ਚੰਡੀਗੜ੍ਹ: ਕਿਰਤੀ ਕਿਸਾਨ ਯੂਨੀਅਨ ਚੋਣਾਂ ਨਹੀਂ ਲੜੇਗੀ। ਯੂਨੀਅਨ ਦੇ ਲੀਡਰ ਨਿਰਭੈ ਸਿੰਘ ਢੁੱਡੀਕੇ ਨੇ ਇਹ ਐਲਾਨ ਕਰਦਿਆਂ ਸੰਯੁਕਤ ਸਮਾਜ ਮੋਰਚੇ ਨੂੰ ਵੀ ਅੰਦੋਲਨ ਵਿੱਚ ਮੁੜਨ ਦੀ ਅਪੀਲ ਕੀਤੀ ਹੈ। ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਲੜਾਈ ਅਜੇ ਜਾਰੀ ਹੈ। ਇਸ ਲਈ ਚੋਣਾਂ ਲੜਨ ਜਾ ਰਹੇ ਸੰਯੁਕਤ ਸਮਾਜ ਮੋਰਚੇ ਨੂੰ ਵੀ ਵਾਪਸੀ ਦੀ ਅਪੀਲ ਹੈ।



ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਸਾਡੇ ਜਿਹੜੇ ਸਾਥੀ ਚੋਣਾਂ ਵੱਲ ਵਧੇ ਹਨ, ਕੁਝ ਲੋਕ ਉਨ੍ਹਾਂ 'ਤੇ ਚਿੱਕੜ ਉਛਾਲ ਰਹੇ ਹਨ, ਇਹ ਬੰਦ ਹੋਣਾ ਚਾਹੀਦਾ ਹੈ। ਕੁਝ ਲੋਕ ਸਾਡੀ ਏਕਤਾ ਨੂੰ ਤੋੜਨ ਲਈ ਕੋਸ਼ਿਸ਼ ਕਰ ਰਹੇ ਹਨ। ਜੋ ਸਾਥੀ ਚੋਣਾਂ ਵੱਲ ਤੁਰ ਪਏ ਹਨ, ਅਸੀਂ ਉਨ੍ਹਾਂ ਨੂੰ ਅਪਲੀ ਕਰਦੇ ਹਾਂ ਕਿ ਉਹ ਵਾਪਸ ਆ ਜਾਣ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨਿਵੇਸ਼ ਕੀਤੀ ਵਿਦੇਸ਼ੀ ਪੂੰਜੀ ਨੂੰ ਜ਼ਬਤ ਕੀਤਾ ਜਾਵੇ ਤੇ ਬਰਾਬਰ ਅਧਿਕਾਰ ਦਿੱਤੇ ਜਾਣ। ਅਸੀਂ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਮੁਹਿੰਮ ਚਲਾਵਾਂਗੇ। ਅਸੀਂ ਪ੍ਰਚਾਰ ਕਰਾਂਗੇ ਕਿ ਜੇ ਇਨ੍ਹਾਂ ਮੁੱਦਿਆਂ ਵੱਲ ਧਿਆਨ ਨਹੀਂ ਦਿੰਦਾ, ਉਸ ਨੂੰ ਵੋਟ ਨਾ ਦਿਓ। ਕਿਸਾਨ ਆਗੂਆਂ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬੀ ਬੋਲਦੇ ਇਲਾਕੇ ਜੋ ਗੁਆਂਢੀ ਰਾਜਾਂ ਵਿੱਚ ਗਏ ਹਨ, ਵਾਪਸ ਦਿੱਤੇ ਜਾਣ।

ਉਨ੍ਹਾਂ ਕਿਹਾ ਕਿ ਲੀਡਰਸ਼ਿਪ ਦਾ ਕੰਮ ਕਿ ਲੋਕਾਂ ਦੀ ਕਿਹੜੀ ਗੱਲ ਨੂੰ ਮੰਨਣਾ ਹੈ। ਇਸ ਵੱਲ ਧਿਆਨ ਦੇਣਾ ਲੀਡਰਸ਼ਿਪ ਦਾ ਕੰਮ ਹੈ। ਲੋਕ ਬਹੁਤ ਕੁਝ ਕਹਿੰਦੇ ਹਨ, ਕਈ ਮੁੱਦਿਆਂ 'ਤੇ ਗੱਲ ਕਰਦੇ ਹਨ, ਕਈ ਮੁੱਦਿਆਂ 'ਤੇ ਮੰਗ ਵੀ ਕਰਦੇ ਹਨ ਪਰ ਇਹ ਸਭ ਇੰਨੀ ਜਲਦੀ ਨਹੀਂ ਹੋ ਸਕਦਾ ਤੇ ਨਾ ਹੀ ਸਭ ਕੁਝ ਇੱਕ ਦਿਨ ਵਿੱਚ ਬਦਲ ਸਕਦਾ ਹੈ।


 


 

 


ਇਹ ਵੀ ਪੜ੍ਹੋ :ਕਾਂਗਰਸ ਨੇ ਅਲਕਾ ਲਾਂਬਾ ਨੂੰ ਪੰਜਾਬ 'ਚ ਸੌਂਪੀ ਅਹਿਮ ਜ਼ਿੰਮੇਵਾਰੀ, ਚੋਣਾਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490