Stubble burning: ਬੀਤੇ ਦਿਨ ਸਾਲ ਵਿੱਚ ਪਹਿਲੀ ਵਾਰ ਪਰਾਲੀ ਸਾੜਨ ਦੀਆਂ 2 ਹਜ਼ਾਰ ਤੋਂ ਜ਼ਿਆਦਾ ਘਟਨਾਵਾ ਦਰਜ ਕੀਤੀਆਂ ਗਈਆਂ ਹਨ। ਜੋ ਕਿ ਹੁਣ ਤੱਕ ਦਾ ਸਭ ਤੋਂ ਅੰਕੜਾ ਹੈ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ 1238 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸਨ।


ਕੁਝ ਹੀ ਦਿਨਾਂ ਵਿੱਚ ਵਧੇ ਮਾਮਲੇ


ਜ਼ਿਕਰ ਕਰ ਦਈਏ ਕਿ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕੁਝ ਹੀ ਦਿਨਾਂ ਵਿੱਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ ਕਿਉਂ ਕਿ 21 ਅਕਤੂਬਰ ਤੱਕ ਪੰਜਾਬ ਵਿੱਚ 500 ਦੇ ਕਰੀਬ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਸਨ ਪਰ ਹੁਣ 28 ਅਕਤੂਬਰ ਨੂੰ 2067 ਮਾਮਲੇ ਸਾਹਮਣੇ ਆਉਣ ਨਾਲ ਸਰਕਾਰ ਦੀਆਂ ਮੁਸ਼ਕਲਾਂ ਜ਼ਰੂਰ ਵਧ ਦੀਆਂ ਜਾਪਦੀਆਂ ਹਨ।


ਪਿਛਲੇ ਵਰ੍ਹੇ ਨਾਲੋਂ ਮਾੜੇ ਹਲਾਤ


ਜੇ ਕੁੱਲ੍ਹ ਅੰਕੜਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ 10 ਹਜ਼ਾਰ ਤੋਂ ਪਾਰ ਹੋ ਗਏ ਹਨ। ਜੋ ਕਿ ਇਨ੍ਹਾਂ ਦਿਨਾਂ ਵਿੱਚ ਪਿਛਲੇ ਵਰ੍ਹੇ ਨਾਲੋਂ ਜ਼ਿਆਦਾ ਹਨ। ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ 28 ਅਕਤੂਬਰ 2021 ਨੂੰ ਪਰਾਲੀ ਸਾੜਨ ਦੇ 7503 ਮਾਮਲੇ ਦਰਜ ਕੀਤੇ ਗਏ ਸੀ ਪਰ ਇਸ ਵਾਰ ਇਹ ਮਾਮਲੇ 10,200 ਤੋਂ ਪਾਰ ਹੋ ਗਏ ਹਨ। ਜੋ ਕਿ ਚਿੰਤਾ ਦਾ ਵਿਸ਼ਾ ਹੈ।


ਆਉਣ ਵਾਲੇ ਦਿਨ ਹੋਰ ਘਾਤਕ


ਜਿਸ ਤਰ੍ਹਾਂ ਆਏ ਦਿਨ ਪਰਾਲੀ ਦੇ ਮਾਮਲੇ ਵਧਦੇ ਜਾ ਰਹੇ ਹਨ ਉਸ ਅੰਦਾਜ਼ੇ ਨਾਲ 31 ਅਕਤੂਬਰ ਤੱਕ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਖ਼ਰਾਬ ਹੋ ਜਾਵੇਗੀ।  ਜੇ ਇਹ ਅੰਕੜੇ ਇਸ ਹਿਸਾਬ ਨਾਲ ਹੀ ਵਧਦੇ ਹਏ ਤਾਂ ਸਰਦੀਆਂ ਆਉਣ ਕਾਰਨ ਧੂੰਆ ਇੱਕ ਪਤਲੀ ਪਰਤ ਬਣਾ ਲਵੇਗਾ ਤੇ ਕੁਝ ਹੀ ਦਿਨਾਂ ਧੁਆਂਖ ਦੀ ਚਾਦਰ ਵਿਖਾਈ ਦੇਵੇਗੀ ਜੋ ਕਿ ਸਾਹ ਦੇ ਮਰੀਜ਼ਾਂ ਲਈ ਘਾਤਕ ਸਾਬਤ ਹੋਵੇਗੀ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।