ਗੁਰਦਾਸਪੁਰ: ਡੇਰਾ ਬਾਬਾ ਨਾਨਕ ਦੇ ਪਿੰਡ ਡਾਲਾ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੋਵੇਂ ਆਪਣੇ ਦਾਦੇ ਨਾਲ ਖੇਤਾਂ ਵਿੱਚ ਗਏ ਸੀ। ਉੱਥੇ ਖੇਡਦੇ ਵੇਲੇ ਖੇਤਾਂ ਵਿੱਚ ਮੋਟਰ ਤੋਂ ਪਾਣੀ ਪੀਣ ਦੌਰਾਨ ਉਨ੍ਹਾਂ ਨੂੰ ਕਰੰਟ ਲੱਗ ਗਿਆ ਜਿਸ ਨਾਲ ਮੌਕੇ ਉੱਤੇ ਹੀ ਦੋਵਾਂ ਦੀ ਮੌਤ ਹੋ ਗਈ। ਦੋਵਾਂ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ। ਪਰਿਵਾਰ ਦੋਵਾਂ ਭਰਾਵਾਂ ਦੇ ਸਸਕਾਰ ਲਈ ਵਿਦੇਸ਼ ਪਿਤਾ ਦੀ ਉਡੀਕ ਕਰ ਰਿਹਾ ਹੈ।
ਮ੍ਰਿਤਕ ਬੱਚਿਆਂ ਦੇ ਚਾਚੇ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਕੂਲ ਵਿੱਚ ਛੁੱਟੀ ਹੋਣ ਕਰਕੇ ਸੁਖਪ੍ਰੀਤ (8) ਤੇ ਹਰਪ੍ਰੀਤ (10) ਆਪਣੇ ਦਾਦੇ ਨਾਲ ਖੇਤਾਂ ਵਿੱਚ ਗਏ ਸਨ। ਉੱਥੇ ਦਾਦਾ ਤਾਂ ਖੇਤੀ ਦੇ ਕੰਮ ਵਿੱਚ ਲੱਗ ਗਏ ਤੇ ਦੋਵੇਂ ਬੱਚੇ ਖੇਡਣ ਲੱਗ ਗਏ। ਇਸੇ ਦੌਰਾਨ ਛੋਟੇ ਭਰਾ ਹਰਪ੍ਰੀਤ ਨੂੰ ਪਿਆਸ ਲੱਗੀ ਤਾਂ ਉਹ ਖੇਤਾਂ ਵਿੱਚ ਲੱਗੀ ਮੋਟਰ ਉੱਤੇ ਪਾਣੀ ਪੀਣ ਚਲਾ ਗਿਆ।
ਜਿਵੇਂ ਹੀ ਹਰਪ੍ਰੀਤ ਪਾਣੀ ਦੀ ਮੋਟਰ ਤੋਂ ਪਾਣੀ ਪੀਣ ਲੱਗਾ ਤਾਂ ਉਸ ਨੂੰ ਬਿਜਲੀ ਦੇ ਕਰੰਟ ਨੇ ਆਪਣੀ ਚਪੇਟ ਵਿੱਚ ਲੈ ਲਿਆ। ਹਰਪ੍ਰੀਤ ਨੂੰ ਚੀਕਦੇ ਵੇਖ ਸੁਖਪ੍ਰੀਤ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਕਰੰਟ ਨੇ ਉਸ ਨੂੰ ਵੀ ਆਪਣੀ ਚਪੇਟ ਵਿੱਚ ਜਕੜ ਲਿਆ। ਦੋਵੇਂ ਭਰਾ ਤੜਫ਼ ਤੜਫ਼ ਕੇ ਮੌਕੇ ਉੱਤੇ ਹੀ ਦਮ ਤੋੜ ਗਏ।
ਦਾਦੇ ਨਾਲ ਖੇਤਾਂ 'ਚ ਖੇਡਣ ਗਏ ਸੀ ਬੱਚੇ, ਕਰੰਟ ਦੇ ਇੱਕ ਝਟਕੇ ਨੇ ਤੜਫਾ ਕੇ ਮਾਰੇ ਦੋਵੇਂ ਭਰਾ
ਏਬੀਪੀ ਸਾਂਝਾ
Updated at:
27 May 2019 06:55 PM (IST)
ਦੋਵੇਂ ਆਪਣੇ ਦਾਦੇ ਨਾਲ ਖੇਤਾਂ ਵਿੱਚ ਗਏ ਸੀ। ਉੱਥੇ ਖੇਡਦੇ ਵੇਲੇ ਖੇਤਾਂ ਵਿੱਚ ਮੋਟਰ ਤੋਂ ਪਾਣੀ ਪੀਣ ਦੌਰਾਨ ਉਨ੍ਹਾਂ ਨੂੰ ਕਰੰਟ ਲੱਗ ਗਿਆ ਜਿਸ ਨਾਲ ਮੌਕੇ ਉੱਤੇ ਹੀ ਦੋਵਾਂ ਦੀ ਮੌਤ ਹੋ ਗਈ। ਦੋਵਾਂ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ। ਪਰਿਵਾਰ ਦੋਵਾਂ ਭਰਾਵਾਂ ਦੇ ਸਸਕਾਰ ਲਈ ਵਿਦੇਸ਼ ਪਿਤਾ ਦੀ ਉਡੀਕ ਕਰ ਰਿਹਾ ਹੈ।
- - - - - - - - - Advertisement - - - - - - - - -