ਲੁਧਿਆਣਾ 

 

Hijab controversy : ਹਿਜਾਬ ਵਿਵਾਦ 'ਤੇ ਮੁਸਲਿਮ ਭੈਣਾਂ ਵੱਲੋਂ ਮਾਰਚ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਵੋਟਾਂ 'ਚ  ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਵਾਲੀ ਪਾਰਟੀਆਂ ਦਾ ਬਾਈਕਾਟ ਕਰਾਂਗੇ। ਸ਼ਾਹੀ ਇਮਾਮ ਨੇ ਕਿਹਾ ਕਿ ਭਾਜਪਾ ਕੋਲ ਸਿਆਸੀ ਮੁੱਦੇ ਮੁੱਕ ਗਏ ਹਨ ਹੁਣ ਧਰਮ ਦਾ ਸਹਾਰਾ ਲੈ ਰਹੇ ਹਨ। ਹਿਜਾਬ ਦੇ ਵਿਵਾਦ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਸਿਆਸਤ ਭਖੀ ਹੋਈ ਹੈ।


ਇਸ ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਜਾਮਾ ਮਸਜਿਦ (Ludhiana Jama Masjid) ਵੱਲੋਂ ਇਕ ਮਾਰਚ ਕੱਢਿਆ ਗਿਆ  ਇਸ ਦੌਰਾਨ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਨੇ ਜੰਮ ਕੇ ਕਰਨਾਟਕਾ ਦੇ ਵਿਚ ਹੋਈ ਘਟਨਾ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇੱਕ ਸ਼ੇਰਨੀ ਸਾਰਿਆਂ ਤੇ ਭਾਰੀ ਪਈ। ਮੁਸਲਿਮ ਮਹਿਲਾਵਾਂ ਨੇ ਕਿਹਾ ਕਿ ਹਿਜਾਬ ਸਾਡੀ ਆਬਰੂ ਦਾ ਹਿੱਸਾ ਹੈ ਇਸ ਕਰਕੇ ਉਸ ਨੂੰ ਪਾਉਣ ਤੋਂ ਕਿਵੇਂ ਕੋਈ ਸਾਨੂੰ ਰੋਕ ਸਕਦਾ ਹੈ।

 

ਉਧਰ ਦੂਜੇ ਪਾਸੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ (Shahi Imam Mohammad Usman) ਨੇ ਕਿਹਾ ਕਿ ਭਾਜਪਾ ਦੇ ਕੋਲ ਹੁਣ ਮੁੱਦੇ ਖ਼ਤਮ ਹੋ ਚੁੱਕੇ ਨੇ ਹੁਣ ਉਹ ਵਿਕਾਸ ਦੀ ਗੱਲ ਤਾਂ ਨਹੀਂ ਕਰਦੇ ਪਰ  ਧਰਮਾਂ ਦੇ ਵਿੱਚ ਵਖਰੇਵੇਂ ਪਾ ਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਵਿਚ ਚੋਣਾਂ ਨੇ ਅਤੇ ਅਜਿਹੇ ਹੱਥਕੰਡੇ ਅਪਨਾਉਣਾ ਭਾਜਪਾ ਦੀ ਰਵਾਇਤ ਰਹੀ ਹੈ।

ਉਨ੍ਹਾਂ ਨੇ ਸਿੱਧੇ ਤੌਰ 'ਤੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਫਿਰਕਾਪ੍ਰਸਤੀ ਫੈਲਾਉਣ ਦੀ ਕੋਸ਼ਿਸ਼ ਭਾਰਤ 'ਚ ਕੀਤੀ ਜਾ ਰਹੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਸ਼ਾਹੀ ਇਮਾਮ ਨੇ ਕਿਹਾ ਕਿ ਜਦੋਂ ਹਰ ਧਰਮ ਨੂੰ ਆਪਣੇ ਮੁਤਾਬਕ ਪਹਿਨਾਵਾ ਪਾਉਣ ਦੀ ਇਜਾਜ਼ਤ ਹੈ ਤਾਂ ਮੁਸਲਿਮ ਭੈਣਾਂ ਦੇ ਪਹਿਰਾਵੇ ਨੂੰ ਲੈ ਕੇ ਕਿਉਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।


ਉੱਧਰ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿਜਾਬ ਅਤੇ ਬੁਰਕਾ ਪਾਉਣ ਦਾ ਹੱਕ ਸੰਵਿਧਾਨ ਵੀ ਦਿੰਦਾ ਹੈ ਅਤੇ ਅਦਾਲਤ ਵੀ ਦਿੰਦੀ ਹੈ ਇਸ ਕਰਕੇ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਚ ਰੋਕਿਆ ਨਹੀਂ ਜਾ ਸਕਦਾ ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਕਿਸ ਤਰ੍ਹਾਂ ਇਕ ਇਕੱਲੀ ਲੜਕੀ ਨੂੰ ਘੇਰ ਕੇ ਉਸ ਦਾ ਵਿਰੋਧ ਕੀਤਾ ਗਿਆ ਉਨ੍ਹਾਂ ਕਿਹਾ ਕਿ  ਇਸ ਲਈ ਸਰਕਾਰਾਂ ਜ਼ਿੰਮੇਵਾਰ ਨੇ ਉਹਨਾਂ ਨੇ ਵੀ ਕਿਹਾ ਕਿ ਉਹ ਚੋਣਾਂ ਵਿਚ ਬਾਈਕਾਟ ਕਰਨਗੀਆਂ ਨਾ ਹੀ ਵੋਟਾਂ ਪਾਉਣਗੀਆਂ ਅਤੇ ਨਾ ਹੀ ਪਾਉਣ ਦੇਣਗੀਆਂ ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904