ਇਸ ਨਾਲ ਅਜਿਹੇ ਪੁਲਾਂ ਦੀ ਕੁੱਲ ਗਿਣਤੀ 05 ਹੋ ਜਾਂਦੀ ਹੈ। ਹਵਾਈ ਅੱਡੇ ਦੀ ਇਹ ਸਹੂਲਤ ਯਾਤਰੀਆਂ ਨੂੰ ਸਰਦੀਆਂ ਦੀ ਠੰਡ ਦੌਰਾਨ ਅਤੇ ਗਰਮੀ ਦੇ ਮੌਸਮ ਵਿੱਚ ਅਤੇ ਮੌਨਸੂਨ ਵੇਲੇ ਬਾਰਸ਼ ਤੋਂ ਬਚਾਅ ਕਰੇਗੀ।
ਅਜੈ ਕੁਮਾਰ, CEO-CHIAL ਨੇ ਕਿਹਾ ਕਿ
ਪੀਬੀਬੀ ਹੁਣ ਮੁਸਾਫਰਾਂ ਦੀ ਵਰਤੋਂ ਲਈ ਪੂਰੀ ਤਰ੍ਹਾਂ ਉਪਲਬਧ ਹਨ ਅਤੇ ਕੁੱਲ ਯਾਤਰੀ ਆਵਾਜਾਈ ਦਾ ਲਗਭਗ 90% ਇਸ ਦੀ ਵਰਤੋਂ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਹਮੇਸ਼ਾਂ CHIAL ਦੇ ਏਜੰਡਾ ਸੂਚੀ ਵਿੱਚ ਸਿਖਰ ਤੇ ਰਿਹਾ ਹੈ ਅਤੇ ਅਸੀਂ ਚੰਡੀਗੜ੍ਹ ਏਅਰਪੋਰਟ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਕੇ ਵਿਸ਼ਵ ਦੇ ਸਭ ਤੋਂ ਉੱਤਮ ਹਵਾਈ ਅੱਡਿਆਂ ਵਿੱਚੋਂ ਇੱਕ ਬਣਾਉਣ ਲਈ ਵਚਨਬੱਧ ਹਾਂ।-