ਚੰਡੀਗੜ੍ਹ: ਵਿਵਾਦਾਂ ਦੀ ਮਲਕਾ ਅਦਾਕਾਰ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਿਸਾਨ ਅੰਦੋਲਨ ਬਾਰੇ ਟਿੱਪਣੀਆਂ ਲਈ ਮਾਫੀ ਮੰਗ ਕੇ ਮੁੱਕਰਣ ਮਗਰੋਂ ਕੰਗਣਾ ਦੀ ਪੰਜਾਬ 'ਚ 'ਐਂਟਰੀ ਬੈਨ' ਕਰਨ ਦਾ ਐਲਾਨ ਹੋਇਆ ਹੈ। ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਨੇ ਕੰਗਣਾ ਰਣੌਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ (ਪੰਜਾਬ ’ਚ ਪੈਰ ਧਰ ਕੇ ਦਿਖਾਵੇ।


ਦੱਸ ਦਈਏ ਕਿ ਕਿਸਾਨਾਂ ਬੀਬੀਆਂ ਨੇ 3 ਦਸੰਬਰ ਨੂੰ ਕੰਗਣਾ ਦੀ ਘੇਰਾਬੰਦੀ ਕੀਤੀ ਸੀ ਤੇ ਅਦਾਕਾਰਾ ਨੂੰ ਸਿੱਧੇ ਸੁਆਲ ਕੀਤੇ ਸਨ। ਕਸੂਤੀ ਘਿਰੀ ਕੰਗਣਾ ਨੇ ਉਸ ਵੇਲੇ ਇਨ੍ਹਾਂ ਬੀਬੀਆਂ ਤੋਂ ਮੁਆਫ਼ੀ ਮੰਗੀ ਸੀ ਪਰ ਬਾਅਦ ਵਿੱਚ ਆਖ ਦਿੱਤਾ ਕਿ ਉਸ ਨੇ ਕਿਸੇ ਤੋਂ ਮੁਆਫ਼ੀ ਨਹੀਂ ਮੰਗੀ ਤੇ ਨਾ ਹੀ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ।


ਕੰਗਣਾ ਦੇ ਇਸ ਦਾਅਵੇ ਮਗਰੋਂ ਕਿਸਾਨ ਕਾਫੀ ਖਫਾ ਹਨ। ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਨੇ ਕਿਹਾ ਕਿ ‘ਕੰਗਣਾ ਸਾਡੀ ਸ਼ਰਾਫ਼ਤ ਦਾ ਫ਼ਾਇਦਾ ਉਠਾ ਗਈ ਤੇ ਹੁਣ ਉਸ ਤੋਂ ਮੁਆਫ਼ੀ ਮੰਗਵਾਈ ਜਾਵੇ, ਉਹ ਵੀ ਲਿਖਤੀ।’ ਹੁਣ ਉਹ ਹੁਣ ਕੰਗਣਾ ਦੇ ਘਿਰਾਓ ਲਈ ਮੁਹਾਲੀ ਹਵਾਈ ਅੱਡੇ ਤੱਕ ਵੀ ਜਾਣਗੀਆਂ।


ਉਨ੍ਹਾਂ ਕਿਹਾ ਕਿ ਕੰਗਣਾ ਨੇ ਖ਼ੁਦ ਮੁਆਫ਼ੀ ਮੰਗ ਕੇ ਜੈਕਾਰਾ ਛੱਡਿਆ ਸੀ, ਹੁਣ ਮੁੱਕਰ ਗਈ ਤਾਂ ਉਹ ਕੀ ਕਰ ਸਕਦੇ ਹਨ ਪਰ ਐਤਕੀ ਕੰਗਣਾ ਮੁਆਫੀਨਾਮਾ ਲਿਖਤੀ ਦੇਣਾ ਪੈਣਾ। ਕਿਸਾਨ ਬੀਬੀ ਬਲਵੀਰ ਕੌਰ ਦਾ ਕਹਿਣਾ ਸੀ ਕਿ ਜਦੋਂ ਕੰਗਣਾ ਘੇਰੀ ਗਈ ਸੀ ਤਾਂ ਉਦੋਂ ਕਹਿੰਦੀ ਸੀ ਕਿ ‘ਤੁਸੀਂ ਤਾਂ ਮੇਰੀਆਂ ਮਾਵਾਂ ਵਰਗੀਆਂ ਹੋ।’ ਉਨ੍ਹਾਂ 3 ਦਸੰਬਰ ਨੂੰ ਕੰਗਣਾ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਸਾਡੇ ਖੇਤਾਂ ਵਿੱਚ ਇੱਕ ਘੰਟਾ ਕੰਮ ਕਰ ਕੇ ਦਿਖਾਵੇ ਤੇ ਉਸ ਨੂੰ ਭਾੜੇ ਵਜੋਂ ਘੰਟੇ ਦੇ 2500 ਰੁਪਏ ਦਿੱਤੇ ਜਾਣਗੇ।



ਇਹ ਵੀ ਪੜ੍ਹੋ: ITR Filing Last Date: ਆਖਰੀ ਮਿਤੀ ਤੋਂ ਪਹਿਲਾਂ ਭਰੋ ITR, ਵਿੱਤ ਮੰਤਰਾਲੇ ਨੇ ਦਿੱਤੀ ਇਹ ਜਾਣਕਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904