ਤੇ ਸਮਾਜਕ ਦੂਰੀ ਬਣਾਈ ਰੱਖਣ ਦੇ ਸਖ਼ਤ ਨਿਯਮ ਲਾਗੂ ਹਨ ਪਰ ਆਪਣੇ ਆਪ ਨੂੰ ਸੱਚੇ ਦੇਸ਼ ਭਗਤ ਕਹਾਉਣ ਵਾਲੇ ਗਊ ਭਗਤਾਂ ਨੂੰ ਵੀ ਕਾਨੂੰਨ ਦੀ ਪਾਲਣਾ ਕਰਨਾ ਯਾਦ ਹੀ ਨਹੀਂ ਆਇਆ ਤੇ ਕਈ ਘੰਟਿਆਂ ਤਕ ਗਰਾਊਂਡ ਵਿੱਚ ਲੋਕਾਂ ਦਾ ਮਜ਼੍ਹਮਾ ਲੱਗਿਆ ਰਿਹਾ।

ਇਹ ਵੀ ਪੜ੍ਹੋ-