Gurdaspur News : ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਿਲ ਦੀ ਟੀਮ ਅਤੇ ਗੁਰਦਾਸਪੁਰ ਬੀ.ਐਸ.ਐਫ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ,ਜਦੋ ਇੱਕ ਸਾਂਝੇ ਉਪਰੇਸ਼ਨ ਦੌਰਾਨ ਗੁਪਤ ਸੁਚਨਾ ਦੇ ਅਧਾਰ 'ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦੇ ਇਕ ਮੈਂਬਰ ਗੁਰਵਿੰਦਰ ਚੰਦ ਉਰਫ ਕੇਵਰਾ ਪੁੱਤਰ ਸੁੱਚਾ ਚੰਦ ਵਾਸੀ ਸਰਜੇਚੱਕ ਨੂੰ 5 ਲੱਖ 54 ਹਜ਼ਾਰ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ।
ਪ੍ਰੈਸ ਵਾਰਤਾ ਦੌਰਾਨ ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਗੁਰਵਿੰਦਰ ਚੰਦ ,ਅਜੇ ਮਸੀਹ ਪੁੱਤਰ ਲਿਆਕਤ ਮਸੀਹ ਵਾਸੀ ਲੰਘਾ ਪਕੀਵਾ ਅਤੇ ਮਲਕੀਤ ਸਿੰਘ ਪੁੱਤਰ ਤਰਸੇਮ ਚੌਂਕੀਦਾਰ ਵਾਸੀ ਨਾਹਰ ਬਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਤਿੰਨਾ ਦੇ ਪਾਕਿਸਤਾਨ ਸਮੱਗਲਰਾਂ ਨਾਲ ਸਬੰਧ ਹਨ ਤੇ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੋਰੋਇਨ ਮੰਗਵਾਉਂਦੇ ਸਨ। ਇਹਨਾਂ ਨੇ ਬੀਤੀ 17 ਦਿਸੰਬਰ ਦੀ ਰਾਤ ਨੂੰ ਕੁੱਲ 08 ਕਿੱਲੋਗ੍ਰਾਮ ਹੈਰੋਇਨ ਪਾਕਿਸਤਾਨ ਤੋਂ ਬਿੱਟੂ ਨਾਮ ਦੇ ਸਮੱਗਲਰ ਕੋਲੋਂ ਪਿੰਡ ਲਾਲਪੁਰ ਦੀ ਬੰਬੀ ਤੇ ਡਰੋਨ ਰਾਹੀਂ ਸੁਟਵਾ ਕੇ ਕਿਸੇ ਨਾਮਾਲੂਮ ਵਿਅਕਤੀ ਨੂੰ ਦਿੱਤੀ ਹੈ। ਜਿਨ੍ਹਾਂ ਨੂੰ ਇਸ ਕੰਮ ਦੇ ਬਦਲੇ ਪਰ ਪੈਕਟ 2 ਲੱਖ ਰੁਪਏ ਦੇ ਹਿਸਾਬ ਨਾਲ 16 ਲੱਖ ਰੁਪਏ ਮਿਲਨੇ ਸਨ। ਜਿਸ ਵਿਚੋਂ 06 ਲੱਖ ਰੁਪਏ ਮਿਲ ਚੁੱਕੇ ਹਨ।
ਜਿਸ 'ਤੇ ਸੀ.ਆਈ.ਏ ਸਟਾਫ ਗੁਰਦਾਸਪੁਰ ਅਤੇ ਥਾਣਾ ਕਲਾਨੌਰ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਕਟਲੀ ਰੋਡ ਕਲਾਨੌਰ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਦੋਸ਼ੀ ਗੁਰਵਿੰਦਰ ਚੰਦ ਉਰਫ ਕੇਵਰਾ ਪੁੱਤਰ ਸੁੱਚਾ ਚੰਦ ਵਾਸੀ ਸਰਦੇਚੱਕ ਨੂੰ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ ਮੌਕੇ 'ਤੇ 03 ਲੱਖ ਰੁਪਏ ਭਾਰਤੀ ਕਰੰਸੀ, ਇੱਕ ਮੋਬਾਇਲ ਫੋਨ ਅਤੇ 02 ਰਸਾਇਨਕ ਸਟਿੰਕ (ਲਾਈਟਾਂ ) ਬ੍ਰਾਮਦ ਕੀਤੀਆਂ ਗਈਆਂ। ਇਹ ਰਸਾਇਨਕ ਸਟਿਕਾ ਦੇਰ ਰਾਤ ਰੋਸ਼ਨੀ ਦਾ ਕੰਮ ਕਰਦੀਆਂ ਹਨ ਅਤੇ ਹਨੇਰੇ ਵਿਚ ਜਦੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਸੁੱਟੀ ਜਾਂਦੀ ਹੈ ਤਾਂ ਇਹ ਸਟਿਕਾ ਦੀ ਰੋਸ਼ਨੀ ਨਾਲ ਖੇਤਾਂ ਵਿੱਚੋ ਲੱਭਣੀ ਆਸਾਨ ਹੋ ਜਾਂਦੀ ਹੈ। ਪਕੜੇ ਗਏ ਗੁਰਵਿੰਦਰ ਚੰਦ ਉਤੇ ਮੁਕੱਦਮਾ ਨੰਬਰ 121 ਮਿਤੀ 25.12.2022 ਜੁਰਮ 21,23,27-ਏ.29/61/85 ਐਨ.ਡੀ.ਪੀ.ਐਸ ਐਕਟ ਥਾਣਾ ਕਲਾਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਪੁੱਛਗਿੱਛ ਦੌਰਾਨ ਦੋਸ਼ੀ ਗੁਰਵਿੰਦਰ ਚੰਦ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹਨਾਂ ਤਿੰਨਾ ਨੇ ਪਾਕਿਸਤਾਨ ਤੋਂ ਹੁਣ ਤੱਕ 14 ਕਿਲੋਗ੍ਰਾਮ ਹੈਰੋਇਨ ਤੇ 12 ਪਿਸਟਲ ਮੰਗਵਾਏ ਸਨ। ਜਿਸ ਸਬੰਧੀ ਉਹਨਾਂ ਪਰ ਮੁਕੱਦਮਾ ਨੰਬਰ 188 ਮਿਤੀ 25.11.2020 ਜੁਰਮ 25/54/59 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਦਰਜ ਹੋਇਆ ਸੀ। ਜਿਸ ਵਿਚ ਪਿਸਟਲ ਦੀ ਬ੍ਰਾਮਦਗੀ ਹੋਈ ਸੀ ਪਰ 14 ਕਿਲੋਗ੍ਰਾਮ ਹੈਰੋਇਨ ਇਹਨਾਂ ਨੇ ਪਾਕਿਸਤਾਨ ਸਮੱਗਲਰ ਬਿੱਟੂ ਦੇ ਕਹਿਣ 'ਤੇ ਕਿਸੇ ਅਣਪਛਾਤੇ ਵਿਅਕਤੀ ਨੂੰ ਦੇ ਦਿੱਤੀ ਸੀ। ਪੁਲਿਸ ਵਲੋਂ ਹੁਣ ਬਾਕੀ ਦੋਵੇਂ ਸਮੱਗਲਰ ਅਜੇ ਮਸੀਹ ਅਤੇ ਮਲਕੀਤ ਸਿੰਘ ਨੂੰ ਕਾਬੂ ਕਰਨ ਲਈ ਵੱਖ- ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
Gurdaspur News : ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦੇ ਇਕ ਮੈਂਬਰ ਨੂੰ ਪੁਲਿਸ ਨੇ ਡਰੱਗ ਮਨੀ ਸਮੇਤ ਕੀਤਾ ਕਾਬੂ
ਏਬੀਪੀ ਸਾਂਝਾ
Updated at:
26 Dec 2022 03:12 PM (IST)
Edited By: shankerd
Gurdaspur News : ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਿਲ ਦੀ ਟੀਮ ਅਤੇ ਗੁਰਦਾਸਪੁਰ ਬੀ.ਐਸ.ਐਫ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ,ਜਦੋ ਇੱਕ ਸਾਂਝੇ ਉਪਰੇਸ਼ਨ ਦੌਰਾਨ ਗੁਪਤ ਸੁਚਨਾ ਦੇ ਅਧਾਰ 'ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇ
Smuggling Gang
NEXT
PREV
Published at:
26 Dec 2022 03:12 PM (IST)
- - - - - - - - - Advertisement - - - - - - - - -