ਚੰਡੀਗੜ੍ਹ: ਕੈਨੇਡਾ ਦੇ ਵੈਨਕੂਵਰ ’ਚ ਰਹਿੰਦਾ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਹੀ ਪੰਜਾਬ ’ਚ ਮਿੱਥ ਕੇ ਕਤਲ ਕਰਵਾਉਣ ਦਾ ਮਾਸਟਰਮਾਈਂਡ ਹੈ। ਉਸੇ ਨੇ ਪੰਜਾਬ ਵਿੱਚ ਹਿੰਦੂ ਨੇਤਾਵਾਂ ਦੀ ਹੱਤਿਆ ਤੇ ਸ਼ਿੰਗਾਰ ਸਿਨੇਮਾ ਵਿਸਫ਼ੋਟ ਕੇਸ ਦੀ ਸਾਜ਼ਿਸ਼ ਰਚੀ ਸੀ। ਇਹ ਦਾਅਵਾ ਪੰਜਾਬ ਪੁਲਿਸ ਨੇ ਕੀਤਾ ਹੈ। ਇਸ ਮਗਰੋਂ ਚਰਚਾ ਛਿੜ ਗਈ ਹੈ ਕਿ ਕੀ ਕੈਨੇਡਾ ਦੀ ਧਰਤੀ ਤੋਂ ਹੀ ਪੰਜਾਬ ਅੰਦਰ ਹਿੰਸਕ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’

ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2018 ’ਚ ਫ਼ਰਵਰੀ ਮਹੀਨੇ ਦੌਰਾਨ ਭਾਰਤ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੌਂਪੀ ਅੱਤਵਾਦੀਆਂ ਦੀ ਸੂਚੀ ਵਿੱਚ ਹਰਦੀਪ ਸਿੰਘ ਨਿੱਝਰ ਦਾ ਨਾਂ ਸੀ ਪਰ ਕੈਨੇਡਾ ਸਰਕਾਰ ਨੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਨਿੱਝਰ ਬਾਰੇ ਕੈਪਟਨ ਨੇ ਟਰੂਡੋ ਨੂੰ ਇੱਥੋਂ ਤੱਕ ਦੱਸਿਆ ਸੀ ਕਿ ਉਹ ਵੈਨਕੂਵਰ ’ਚ ਰਹਿ ਰਿਹਾ ਹੈ ਤੇ ਭਾਰਤ ਵਿਰੋਧੀ ਗਤੀਵਿਧੀਆਂ ਦਾ ਮਾਸਟਰਮਾਈਂਡ ਹੈ।

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?



ਕੈਪਟਨ ਨੇ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਮਣੇ ਵੀ ਰੱਖਿਆ ਸੀ। ਇਸ ਤੋਂ ਬਾਅਦ ਪਿਛਲੇ ਸਾਲ ਜੁਲਾਈ ’ਚ ਕੇਂਦਰ ਸਰਕਾਰ ਨੇ ਹਰਦੀਪ ਸਿੰਘ ਨਿੱਝਰ ਨੂੰ ਸੱਤ ਹੋਰ ਵਿਅਕਤੀਆਂ ਸਣੇ ਯੂਏਪੀਏ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ‘ਅੱਤਵਾਦੀ’ ਐਲਾਨ ਦਿੱਤਾ ਸੀ। ਤਦ ਹੀ ‘ਸਿੱਖਸ ਫ਼ਾਰ ਜਸਟਿਸ’ ਤੇ ‘ਖ਼ਾਲਿਸਤਾਨ ਟਾਈਗਰ ਫ਼ੋਰਸ’ ਨੂੰ ਵੱਖਵਾਦੀ ਖ਼ਾਲਿਸਤਾਨੀ ਸੰਗਠਨ ਮੰਨਦਿਆਂ ਉਨ੍ਹਾਂ ਦੀਆਂ ਸੰਪਤੀਆਂ ਨੂੰ ਕੁਰਕ ਕਰਨ ਦਾ ਐਲਾਨ ਕੀਤਾ ਸੀ।

 
 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ



ਹਰਦੀਪ ਸਿੰਘ ਨਿੱਝਰ ਉੱਤੇ ਪਟਿਆਲਾ, ਨੂਰਪੁਰਬੇਦੀ ਤੇ ਲੁਧਿਆਣਾ ’ਚ ਕਈ ਕੇਸ ਦਰਜ ਹਨ। ਕੈਪਟਨ ਵੱਲੋਂ ਕੈਨੇਡੀਅਨ PM ਜਸਟਿਨ ਟਰੂਡੋ ਨੂੰ ਸੌਂਪੀ ਸੂਚੀ ਵਿੱਚ ਨਿੱਝਰ ਦੇ ਨਾਲ ਮਲਕੀਤ ਸਿੰਘ, ਗੁਰਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਪ੍ਰੀਤ ਤੇ ਗੁਰਜਿੰਦਰ ਸਿੰਘ ਪਨੂੰ ਸਮੇਤ ਅੱਠ ਖ਼ਾਲਿਸਤਾਨੀ ਹਮਾਇਤੀਆਂ ਦੇ ਨਾਂ ਸਨ।

ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ

ਨਿੱਝਰ ਵਿਰੁੱਧ ਪਹਿਲਾਂ ਹੀ ‘ਕੌਮੀ ਸੁਰੱਖਿਆ ਏਜੰਸੀ’ (NIA) ਜਾਂਚਾ ਕਰ ਰਹੀ ਹੈ। ਐੱਨਆਈਏ ਨੇ 5 ਹਿੰਦੂ ਨੇਤਾਵਾਂ ਸਮੇਤ ਲੁਧਿਆਣਾ ’ਚ ਮਾਰੇ ਗਏ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਵਿੱਚ ਵੀ ਅੱਤਵਾਦੀ ਨਿੱਝਰ ਦੀ ਭੂਮਿਕਾ ਪਤਾ ਚੱਲੀ ਸੀ। ਫ਼ਿਲੌਰ ਦੇ ਪੁਜਾਰੀ ਦੀ ਹੱਤਿਆ ਦੀ ਯੋਜਨਾ ਵੀ ਨਿੱਝਰ ਨੇ ਹੀ ਕੈਨੇਡਾ ’ਚ ਤਿਆਰ ਕੀਤੀ ਸੀ।

ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ



ਪੁਲਿਸ ਰਿਕਾਰਡ ਅਨੁਸਾਰ ਜਲੰਧਰ ਦੇ ਪਿੰਡ ਭਾਰ ਸਿੰਘ ਵਾਲਾ ਨਿਵਾਸੀ ਹਰਦੀਪ ਸਿੰਘ ਨਿੱਝਰ 1995 ਤੋਂ ਪਹਿਲਾਂ ਪਿੰਡਾਂ ’ਚ ਦੁੱਧ ਵੇਚਦਾ ਸੀ ਪਰ ਪੰਜਾਬ ’ਚ ਅੱਤਵਾਦੀ ਲਹਿਰ ਨਾਲ ਜੁੜ ਕੇ ਉਹ ਕੈਨੇਡਾ ਨੱਸ ਗਿਆ ਤੇ ਉੱਥੋਂ ਦੇ ਸ਼ਹਿਰ ਸਰੀ ’ਚ ਰਹਿ ਕੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦੀ ਮਦਦ ਨਾਲ ‘ਖ਼ਾਲਿਸਤਾਨ ਟਾਈਗਰ ਫ਼ੋਰਸ’ ਬਣਾ ਲਈ। ਉਹ 2005 ’ਚ ਸਰਗਰਮ ਹੋਇਆ ਤੇ ਪੰਜਾਬ ਵਿੱਚ ਅੱਤਵਾਦ ਖੜ੍ਹਾ ਕਰਨ ’ਚ ਲੱਗ ਗਿਆ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ