Punjab news: ਪੰਜਾਬ ਦੇ ਬਲੈਡ ਬੈਂਕਾਂ ਵਿੱਚ ਧਾਂਦਲੀ ਹੋਣਾ ਗੰਭੀਰ ਵਿਸ਼ਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਸਰਕਾਰ ਨੇ ਹਾਈਕੋਰਟ ਵਿੱਚ ਹੁਣ ਤੱਕ ਮਾਮਲੇ ਦੀ ਸਟੇਟ ਰਿਪੋਰਟ ਦਾਖਿਲ ਨਹੀਂ ਕੀਤੀ ਹੈ। ਹਾਈਕੋਰਟ ਨੇ ਨੋਟਿਸ ਲੈਂਦਿਆਂ ਸੂਬਾ ਸਰਕਾਰ ਤੋਂ ਹੁਣ ਤੱਕ ਦੀ ਕੀਤੀ ਗਈ ਕਾਰਵਾਈ ਬਾਰੇ ਪੁੱਛਿਆ ਹੈ। 


ਇਸ ਦੇ ਨਾਲ ਹੀ ਸਟੇਟਸ ਰਿਪੋਰਟ ਦੇ ਕੇ ਮਾਮਲੇ ‘ਚ ਪ੍ਰੋਸੈਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਾਂਚ 'ਤੇ ਵੀ ਸਵਾਲ ਚੁੱਕੇ ਹਨ। ਹਾਈਕੋਰਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਬਲੱਡ ਬੈਂਕਾਂ ਦੀ ਜਾਂਚ ਕਰਕੇ ਸਟੇਟਸ ਰਿਪੋਰਟ ਦੇਣ ਲਈ ਕਿਹਾ ਜਾਂਦਾ ਹੈ, ਪਰ ਸਰਕਾਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਸਿਰਫ ਅਦਾਲਤ ਦੇ ਹੁਕਮਾਂ ਦੇ ਆਧਾਰ 'ਤੇ ਹੀ ਹੁੰਦੀ ਹੈ।


ਦੋਸ਼ੀ ਵਿਅਕਤੀਆਂ ਅਤੇ ਹਸਪਤਾਲ 'ਤੇ ਕੀ ਕਾਰਵਾਈ ਕੀਤੀ


ਹਾਈਕੋਰਟ ਨੇ ਬਲੱਡ ਬੈਂਕਾਂ ਦੇ ਨਾਂ 'ਤੇ ਹੋ ਰਹੀ ਧਾਂਦਲੀ ਅਤੇ ਦੋਸ਼ੀ ਬਣਾਏ ਗਏ ਵਿਅਕਤੀਆਂ ਸਮੇਤ ਹਸਪਤਾਲ ਖਿਲਾਫ ਕੀ ਕਾਰਵਾਈ ਕੀਤੀ ਗਈ, ਇਸ ਬਾਰੇ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਇਸ ਧਾਂਦਲੀ ਨੂੰ ਖਤਮ ਕਰਨ ਲਈ ਕੀਤੇ ਗਏ ਕੰਮਾਂ ਦਾ ਵਿਸਤ੍ਰਿਤ ਰਿਕਾਰਡ ਵੀ ਮੰਗਿਆ ਗਿਆ ਹੈ।


ਇਹ ਵੀ ਪੜ੍ਹੋ: Punjab News : ਸਿੱਖਾਂ ਲਈ ਪੱਗ ਸਿਰ ਦਾ ਤਾਜ਼ ਉਹਦੀ ਥਾਂ ਲੋਹ-ਟੋਪ ਨਹੀਂ ਲੈ ਸਕਦੈ : ਬੀਬੀ ਜਗੀਰ ਕੌਰ


ਖੂਨ ਦੇ ਨਾਂਅ 'ਤੇ ਜ਼ਿੰਦਗੀ ਨਾਲ ਹੋ ਰਿਹਾ ਖਿਲਵਾੜ


ਹਾਈਕੋਰਟ ਨੇ ਇੱਥੇ ਤੱਕ ਕਹਿ ਦਿੱਤਾ ਹੈ ਕਿ ਖੂਨ ਦੇ ਨਾਂਅ 'ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ। ਦੂਜੇ ਪਾਸੇ ਪੁਲਿਸ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਹਾਈਕਰੋਟ ਨੇ ਪੰਜਾਬ ਤੋਂ ਇਲਾਵਾ ਹਰਿਆਣਾ ਸਰਕਾਰ ਨੂੰ ਵੀ ਅਗਲੀ ਸੁਣਵਾਈ ਦੇ ਦੌਰਾਨ ਸਪਸ਼ਟ ਅਤੇ ਦੀ ਵਿਸਤ੍ਰਿਤ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।


ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਬਲੱਡ ਬੈਂਕਾਂ ਵਿੱਚ ਹੋ ਰਹੀ ਧਾਂਦਲੀ 'ਤੇ ਸਖ਼ਤ ਰੁੱਖ ਅਪਣਾਇਆ ਹੈ ਅਤੇ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗੀ ਹੈ, ਤਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੋ ਖਿਲਵਾੜ ਹੋ ਰਿਹਾ ਹੈ, ਉਹ ਨਾ ਹੋਵੇ।  ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਕਦੋਂ ਤੱਕ ਰਿਪੋਰਟ ਪੇਸ਼ ਕਰਦੀ ਹੈ ਜਾਂ ਅਦਾਲਤ ਨੂੰ ਫਿਰ ਸਖ਼ਤ ਹੋਣਾ ਪਵੇਗਾ।