ਗੁਰਦਾਸਪੁਰ: ਜ਼ਿਲ੍ਹੇ ਦੇ ਬਟਾਲਾ ਦੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੇ ਭਰਾ ਜਗਦੀਪ ਸਿੰਘ ਦੇ ਘਰ ਚੋਰੀ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਚੋਰੀ ਕਰਨ ਵਾਲਾ ਉਨ੍ਹਾਂ ਦੇ ਘਰ ਦਾ ਹੀ ਨੌਕਰ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਚੋਰੀ ਨੂੰ ਕਰੋੜਾਂ ਦੀ ਚੋਰੀ ਦੱਸਿਆ ਜਾ ਰਹੀ ਹੈ।
ਉਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ । ਮੇਅਰ ਦਾ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਸਾਹਮਣੇ ਨਹੀਂ ਆ ਰਿਹਾ। ਇਸ ਮਾਮਲੇ 'ਚ ਬਾਜ਼ਾਰ ਦੀ ਸੀਸੀਟੀਵੀ ਕੈਮਰੇ ਦੀ ਫੂਟੇਜ ਸਾਹਮਣੇ ਆਈ ਹੈ।
ਸਾਹਮਣੇ ਆਈ ਸੀਸੀਟੀਵੀ ਫੁੱਟੇਜ ਦੇ ਆਧਾਰ 'ਤੇ ਦੱਸਿਆ ਗਿਆ ਹੈ ਕਿ ਜਦੋਂ ਘਰ ਵਿਚ ਕੋਈ ਨਹੀਂ ਸੀ ਤਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਨਾਲ ਹੀ ਜਾਣਕਾਰੀ ਮਿਲੀ ਹੈ ਕਿ ਘਰ ਦੇ ਮਾਲਿਕ ਜਦੋਂ ਘਰ ਵਾਪਸ ਆਏ ਤਾਂ ਨੌਕਰ ਵੀ ਘਰ ਨਹੀਂ ਸੀ।
ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਵਿਲ ਲਾਈਨ ਦੇ ਐਸਐਚਓ ਅਮੋਲਕਦੀਪ ਸਿੰਘ ਨੇ ਦਸਿਆ ਕਿ ਅੱਜ ਬਟਾਲਾ ਦੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੇ ਭਰਾ ਦੇ ਘਰ ਚੋਰੀ ਹੋਈ ਹੈ। ਪਰਿਵਾਰ ਦਾ ਸ਼ੱਕ ਹੈ ਕਿ ਚੋਰੀ ਕਰਨ ਵਾਲਾ ਉਨ੍ਹਾਂ ਦੇ ਘਰ ਦਾ ਨੌਕਰ ਹੈ। ਚੋਰੀ ਕਿਸ ਚੀਜ ਦੀ ਹੋਈ ਹੈ, ਅਜੇ ਉਨ੍ਹਾਂ ਨੇ ਇਸ ਬਾਰ ਕੁਝ ਨਹੀਂ ਦੱਸਿਆ। ਪਰ ਸੀਸੀਟੀਵੀ ਦੇ ਆਧਾਰ 'ਚੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab Power Shortage: ਬਿਜਲੀ ਕਮੀ ਨੂੰ ਲੈ ਕੇ ਆਪ ਦਾ ਕੈਪਟਨ ਸਰਕਾਰ 'ਤੇ ਵਾਰ, ਕੈਪਟਨ ਤੋਂ ਕੀਤੀ ਅਸਤੀਫੇ ਦੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904