ਦਰਅਸਲ ਵਿਧਾਇਕ ਕੁਲਬੀਰ ਜ਼ੀਰਾ ਨੇ ਨਸ਼ਿਆਂ ਦੇ ਮੁੱਦੇ 'ਤੇ ਘੇਰਦਿਆਂ ਸੁਖਬੀਰ ਬਾਦਲ ਨੂੰ ਡੋਪ ਟੈਸਟ ਕਰਾਉਣ ਦੀ ਚੁਣੌਤੀ ਦਿੱਤੀ ਸੀ। ਇਸ ਨੂੰ ਸੁਖਬੀਰ ਬਾਦਲ ਨੇ ਸਵੀਕਾਰ ਕਰਦਿਆਂ ਕਿਹਾ ਸੀ ਕਿ ਉਹ ਡੋਪ ਟੈਸਟ ਕਰਾਉਣ ਲਈ ਤਿਆਰ ਹਨ। ਇਸ ਲਈ ਹੀ ਅੱਜ ਵਿਧਾਇਕ ਜ਼ੀਰਾ ਨੇ ਸੁਖਬੀਰ ਬਾਦਲ ਦੀ ਮੀਟਿੰਗ ਨੇੜੇ ਡੋਪ ਟੈਸਟ ਦਾ ਕੈਂਪ ਲਾ ਦਿੱਤਾ ਪਰ ਸੁਖਬੀਰ ਨਾ ਪਹੁੰਚੇ।
ਦੂਜੇ ਪਾਸੇ ਸੁਖਬੀਰ ਬਾਦਲ ਨੇ ਵਿਧਾਇਕ ਜ਼ੀਰਾ ’ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਵਿਧਾਇਕ ਜ਼ੀਰਾ ਨੂੰ ਗੁੰਡਾ ਤੱਕ ਕਰਾਰ ਦੇ ਦਿੱਤਾ। ਉਨ੍ਹਾਂ ਨੇ ਕੁਲਬੀਰ ਜ਼ੀਰਾ ਉਪਰ ਇਲਾਕਾ ਨਿਵਾਸੀਆਂ ਨੂੰ ਡਰਾ-ਧਮਕਾ ਕੇ ਪੈਸੇ ਇਕੱਠੇ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਮਾਂ ਆਉਣ 'ਤੇ ਲੋਕ ਵਿਧਾਇਕ ਨੂੰ ਸਬਕ ਸਿਖਾ ਦੇਣਗੇ।