NIA Raid: ਮਸ਼ਹੂਰ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਦਾ ਪਰਦਾਫਾਸ਼ ਕਰਨ ਲਈ ਐਨਆਈਏ ਵੱਲੋਂ ਅੱਠ ਰਾਜਾਂ ਵਿੱਚ 76 ਟਿਕਾਣਿਆਂ 'ਤੇ ਹਾਲ ਹੀ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ, ਪ੍ਰਮੁੱਖ ਜਾਂਚ ਏਜੰਸੀ ਨੇ ਲੱਕੀ ਖੋਖਰ ਉਰਫ ਡੇਨਿਸ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਕੈਨੇਡਾ ਬੈਠੇ ਅਰਸ਼ਦੀਪ ਸਿੰਘ ਡੱਲਾ ਦਾ ਕਰੀਬੀ ਸਾਥੀ ਹੈ।
ਜ਼ਿਕਰ ਕਰ ਦਈਏ ਕਿ ਖੋਖਰ, ਬਠਿੰਡਾ ਦਾ ਰਹਿਣ ਵਾਲਾ ਹੈ ਜਿਸ ਨੂੰ ਮੰਗਲਵਾਰ ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ਵਿੱਚ ਅਰਸ਼ ਡੱਲਾ ਨਾਲ ਸਿੱਧੇ ਅਤੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਸ ਲਈ ਭਰਤੀ ਕਰਦਾ ਸੀ ਅਤੇ ਉਸ ਤੋਂ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡ ਪ੍ਰਾਪਤ ਕਰਦਾ ਸੀ। ਉਸਨੇ ਅਰਸ਼ ਡੱਲਾ ਦੇ ਪੰਜਾਬ ਵਿੱਚ ਸਾਥੀਆਂ ਨੂੰ ਉਸਦੇ ਨਿਰਦੇਸ਼ਾਂ 'ਤੇ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਇਆ ਸੀ, ਜੋ ਕਿ ਅਰਸ਼ ਡੱਲਾ ਦੇ ਨਿਰਦੇਸ਼ਾਂ 'ਤੇ ਪੰਜਾਬ ਦੇ ਜਗਰਾਓਂ ਵਿੱਚ ਹਾਲ ਹੀ ਵਿੱਚ ਹੋਏ ਕਤਲੇਆਮ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ।
ਕਿਸ ਕਿਸ ਦੀ ਹੋਈ ਗ੍ਰਿਫ਼ਤਾਰੀ
ਖੋਖਰ ਤੋਂ ਇਲਾਵਾ NIA ਨੇ ਲਖਵੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ ਵਾਸੀ ਗਿੱਦੜਬਾਹਾ, ਹਰਪ੍ਰੀਤ ਵਾਸੀ ਨਿਹਾਲ ਸਿੰਘ ਵਾਲਾ, ਮੋਗਾ, ਦਲੀਪ ਬਿਸ਼ਨੋਈ, ਬਿਸ਼ਨਪੁਰਾ ਅਬੋਹਰ, ਸੁਰਿੰਦਰ ਵਾਸੀ ਪਿੰਡ-ਨਾਰਨੌਲ, ਜ਼ਿਲ੍ਹਾ- ਮਹਿੰਦਰਗੜ੍ਹ, ਹਰਿਆਣਾ ਅਤੇ ਹਰੀ ਓਮ ਵਾਸੀ ਰਾਮੇਸ਼ਵਰ, ਗੁਰੂਗ੍ਰਾਮ, ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਿੱਥੇ ਮਾਰੇ ਗਏ ਛਾਪੇ
ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਦਿੱਲੀ, ਐਨਸੀਆਰ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮਾਰੇ ਗਏ ਛਾਪਿਆਂ ਵਿੱਚ ਫੜੇ ਗਏ ਹੋਰ ਲੋਕਾਂ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਸਾਥੀ ਸ਼ਾਮਲ ਹਨ।ਜ਼ਿਕਰ ਕਰ ਦਈਏ ਕਿ ਐਨਆਈਏ ਨੇ ਹਰਵਿੰਦਰ ਸਿੰਘ ਉਰਫ ਰਿੰਦਾ, ਲਖਬੀਰ ਸਿੰਘ ਸੰਧੂ ਉਰਫ ਲੰਡਾ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਸਮੇਤ ਸੱਤ ਲੋਕਾਂ ਖਿਲਾਫ ਬੀਤੀ 20 ਅਗਸਤ ਨੂੰ ਸੂਓ-ਮੋਟੋ ਕੇਸ ਦਰਜ ਕੀਤਾ ਸੀ। ਦੀਪਕ ਰੰਗਾ ਨਾਂ ਦੇ ਇੱਕ ਵਿਅਕਤੀ ਨੂੰ ਐਨਆਈਏ ਨੇ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ।
ਐਨਆਈਏ ਦੇ ਬੁਲਾਰੇ ਅਨੁਸਾਰ, ਖੋਖਰ ਡੱਲਾ ਲਈ ਕੰਮ ਕਰਦਾ ਸੀ, ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਸਮੇਤ ਕਈ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਲਈ ਭਾਰਤ ਵਿੱਚ ਅੰਤਰਰਾਸ਼ਟਰੀ ਅਤੇ ਅੰਤਰ-ਰਾਜੀ ਸਰਹੱਦਾਂ ਤੋਂ ਹਥਿਆਰਾਂ, ਗੋਲਾ ਬਾਰੂਦ, ਵਿਸਫੋਟਕ, ਆਈਈਡੀਜ਼ ਆਦਿ ਦੀ ਤਸਕਰੀ ਵਿੱਚ ਸ਼ਾਮਲ ਸੀ। ਖੋਖਰ ਤੋਂ ਇਲਾਵਾ NIA ਨੇ ਲਖਵੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਪ੍ਰੇਰਿਤ ਕਰਨ ਅਤੇ ਭਰਤੀ ਕਰਨ ਵਿੱਚ ਸ਼ਾਮਲ ਸੀ। ਲਖਵੀਰ ਦੇ ਕਬਜ਼ੇ 'ਚੋਂ 9 ਹਥਿਆਰ ਬਰਾਮਦ ਹੋਏ ਹਨ। ਦਲੀਪ ਬਿਸ਼ਨੋਈ, ਜਿਸ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇੱਕ ਆਦਤਨ ਅਪਰਾਧੀ ਹੈ, ਜਿਸ ਦੇ ਖਿਲਾਫ 13 ਮਾਮਲੇ ਦਰਜ ਹਨ। ਉਹ ਇਸ ਅੱਤਵਾਦੀ ਗਿਰੋਹ ਦੇ ਮੁੱਖ ਫਾਇਨਾਂਸਰਾਂ ਵਿੱਚੋਂ ਇੱਕ ਰਿਹਾ ਹੈ ਅਤੇ ਪੰਜਾਬ ਅਤੇ ਰਾਜਸਥਾਨ ਵਿੱਚ ਗਰੋਹ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ।
ਐਨਆਈਏ ਦੀ ਜਾਂਚ ਵਿੱਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਗੈਂਗਸਟਰਾਂ ਦੀ ਅਗਵਾਈ ਕਰਨ ਵਾਲੇ ਕਈ ਅਪਰਾਧੀ ਪਾਕਿਸਤਾਨ, ਕੈਨੇਡਾ, ਮਲੇਸ਼ੀਆ, ਫਿਲੀਪੀਨਜ਼ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਭੱਜ ਗਏ ਸਨ ਅਤੇ ਉਥੋਂ ਦੀਆਂ ਜੇਲ੍ਹਾਂ ਵਿੱਚ ਬੰਦ ਅਪਰਾਧੀਆਂ ਨਾਲ ਮਿਲ ਕੇ ਆਪਣੀਆਂ ਦਹਿਸ਼ਤੀ ਅਤੇ ਅਪਰਾਧਿਕ ਕਾਰਵਾਈਆਂ ਦੀ ਯੋਜਨਾ ਬਣਾ ਰਹੇ ਸਨ।