Separated during partition: ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਸਨ। ਕੁਝ ਪਰਿਵਾਰ ਪਾਕਿਸਤਾਨ ਅਤੇ ਕੁਝ ਭਾਰਤ ਵਿੱਚ ਰਹਿ ਗਏ ਸਨ। ਹੁਣ ਭਾਰਤ ਪਾਕਿਸਤਾਨ ਵੱਲੋਂ ਆਪਸੀ ਸੰਬੰਧ ਸੁਧਾਰਨ ਲਈ ਬਣਾਇਆ ਗਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਇਨ੍ਹਾਂ ਪਰਿਵਾਰਾਂ ਨੂੰ ਜੋੜਨ ਦਾ ਮਾਧਿਅਮ ਬਣ ਰਿਹਾ ਹੈ, ਭਾਰਤ-ਪਾਕਿਸਤਾਨ ਵਿਚਾਲੇ ਖੁੱਲ੍ਹੇ ਇਸ ਲਾਘੇ ਰਾਹੀਂ ਕਈ ਪਰਿਵਾਰ ਇਕ-ਦੂਜੇ ਨੂੰ ਮਿਲੇ ਹਨ। ਜਦੋਂ ਤੋਂ ਲਾਂਘਾ ਖੁੱਲ੍ਹਿਆ ਹੈ ਕਈ ਵਿਛੜੇ ਭੈਣ-ਭਰਾ ਇੱਕ ਦੂਜੇ ਨੂੰ ਮਿਲੇ ਹਨ। ਮਿਲਾਪ ਦੇ ਪਲ ਬਹੁਤ ਹੀ ਭਾਵੁਕ ਕਰ ਦੇਣ ਵਾਲੇ ਹੁੰਦੇ ਹਨ। ਹੁਣ ਇੱਕ ਵਾਰ ਫਿਰ ਵਿਛੜੇ ਭੈਣ-ਭਰਾ 76 ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲੇ ਹਨ।



ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਵਿਛੜ ਗਏ ਭੈਣ-ਭਰਾ 76 ਸਾਲਾਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੁੜ ਇਕੱਠੇ ਹੋਏ ਹਨ। ਭਰਾ ਮੁਹੰਮਦ ਇਸਮਾਈਲ ਪਾਕਿਸਤਾਨ ਦੇ ਸਾਹੀਵਾਲ ਦਾ ਰਹਿਣ ਵਾਲਾ ਹੈ ਅਤੇ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਚਚੇਰੀ ਭੈਣ ਸੁਰਿੰਦਰ ਕੌਰ ਨੂੰ ਸੋਸ਼ਲ ਮੀਡੀਆ 'ਤੇ ਪਤਾ ਲੱਗਾ ਕਿ ਉਸ ਦਾ ਭਰਾ ਅਜੇ ਜ਼ਿੰਦਾ ਹੈ ਅਤੇ ਪਾਕਿਸਤਾਨ 'ਚ ਰਹਿੰਦਾ ਹੈ, ਜਿਸ ਤੋਂ ਬਾਅਦ ਉਹ ਲਾਂਘੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਗਈ ਅਤੇ ਆਪਣੇ ਭਰਾ ਨੂੰ ਮਿਲੀ । ਇਸ ਮੌਕੇ 'ਤੇ ਦੋਵੇਂ ਭੈਣ-ਭਰਾ ਮੁਲਾਕਾਤ ਦੌਰਾਨ ਭਾਵੁਕ ਹੋਏ ਅਤੇ ਇਸ ਮੁਲਾਕਾਤ ਤੋਂ ਬਾਅਦ ਭੈਣ ਭਰਾਵਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ।




ਜਦੋਂ 2019 ਵਿਚ ਕਰਤਾਰਪੁਰ ਲਾਂਘਾ ਖੁੱਲ੍ਹਿਆ ਤਾਂ ਉਸ ਤੋਂ ਬਾਅਦ ਮੁਹੰਮਦ ਇਸਮਾਈਲ ਦੀ ਕਹਾਣੀ ਪਾਕਿਸਤਾਨ ਦੇ ਇਕ ਯੂਟਿਊਬ ਚੈਨਲ ਵੱਲੋਂ ਪੋਸਟ ਕੀਤੀ ਗਈ ਸੀ। ਜਦੋਂ ਇਹ ਪੋਸਟ ਵਾਇਰਲ ਹੋਈ ਤੇ ਆਸਟ੍ਰੇਲੀਆ 'ਚ ਰਹਿੰਦੇ ਸਰਦਾਰ ਮਿਸ਼ਨ ਸਿੰਘ ਤੱਕ ਪਹੁੰਚੀ ਤਾਂ ਉਨ੍ਹਾਂ ਵੱਲੋਂ ਮੁਹੰਮਦ ਇਸਮਾਈਲ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਭਾਰਤ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ। ਸਰਦਾਰ ਮਿਸ਼ਨ ਸਿੰਘ ਨੇ ਮੁਹੰਮਦ ਇਸਮਾਈਲ ਨੂੰ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਵੀ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਗੱਲਬਾਤ ਕੀਤੀ ਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਨਾਰੋਵਾਲ ਵਿਖੇ ਮਿਲਣ ਦਾ ਫ਼ੈਸਲਾ ਕੀਤਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।