Lawrence Bishnoi Jail Interview: ਲਾਰੇਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲੇ ਵਿੱਚ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਬੀਤੇ ਦਿਨ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਅੰਦਰ ਸੁਣਵਾਈ ਹੋਈ ਸੀ। ਜਿਸ ਦੌਰਾਨ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਜੇਕਰ ਇਹ ਇੰਟਰ ਸਟੇਟ ਮਾਮਲਾ ਹੈ ਤਾਂ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾ ਸਕਦੀ ਹੈ। ਕਿਉਂਕਿ ਪੰਜਾਬ ਪੁਲਿਸ ਹੁਣ ਤੱਕ ਹਾਈ ਕੋਰਟ ਵਿੱਚ ਇਹ ਹੀ ਤਰਕ ਦਿੰਦੀ ਆ ਰਹੀ ਹੈ ਕਿ ਲਾਰੇਂਸ ਬਿਸ਼ਨੋਈ ਦੀਆਂ 2 ਇੰਟਰਵਿਊਜ਼ ਪੰਜਾਬ ਦੀਆਂ ਜੇਲ੍ਹਾਂ ਤੋਂ ਨਹੀਂ ਹਨ।
ਇੰਟਰਵਿਊ 'ਤੇ ਹਾਈ ਕੋਰਟ ਨੇ ਸਖ਼ਤ ਲਹਿਜ਼ੇ 'ਚ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਇਸ ਦੀ ਅੱਗੇ ਜਾਂਚ ਜ਼ਰੂਰੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਐਮਿਕਸ ਕਿਊਰੀ ਨੂੰ ਇਸ ਮਾਮਲੇ 'ਚ ਜਾਂਚ ਲਈ ਆਈਪੀਐੱਸ ਅਧਿਕਾਰੀਆਂ ਦੇ ਨਾਂ ਦੇ ਸੁਝਾਅ ਸੌਂਪਣ ਦਾ ਆਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਇਹ ਸਪੱਸ਼ਟ ਕੀਤਾ ਕਿ ਜੇ ਮਾਮਲਾ ਇੰਟਰ ਸਟੇਟ ਪਾਇਆ ਜਾਂਦਾ ਹੈ ਤਾਂ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇਗੀ।
ਸੁਣਵਾਈ ਦੌਰਾਨ ਪੰਜਾਬ ਦੇ ਏਡੀਜੀਪੀ ਜੇਲ੍ਹ ਸਮੇਤ ਹੋਰ ਅਧਿਕਾਰੀ ਅਦਾਲਤ 'ਚ ਪੇਸ਼ ਹੋਏ। ਇਸ ਦੌਰਾਨ ਹਾਈ ਕੋਰਟ ਨੇ ਪੁੱਛਿਆ ਕਿ ਅੱਠ ਮਹੀਨੇ ਦੀ ਜਾਂਚ ਤੋਂ ਬਾਅਦ ਵੀ ਇੰਟਰਵਿਊ ਦੀ ਥਾਂ ਦਾ ਪਤਾ ਕਿਉਂ ਨਹੀਂ ਲਗਾਇਆ ਜਾ ਸਕਿਆ | ਏਡੀਜੀਪੀ ਨੇ ਕਿਹਾ ਕਿ ਸੀਆਰਪੀਸੀ ਤਹਿਤ ਸ਼ਕਤੀਆਂ ਦੀ ਘਾਟ 'ਚ ਉਨ੍ਹਾਂ ਦੇ ਅਧਿਕਾਰ ਸੀਮਤ ਸਨ। ਕਮੇਟੀ ਨੇ ਜਾਂਚ ਤੋਂ ਬਾਅਦ ਦੋਵਾਂ ਇੰਟਰਵਿਊਜ਼ ਲਈ ਐੱਫਆਈਆਰ ਦਰਜ ਕਰ ਕੇ ਜਾਂਚ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਹਾਈ ਕੋਰਟ ਨੇ ਕਿਹਾ ਕਿ ਹਾਲੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਤੇ ਇੰਟਰਵਿਊ ਪੰਜਾਬ 'ਚ ਹੋਣ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਨਾਲ ਇਨਕਾਰ ਨਹੀਂ ਕੀਤਾ ਗਿਆ। ਅਜਿਹੇ 'ਚ ਹੁਣ ਸਰਕਾਰ ਦੱਸੇ ਕਿ ਕਿਉਂ ਨਾ ਹਾਈ ਕੋਰਟ ਇਕ ਐੱਸਆਈਟੀ ਬਣਾ ਕੇ ' ਇਸਦੀ ਜਾਂਚ ਕਰਵਾਏ। ਇਸ 'ਤੇ ਕੋਰਟ ਦਾ ਸਹਿਯੋਗ ਕਰ ਰਹੀ ਐਡਵੋਕੇਟ ਨੂੰ ਬੇਦੀ ਨੇ ਕਿਹਾ ਕਿ ਐੱਸਆਈਟੀ ਪੰਜਾਬ ਤੋਂ ਬਾਹਰ ਦੇ ਪੁਲਿਸ ਅਧਿਕਾਰੀਆਂ ਦੀ ਹੋਣੀ ਚਾਹੀਦੀ ਹੈ।
ABP Sanjha ਦੇ WhatsApp Channel ਨਾਲ ਵੀ ਜੁੜੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial