ਅੰਮ੍ਰਿਤਸਰ: ਅੱਜ ਗਰੁੱਪ ਕੈਪਟਨ ਅਨਮੋਲ ਮਹਿਰਾ ਨੇ ਹਵਾਈ ਸੇਨਾ ਸਟੇਸ਼ਨ ਅੰਮ੍ਰਿਤਸਰ ਕੈਂਟ ਦਾ ਚਾਰਜ ਗਰੁੱਪ ਕੈਪਟਨ ਅਸ਼ੋਕ ਕੁਮਾਰ ਤੋਂ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਗਰੁੱਪ ਕੈਪਟਨ ਅਨਮੋਲ ਮਹਿਰਾ ਐਨ.ਡੀ.ਏ., ਡਿਫੈਂਸ ਸਰਵਿਸ ਸਟਾਫ ਅਤੇ ਕਾਲਜ ਆਫ਼ ਏਅਰ ਯੁੱਧ ਦੇ ਵਿਦਿਆਰਥੀ ਰਹੇ ਹਨ।
ਉਹਨਾਂ 1998 ਵਿੱਚ ਹਵਾਈ ਸੇਨਾ ਦੇ ਲੜਾਕੂ ਸ਼ਾਖਾ ਤੋਂ ਕਮਿਸ਼ਨ ਪ੍ਰਾਪਤ ਕੀਤਾ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲੜਾਕੂ ਵਿਮਾਨ ਉਡਾਉਣ ਦਾ ਅਨੁਭਵ ਪ੍ਰਾਪਤ ਹੈ ਅਤੇ ਉਨ੍ਹਾਂ ਨੇ ਆਪਣੀ ਸੇਵਾਕਾਲ ਦੌਰਾਨ ਕਈ ਅਹਿਮ ਅਹੁੱਦਿਆਂ ਤੇ ਕੰਮ ਕਰਕੇ ਮਿਸਾਇਲ ਸਕਵਾਡਰਨ ਦੀ ਕਮਾਨ ਵੀ ਸੰਭਾਲੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ