ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ 150 ਰੁਪਏ ਪ੍ਰਤੀ ਥੈਲਾ ਮਹਿੰਗੀ ਕਰਨ ਮਗਰੋਂ ਕਿਸਾਨ ਭੜਕ ਗਏ ਹਨ। ਕਿਸਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਫਸਲ ਦੀ ਕੀਮਤ ਵਧਾਈ ਜਾਵੇ, ਉਸ ਦਰ ਨਾਲ ਹੀ ਖਾਦ ਦਾ ਰੇਟ ਵਧਾਇਆ ਜਾਵੇ। ਸਰਕਾਰ ਨੂੰ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਕਿਸਾਨਾਂ ਨੇ ਸਵਾਲ ਉਠਾਏ ਹਨ ਕਿ ਸਰਕਾਰ ਫ਼ਸਲ ਦੇ ਰੇਟ ਵਿੱਚ 2.5 ਫ਼ੀਸਦੀ ਵਾਧਾ ਕਰਕੇ ਖਾਦਾਂ ਤੇ ਬੀਜਾਂ ਦੇ ਰੇਟ ਵਿੱਚ 20 ਤੋਂ 25% ਦਾ ਵਾਧਾ ਕਰ ਦਿੰਦੀ ਹੈ। ਇਸ ਨਾਲ ਕਿਸਾਨ ਲਗਾਤਾਰ ਕਰਜ਼ਾਈ ਹੋ ਰਹੇ ਹਨ।
ਇਸ ਬਾਰੇ ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਸਰਕਾਰ ਮੁਸ਼ਕਲ ਨਾਲ ਫ਼ਸਲ ਦੇ ਰੇਟ ਵਿੱਚ 2.5 ਫ਼ੀਸਦੀ ਵਾਧਾ ਕਰਦੀ ਹੈ। ਇਸ ਦੇ ਨਾਲ ਹੀ ਖਾਦਾਂ ਤੇ ਬੀਜਾਂ ਦੇ ਰੇਟ ਵਿੱਚ 20 ਤੋਂ 25% ਦਾ ਵਾਧਾ ਕਰ ਦਿੱਤਾ ਜਾਂਦਾ ਹੈ। ਕਿਸਾਨ ਪਹਿਲਾਂ ਹੀ ਕਰਜ਼ਾਈ ਹੈ। ਉਹ ਇੰਨੇ ਮਹਿੰਗੀ ਖਾਦ ਤੇ ਬੀਜ ਕਿਵੇਂ ਖਰੀਦੋਗੇ? ਉਨ੍ਹਾਂ ਕਿਹਾ ਕਿ ਪਹਿਲਾਂ ਹੀ ਡੀਜ਼ਲ ਮਹਿੰਗਾ ਹੈ ਜਿਸ ਕਰਕੇ ਫਸਲਾਂ ਦੀ ਲਾਗਤ ਬੇਹੱਦ ਵੱਧਦੀ ਜਾ ਰਹੀ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਦੀ ਤਰਫੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਬਾਜ਼ਾਰ 'ਚ ਰੇਟ ਵਧਣ ਕਾਰਨ ਚੁੱਕਿਆ ਗਿਆ ਹੈ। ਯਾਦ ਰਹੇ ਪਿਛਲੀ ਵਾਰ ਵੀ ਕੇਂਦਰ ਨੇ ਖਾਦ ਦੀਆਂ ਦਰਾਂ ਵਿੱਚ ਵਾਧਾ ਕੀਤਾ ਸੀ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤੇ ਸਬਸਿਡੀ ਦੇ ਦਿੱਤੀ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟ ਵਧਾ ਦਿੱਤੇ ਹਨ। ਅਗਲੇ ਸੀਜ਼ਨ ਤੋਂ ਕਿਸਾਨਾਂ ਨੂੰ ਡੀਏਪੀ ਖਾਦ 150 ਰੁਪਏ ਪ੍ਰਤੀ ਥੈਲਾ ਮਹਿੰਗੀ ਮਿਲੇਗੀ। ਪੰਜਾਬ ਵਿੱਚ ਪਹਿਲਾਂ ਖਾਦ 1200 ਰੁਪਏ ਵਿੱਚ ਮਿਲਦੀ ਸੀ, ਹੁਣ ਇਸ ਦੀ ਕੀਮਤ 1350 ਰੁਪਏ ਹੋ ਗਈ ਹੈ।
ਫ਼ਸਲ ਦੇ ਰੇਟ ਢਾਈ ਫ਼ੀਸਦੀ ਵਧਾ ਕੇ ਖਾਦਾਂ ਤੇ ਬੀਜਾਂ ਦੇ ਰੇਟ 20 ਤੋਂ 25% ਵਾਧਾ ਦਿੰਦੀ ਸਰਕਾਰ, ਡੀਏਪੀ ਖਾਦ ਮਹਿੰਗੀ ਕਰਨ ਤੋਂ ਭੜਕੇ ਕਿਸਾਨ
abp sanjha
Updated at:
25 Apr 2022 12:30 PM (IST)
Edited By: ravneetk
ਕੇਂਦਰ ਸਰਕਾਰ ਦੀ ਤਰਫੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਬਾਜ਼ਾਰ 'ਚ ਰੇਟ ਵਧਣ ਕਾਰਨ ਚੁੱਕਿਆ ਗਿਆ ਹੈ। ਯਾਦ ਰਹੇ ਪਿਛਲੀ ਵਾਰ ਵੀ ਕੇਂਦਰ ਨੇ ਖਾਦ ਦੀਆਂ ਦਰਾਂ ਵਿੱਚ ਵਾਧਾ ਕੀਤਾ ਸੀ ।
Punjab News
NEXT
PREV
Published at:
25 Apr 2022 12:30 PM (IST)
- - - - - - - - - Advertisement - - - - - - - - -