Canal Water Issue: 200 ਤੋਂ ਵੱਧ ਨਹਿਰੀ ਪਟਵਾਰੀਆਂ ਵਿਰੁੱਧ ਚਾਰਜਸ਼ੀਟ ਕਰਨ ਅਤੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਦੀ ਮੁਅੱਤਲੀ ਨੂੰ ਲੈ ਕੇ ਪੰਜਾਬ ਭਰ ਦੇ ਜਲ ਸਰੋਤ ਵਿਭਾਗ ਨਾਲ ਜੁੜੇ ਪਟਵਾਰੀ ਤੀਜੇ ਦਿਨ ਵੀ ਹੜਤਾਲ 'ਤੇ ਰਹੇ। ਹਲਾਂਕਿ ਸਰਕਾਰੀ ਦਫ਼ਤਰ ਅੱਜ ਬੰਦ ਰਹਿਣ ਕਾਰਨ ਇਸ ਦਾ ਅਸਰ ਘੱਟ ਰਹੇਗਾ। ਪਰ ਪਟਵਾਰੀਆਂ ਦੀ ਨਾਰਾਜ਼ਗੀ ਸਰਕਾਰ ਪ੍ਰਤੀ ਲਗਾਤਾਰੀ ਜਾਰੀ ਹੈ।


ਨਹਿਰੀ ਪਟਵਾਰੀ ਯੂਨੀਅਨ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ’ਤੇ ਸਿੰਚਾਈ ਦੇ ਪਾਣੀ ਦੇ ਗਲਤ ਅੰਕੜੇ ਪੇਸ਼ ਕਰਨ ਲਈ ਨਹਿਰੀ ਪਟਵਾਰੀਆਂ ’ਤੇ ਦਬਾਅ ਬਣਾਉਣ ਦਾ ਦੋਸ਼ ਹੈ। ਹੜਤਾਲ ਦਾ ਮਕਸਦ ਸੀਐਸ ਨੂੰ ਤੁਰੰਤ ਹਟਾਇਆ ਜਾਣਾ ਹੈ। ਜੇਕਰ ਸਰਕਾਰ ਉਨ੍ਹਾਂ ਨੂੰ ਹਟਾ ਦੇਵੇਗੀ ਤਾਂ ਹੀ ਉਹ ਅਗਲੀ ਗੱਲਬਾਤ ਲਈ ਤਿਆਰ ਹੋਣਗੇ।


ਪੰਜਾਬ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਨੇ  ਇਲਜ਼ਾਮ ਲਾਇਆ ਕਿ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੁਝ ਮਹੀਨੇ ਪਹਿਲਾਂ ਨੋਟਿਸ ਜਾਰੀ ਕਰਕੇ ਐਸਵਾਈਐਲ ਨਹਿਰ ਦੀ ਮੁੜ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਸਨ। ਨਵੀਂ ਬਣੀ ਮਾਲਵਾ ਨਹਿਰ ਦਾ ਪਾਣੀ ਵੀ ਹਰਿਆਣਾ ਨੂੰ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।



ਹੜਤਾਲ ਦੇ ਦੂਜੇ ਦਿਨ ਨਹਿਰੀ ਵਿਭਾਗ ਦੇ ਦਫ਼ਤਰ ਅਬੋਹਰ ਸਮੇਤ ਪੂਰੇ ਪੰਜਾਬ ਵਿੱਚ ਡਿਵੀਜ਼ਨ ਪੱਧਰ 'ਤੇ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕੇ ਗਏ। ਅਬੋਹਰ ਵਿੱਚ ਨਹਿਰੀ ਵਿਭਾਗ ਦੇ ਵੱਡੀ ਗਿਣਤੀ ਵਿੱਚ ਹਾਜ਼ਰ ਪਟਵਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸਥਾਨਕ ਪ੍ਰਧਾਨ ਸੁਖਬੀਰ ਸਿੰਘ ਮਾਨ ਨੇ ਕਿਹਾ ਕਿ ਸਮੇਂ-ਸਮੇਂ 'ਤੇ ਡੂੰਘੀਆਂ ਸਾਜ਼ਸ਼ਿਾਂ ਹੋ ਰਹੀਆਂ ਹਨ। 



ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਮੂਲ ਰੂਪ ਵਿੱਚ ਹਰਿਆਣਾ ਦੇ ਵਸਨੀਕ ਹਨ ਅਤੇ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਇੱਕ ਨੋਟਿਸ ਜਾਰੀ ਕਰਕੇ ਐਸਵਾਈਐਲ ਨਹਿਰ ਦੀ ਰੀ-ਮਾਰਕਿੰਗ ਦੇ ਹੁਕਮ ਦਿੱਤੇ ਸਨ। ਕਿਉਂਕਿ ਕੁਝ ਸਮਾਂ ਪਹਿਲਾਂ ਕਿਸਾਨਾਂ ਨੇ ਐਸ.ਵਾਈ.ਐਲ ਨਹਿਰ ਵਿੱਚ ਮਿੱਟੀ ਭਰ ਕੇ ਆਪਣੀਆਂ ਜ਼ਮੀਨਾਂ ਸਥਾਪਤ ਕੀਤੀਆਂ ਸਨ, ਸੁਖਬੀਰ ਸਿੰਘ  ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਪੰਜਾਬ ਦੇ ਨਹਿਰੀ ਪਾਣੀ ਦੇ ਝੂਠੇ ਅੰਕੜੇ ਪੇਸ਼ ਕਰਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਨਵੀਂ ਬਣੀ ਮਾਲਵਾ ਨਹਿਰ ਦਾ ਪਾਣੀ ਹਰਿਆਣਾ ਨੂੰ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।