Gurdas Maan: ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਜਿਥੇ ਸਿੱਧੂ ਦੇ ਪ੍ਰਸ਼ੰਸਕ ਲਗਾਤਾਰ ਇੱਥੇ ਪਹੁੰਚ ਰਹੇ ਹਨ, ਉੱਥੇ ਹੀ ਅੱਜ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਸ਼ਨੀਵਾਰ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਇਸ ਦੌਰਾਨ ਗੁਰਦਾਸ ਮਾਨ ਨੂੰ ਦੇਖ ਕੇ ਸਿੱਧੂ ਦੇ ਮਾਤਾ-ਪਿਤਾ ਕਾਫੀ ਭਾਵੁਕ ਨਜ਼ਰ ਆਏ। ਗੁਰਦਾਸ ਮਾਨ ਨੇ ਪਿੰਡ ਪਹੁੰਚ ਕੇ ਸਿੱਧੂ ਨਾਲ ਇੱਕ ਪੁਰਾਣਾ ਵਾਅਦਾ ਪੂਰਾ ਕੀਤਾ। ਦਰਅਸਲ, ਸਿੱਧੂ ਮੂਸੇ ਵਾਲੇ ਨੇ ਗੁਰਦਾਸ ਮਾਨ ਨੂੰ ਕਿਹਾ ਸੀ ਕਿ ਉਹ ਜਦੋਂ ਵੀ ਉਨ੍ਹਾਂ ਦੇ ਘਰ ਆਵੇਗਾ, ਉਹ ਉਨ੍ਹਾਂ ਨੂੰ ਚੁੱਲ੍ਹੇ ਦੀ ਰੋਟੀ ਖੁਆਏਗਾ।
ਸ਼ਨੀਵਾਰ ਨੂੰ ਗੁਰਦਾਸ ਮਾਨ ਨੇ ਸਿੱਧੂ ਦੇ ਪਿਤਾ ਬਲਕਾਰ ਸਿੰਘ ਨਾਲ ਬੈਠ ਕੇ ਘਰ 'ਚ ਚੁੱਲ੍ਹੇ ਦੀ ਰੋਟੀ ਖਾਧੀ ਅਤੇ ਸਿੱਧੂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ। ਇਸ ਦੌਰਾਨ ਉਨ੍ਹਾਂ ਸਿੱਧੂ ਦੀ ਤਸਵੀਰ ਨੂੰ ਚੁੰਮ ਕੇ ਸਲਾਮੀ ਵੀ ਦਿੱਤੀ। ਗੁਰਦਾਸ ਮਾਨ ਨੇ ਸਿੱਧੂ ਦੇ ਮਾਤਾ-ਪਿਤਾ ਨਾਲ ਕਾਫੀ ਸਮਾਂ ਬਿਤਾਇਆ ਅਤੇ ਕਾਫੀ ਦੇਰ ਤੱਕ ਸਿੱਧੂ ਬਾਰੇ ਗੱਲਾਂ ਕੀਤੀਆਂ। ਇਸ ਦੌਰਾਨ ਗੁਰਦਾਸ ਮਾਨ ਨੇ ਸਿੱਧੂ ਦੇ ਟਰੈਕਟਰ ਅਤੇ ਮਹਿਲ ਵੀ ਵੇਖੀ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਦੇ ਕਤਲ ਤੋਂ ਪਹਿਲਾਂ ਮਾਨਸਾ ਵਿੱਚ ਸਿੱਧੂ ਅਤੇ ਗੁਰਦਾਸ ਮਾਨ ਦਾ ਇਕੱਠੇ ਗਾਉਣ ਦਾ ਪ੍ਰੋਗਰਾਮ ਸੀ। ਸਿੱਧੂ ਨੇ ਗੁਰਦਾਸ ਮਾਨ ਨੂੰ ਉਨ੍ਹਾਂ ਦੇ ਪਿੰਡ ਲਿਆਉਣ ਲਈ ਗੱਡੀਆਂ ਦਾ ਕਾਫਲਾ ਵੀ ਤਿਆਰ ਕੀਤਾ ਸੀ। ਪਰ ਇਸ ਤੋਂ ਪਹਿਲਾਂ ਹੀ ਸਿੱਧੂ ਮਾਰਿਆ ਗਿਆ। ਉਸ ਦੌਰਾਨ ਵੀ ਗੁਰਦਾਸ ਮਾਨ ਸਿੱਧੂ ਦੇ ਘਰ ਗਏ ਸਨ ਅਤੇ ਸਿੱਧੂ ਨਾਲ ਆਪਣੇ ਰਿਸ਼ਤੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ।
ਦੁਨੀਆ ਸਿੱਧੂ ਦੀ ਫੈਨ ਹੈ ਪਰ ਸਿੱਧੂ ਗੁਰਦਾਸ ਮਾਨ ਦੀ ਬਹੁਤ ਇੱਜ਼ਤ ਕਰਦਾ ਸੀ। ਗੁਰਦਾਸ ਮਾਨ ਨੂੰ ਸਿੱਧੂ ਮੂਸੇਵਾਲਾ ਦੀ ਕਲਾਕਾਰੀ ਦਾ ਵੀ ਵੱਡਾ ਪ੍ਰਸ਼ੰਸਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: Chandigarh: ਕਮਰਸ਼ੀਆਲ ਖੱਡਾਂ ਵਿੱਚੋਂ ਵੀ ਮਿਲੇਗਾ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ- ਗੁਰਮੀਤ ਸਿੰਘ ਮੀਤ ਹੇਅਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab News: ਲਹਿਰਾਗਾਗਾ ਵਿੱਚ ਅੱਜ ਤੋਂ ਹੋਈ ਬੈਡਮਿੰਟਨ ਚੈਲੰਜ ਟਰਾਫੀ ਦੀ ਸ਼ੁਰੂਆਤ