ਕਮਲ ਕੁਮਾਰ ਦੀ ਰਿਪੋਰਟ


Hoshiarpur News: ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਦੀਆਂ ਦੇ ਮੌਸਮ ਵਿੱਚ ਪੰਜਾਬੀਆਂ ਦਾ ਮੁੱਖ ਭੋਜਨ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਣ ਜਾਂਦਾ ਹੈ। ਇਸ ਤਰ੍ਹਾਂ ਸਰਦੀਆਂ ਵਿੱਚ ਰੋਟੀ ਖਾਣ ਤੋਂ ਬਾਅਦ ਪੰਜਾਬੀ ਗੁੜ ਤੇ ਸ਼ੱਕਰ ਖਾਣ ਦੇ ਵੀ ਸ਼ੌਕੀਨ ਹੁੰਦੇ ਹਨ ਪਰ ਪੰਜਾਬ ਵਿੱਚ ਵੱਡੇ ਪੱਧਰ ਤੇ ਪ੍ਰਵਾਸੀਆਂ ਵੱਲੋਂ ਗੁੜ ਦੇ ਵੇਲਣੇ ਲਗਾ ਕੇ ਘਟੀਆ ਕੁਆਲਿਟੀ ਦਾ ਸਾਮਾਨ ਮਿਲਾ ਕੇ ਗੁੜ ਤੇ ਸ਼ੱਕਰ ਤਿਆਰ ਕੀਤੀ ਜਾਂਦੀ ਹੈ। ਇਹ ਸਿਹਤ ਲਈ ਕਾਫੀ ਹਾਨੀਕਾਰਕ ਸਾਬਤ ਹੋ ਸਕਦਾ ਹੈ।


ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਵੇਲਣੇ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਕਿ ਦੇਸੀ ਤੇ ਸ਼ੁੱਧ ਗੁੜ ਤੇ ਸ਼ੱਕਰ ਤਿਆਰ ਕੀਤੀ ਜਾਂਦੀ ਹੈ। ਇੱਥੇ ਲਾਈਨਾਂ ਵਿੱਚ ਖੜ੍ਹ-ਖੜ੍ਹ ਕੇ ਲੋਕ ਇਸ ਥਾਂ ਤੋਂ ਗੁੜ ਖਰੀਦਣ ਆਉਂਦੇ ਹਨ। ਉੱਥੇ ਹੀ ਅਫਸਰ ਵੀ ਇਸ ਵੇਲਣੇ ਤੋਂ ਹੀ ਬਣਿਆ ਗੁੜ ਖਾਣ ਦੇ ਸ਼ੌਕੀਨ ਹਨ।


ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਵੀ ਇੱਥੋਂ ਗੁੜ ਭੇਜਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਹੁਸ਼ਿਆਰਪੁਰ ਦਸੂਹਾ ਮਾਰਗ ਤੇ ਹਰਿਆਣਾ ਨਜ਼ਦੀਕ ਮੌਜੂਦ ਕਸ਼ਮੀਰੀ ਦੇ ਵੇਲਣੇ ਬਾਰੇ। ਇਹ ਹੁਸ਼ਿਆਰਪੁਰ ਦੇ ਨਾਲ-ਨਾਲ ਪੰਜਾਬ ਭਰ ਵਿੱਚ ਬੇਹੱਦ ਪ੍ਰਸਿੱਧ ਹੈ। ਇੱਥੇ ਦੋ ਕਿਸਮਾਂ ਦਾ ਗੁੜ ਤੇ ਦੇਸੀ ਸ਼ੱਕਰ ਸਾਫ ਸੁਥਰੇ ਤੇ ਵਧੀਆ ਮਾਹੌਲ ਵਿੱਚ ਤਿਆਰ ਕੀਤੀ ਜਾਂਦੀ ਹੈ। 


ਦੱਸ ਦਈਏ ਕਿ ਸਰਦੀਆਂ ਵਿੱਚ ਗੁੜ ਖਾਣ ਨਾਲ ਸਾਨੂੰ ਕਈ ਸਿਹਤ ਲਾਭ ਹੁੰਦੇ ਹਨ। 


1. ਠੰਡੇ ਮੌਸਮ 'ਚ ਗੁੜ ਖਾਣਾ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਸਭ ਤੋਂ ਪਹਿਲਾਂ, ਗੁੜ ਵਿੱਚ ਕੁਦਰਤੀ ਚੀਨੀ ਹੁੰਦੀ ਹੈ ਜੋ ਊਰਜਾ ਪ੍ਰਦਾਨ ਕਰਦੀ ਹੈ ਤੇ ਠੰਡ ਤੋਂ ਬਚਾਉਂਦੀ ਹੈ।


2. ਗੁੜ ਖਾਣ ਨਾਲ ਸਾਡਾ ਸਰੀਰ ਗਰਮ ਰਹਿੰਦਾ ਹੈ। ਇਸ ਤੋਂ ਇਲਾਵਾ ਗੁੜ 'ਚ ਆਇਰਨ ਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਬਣਾਉਣ 'ਚ ਮਦਦ ਕਰਦਾ ਹੈ।


3. ਸਰਦੀਆਂ ਵਿੱਚ ਗੁੜ ਖਾਣ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਵਧਦੀ ਹੈ, ਜੋ ਸਾਨੂੰ ਸਰਦੀ-ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਗੁੜ ਵਿਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਸਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ।


3. ਗੁੜ ਸਾਡੇ ਪਾਚਨ ਤੰਤਰ ਨੂੰ ਵੀ ਮਜ਼ਬੂਤ ​​ਬਣਾਉਂਦਾ ਹੈ ਤੇ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਇਸ ਤਰ੍ਹਾਂ ਸਰਦੀਆਂ ਵਿੱਚ ਗੁੜ ਖਾਣ ਨਾਲ ਸਾਨੂੰ ਕਈ ਸਿਹਤ ਲਾਭ ਹੁੰਦੇ ਹਨ।


4. ਗੰਨੇ ਦੇ ਗੁੜ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਇਸ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਬਣਾਉਂਦੇ ਹਨ। ਗੰਨੇ ਦਾ ਗੁੜ ਗਲੂਕੋਜ਼, ਫਰੂਟੋਜ਼ ਤੇ ਸੁਕਰੋਜ਼ ਵਰਗੇ ਸਰੋਤਾਂ ਤੋਂ ਬਣਿਆ ਹੁੰਦਾ ਹੈ ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ।