ਚੰਡੀਗੜ੍ਹ: ਰਾਮ ਰਹੀਮ ਦੀ ਭਗਤਣੀ ਹਨੀਪ੍ਰੀਤ ਦਿੱਲੀ 'ਚ ਘੁੰਮਦੀ ਰਹੀ ਤੇ ਹਰਿਆਣਾ ਪੁਲਿਸ ਉਸ ਨੂੰ ਨੇਪਾਲ ਦੇ ਰਾਜਸਥਾਨ ਵਿੱਚ ਲੱਭਦੀ ਰਹੀ। ਪੰਚਕੁਲਾ ਦੀ ਸੀਪੀ ਅਸ਼ਵਿੰਦਰ ਚਾਵਲਾ ਨੇ ਕਿਹਾ ਕਿ ਹਨੀਪ੍ਰੀਤ ਦੇ ਦਿੱਲੀ 'ਚ ਹੋਣ ਬਾਰੇ ਜਾਣਕਾਰੀ ਵਕੀਲ ਤੋਂ ਮਿਲੀ ਹੈ। ਇਸ ਮਗਰੋਂ ਹਨੀ ਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਹੋ ਰਹੀ ਹੈ। ਚਾਵਲਾ ਨੇ ਕਿਹਾ ਕਿ ਹਨੀਪ੍ਰੀਤ ਨੂੰ ਡਰਨ ਦੀ ਲੋੜ ਨਹੀਂ।
ਚਾਵਲਾ ਨੇ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਇਸ ਮਾਮਲੇ 'ਤੇ ਕੰਮ ਕਰ ਰਹੇ ਹਨ। ਹਨੀਪ੍ਰੀਤ ਦੀ ਜਲਦ ਹੀ ਗ੍ਰਿਫ਼ਤਾਰ ਹੋ ਜਾਏਗੀ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਹੈ। ਚਾਵਲੀ ਨੇ ਮੰਨਿਆ ਕਿ ਹਨੀਪ੍ਰੀਤ ਨੂੰ ਪੰਜਾਬ ,ਰਾਜਸਥਾਨ ਤੇ ਦਿੱਲੀ ਵਿੱਚ ਹਰ ਜਗ੍ਹਾ ਲੱਭਿਆ ਜਾ ਰਿਹਾ ਹੈ।
ਚਾਵਲਾ ਨੇ ਕਿਹਾ ਕਿ ਅਸੀਂ ਹੁਣ ਤੱਕ ਪੂਰੀ ਹਨੀ ਦੀ ਗ੍ਰਿਫਤਾਰੀ ਲਈ ਪੂਰੀ ਕੋਸ਼ਿਸ਼ ਕੀਤੀ ਹੈ ਤੇ ਸਾਡੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਹਨੀਪ੍ਰੀਤ ਤੱਕ ਪੁੱਜਾਂਗੇ।