ਗੁਰਦਾਸਪੁਰ: ਨਸ਼ਿਆਂ ਦੀ ਗ੍ਰਿਫਤ ਵਿੱਚ ਆ ਕੇ ਜਿੱਥੇ ਕਈਂ ਨੌਜਵਾਨ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ, ਉੱਥੇ ਹੀ ਕਈਆਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੇ ਦਲਦਲ ਵਿੱਚ ਫਸਿਆ ਇੱਕ ਪ੍ਰੇਮੀ ਜੋੜਾ ਪਿੱਛਲੇ 2 ਸਾਲਾਂ ਤੋਂ ਇਕੱਠੇ ਨਸ਼ਾ ਕਰ ਰਹੇ ਸੀ। ਦੱਸ ਦਈਏ ਕਿ ਇਹ ਜੋੜਾ ਰੋਜ਼ਾਨਾ ਤਕਰੀਬਨ 3 ਹਜ਼ਾਰ ਰੁਪਏ ਦਾ ਨਸ਼ਾ ਕਰਦਾ ਸੀ।


ਇਨ੍ਹਾਂ ਹੀ ਨਹੀਂ ਨਸ਼ੇ ਦੀ ਲੱਤ ਕਰਕੇ ਇਨ੍ਹਾਂ ਨੇ ਆਪਣਾ ਸਭ ਕੁਝ ਗਵਾ ਦਿੱਤਾ ਇਅਤੇ ਹੁਣ ਨਸ਼ੇ ਦੀ ਲੱਤ ਨੂੰ ਛੱਡਣ ਲਈ ਗੁਰਦਾਸਪੁਰ ਦੇ ਨਿੱਜੀ ਨਸ਼ਾ ਮੁਕਤੀ ਕੇਂਦਰ ਵਿੱਚ ਪਹੁੰਚੇ ਹਨ। ਇਹੀ ਨਹੀਂ ਇੱਥੇ ਇਹ ਹੋਰ ਦੂਜੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ ਕਰ ਰਹੇ ਹਨ। ਇਸ ਜੋੜੇ ਨੇ ਸਰਕਾਰਾਂ ਉਪਰ ਵੀ ਨਸ਼ਾ ਵੇਚਣ ਦੇ ਆਰੋਪ ਲਗਾਏ ਹਨ।


ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਕੁੜੀ ਨੇ ਦੱਸਿਆ ਕਿ ਉਹ ਛੋਟੀ ਉਮਰ ਵਿੱਚ ਹੀ ਇੱਕ ਮੁੰਡੇ ਦੇ ਸੰਪਰਕ ਵਿਚ ਆਈ ਜਿਥੋਂ ਉਸ ਨੇ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ। ਕਰੀਬ ਇੱਕ ਸਾਲ ਉਸਨੇ ਉਸ ਲੜਕੇ ਨਾਲ ਮਿਲ ਕੇ ਚਿੱਟੇ ਦਾ ਨਸ਼ਾ ਕੀਤਾ ਅਤੇ ਨਸ਼ੇ ਦੇ ਟੀਕੇ ਲਗਾਉਂਦੀ ਰਹੀ। ਫਿਰ ਉਸਨੂੰ ਇੱਕ ਪਿੰਡ ਦੇ ਹੀ ਲੜਕੇ ਨਾਲ ਪਿਆਰ ਹੋ ਗਿਆ ਅਤੇ ਉਹ ਲੜਕਾ ਵੀ ਨਸ਼ੇ ਦਾ ਆਦਿ ਨਿਕਲਿਆ। ਕਾਫੀ ਸਮਾਂ ਉਹ ਇੱਕ ਦੂਜੇ ਤੋਂ ਚੋਰੀ ਨਸ਼ਾ ਕਰਦੇ ਰਹੇ ਫਿਰ ਉਨ੍ਹਾਂ ਨੇ ਇੱਕ ਦੂਜੇ ਨੂੰ ਇਸ ਬਾਰੇ ਦੱਸਿਆ। ਫਿਰ ਦੋਵੇਂ ਮਿਲ ਕੇ ਨਸ਼ਾ ਕਰਨ ਲੱਗੇ ਅਤੇ ਕਰੀਬ ਇੱਕ ਸਾਲ ਦੋਵਾਂ ਨੇ ਨਸ਼ਾ ਕੀਤਾ।


ਇਨ੍ਹਾਂ ਮੁਤਾਬਕ ਦੋਵੇਂ ਮਿਲ ਕੇ ਰੋਜ਼ 3 ਹਜ਼ਾਰ ਰੁਪਏ ਦੇ ਕਰੀਬ ਨਸ਼ਾ ਕਰਦੇ ਸੀ ਅਤੇ ਇੱਕ ਦੂਜੇ ਨੂੰ ਨਸ਼ੇ ਦੇ ਟਿੱਕੇ ਲਗਾਉਂਦੇ ਸੀ। ਉਨ੍ਹਾਂ ਦੱਸਿਆ ਕਿ ਸਭ ਕੁਝ ਗਵਾਉਣ ਤੋਂ ਬਾਅਦ ਅਤੇ ਸਾਰੇ ਪੈਸੇ ਖ਼ਤਮ ਹੋਣ ਤੋਂ ਬਾਅਦ ਹੁਣ ਇਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਇਸ ਨਸ਼ੇ ਦੀ ਲੱਤ ਨੂੰ ਛੱਡ ਦੇਣਗੇ। ਜਿਸ ਕਰਕੇ ਉਹ ਗੁਰਦਾਸਪੁਰ ਦੇ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਹੋਏ। ਇੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਨਾਲ ਹੀ ਇਨ੍ਹਾਂ ਨੇ ਕਿਹਾ ਕਿ ਸਰਕਾਰ ਵੱਡੇ-ਵੱਡੇ ਵਾਅਦੇ ਕਰ ਰਹੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਹੈ ਪਰ ਸਚਾਈ ਇਹ ਹੈ ਕਿ ਅੱਜ ਵੀ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ। ਨਾਲ ਹੀ ਉਨ੍ਹਾਂ ਨੇ ਦੂਸਰੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜਿੰਦਗੀ ਬਰਬਾਦ ਨਾ ਕਰਨ ਅਤੇ ਨਸ਼ੇ ਦੀ ਦਲਦਲ ਵਿੱਚ ਨਾਹ ਫੱਸਣ


ਇਹ ਵੀ ਪੜ੍ਹੋ: ਕਿਸਾਨਾਂ ਦਾ ਬਿਜਲੀ ਲਈ ਧਰਨਾ, ਸ਼ਰਾਰਤੀ ਅਨਸਰਾਂ ਵਲੋਂ ਗਰਿੱਡ ਦੀ ਕੀਤੀ ਗਈ ਸਾਜਿਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904