Sri Muktsar Sahib: ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਅਤੇ ਵਕੀਲਾਂ ਵਿਚਾਲੇ ਬਹੁਤ ਵੱਡੀ ਤਕਰਾਰ ਚਲ ਰਹੀ ਹੈ। ਉੱਥੇ ਹੀ ਵਕੀਲ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਗੰਭੀਰ ਦੋਸ਼ ਲਾਉਂਦਿਆਂ ਵੱਖ-ਵੱਖ ਧਰਮਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ।


ਇਸ ਮੌਕੇ ਮੀਡੀਆ ਦੇ ਨਾਲ ਗੱਲ ਕਰਦਿਆਂ ਹੋਇਆਂ ਲੱਖਾ ਸਿਧਾਣਾ ਨੇ ਕਿਹਾ ਕਿ ਬੇਸ਼ੱਕ ਮੈਂ ਪੰਜਾਬ ਪੁਲਿਸ ਦਾ ਵਿਰੋਧ ਕਰਦਾ ਹਾਂ ਪਰ ਜਿੱਥੇ ਪੁਲਿਸ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਲਈ ਕੰਮ ਕਰ ਰਹੀ ਹੈ ਮੈਂ ਉਨ੍ਹਾਂ ਨੂੰ ਇਸ ਲਈ ਸ਼ਲਾਘਾ ਵੀ ਕਰਦਾ ਹਾਂ।


ਉਨ੍ਹਾਂ ਵਕੀਲ ਭਾਈਚਾਰੇ ਉੱਪਰ ਸਵਾਲ ਚੁੱਕਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਪੰਜਾਬ ਵਿੱਚ ਤਾਂ ਹੜਤਾਲ ਕਰ ਦਿੱਤੀ ਪਰ ਇਸ ਮਾਮਲੇ ਦੀ ਪੜਤਾਲ ਨਹੀਂ ਕੀਤੀ ਕਿ ਉਨ੍ਹਾਂ ਦਾ ਵਕੀਲ ਭਰਾ ਇਸ ਪਿੰਡ ਦੇ ਨਸ਼ਾ ਤਸਕਰ ਸੁਰਿੰਦਰ ਸਿੰਘ ਨੀਟੇ ਦੇ ਨਾਲ ਉਸ ਦੇ ਘਰ ਰਹਿ ਰਿਹਾ ਹੈ।


ਇਹ ਵੀ ਪੜ੍ਹੋ: Bathinda news: ਸਿਵਿਲ ਹਸਪਤਾਲ ਤੋਂ ਦੋਸ਼ੀ ਪੁਲਿਸ ਦੀ ਗੱਡੀ ਲੈ ਕੇ ਫਰਾਰ, ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਸੀ ਹਸਪਤਾਲ


ਇਸ ਦੇ ਨਾਲ ਹੀ ਮੁਕਤਸਰ ਵਿੱਚ ਇੱਕ ਬੰਬ ਕਲੋਨੀ ਵਿਖੇ ਰੋਲੇ ਵਾਲੀ ਕੋਠੀ ਵਿੱਚ ਵਕੀਲ ਰਹਿ ਰਿਹਾ ਸੀ ਅਤੇ ਜਦੋਂ ਇਸ ਪਿੰਡ ਦੇ ਲੋਕ ਨਸ਼ੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਨੂੰ ਦਰਖਾਸਤ ਦੇਣ ਲਈ ਗਏ ਸਨ ਤਾਂ ਇਹ ਨਸ਼ਾ ਤਸਕਰ ਨੀਟਾ ਤੇ ਵਕੀਲ ਉਹਨਾਂ ਲੋਕਾਂ ਨੂੰ ਉਨ੍ਹਾਂ ਦੇ ਪਿੱਛੇ ਜਾ ਕੇ ਧਮਕਾਉਂਦੇ ਸਨ।


ਲੱਖਾ ਸਿਧਾਣੇ ਨੇ ਵਕੀਲ ਭਾਈਚਾਰੇ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਉਹਨਾਂ ਦਾ ਵਕੀਲ ਭਰਾ ਨਸ਼ਾ ਤਸਕਰ ਦੇ ਨਾਲ ਜਾ ਕੇ ਲੋਕਾਂ ਨੂੰ ਧਮਕਾਉਂਦਾ ਫਿਰਦਾ ਹੈ ਕਿ ਤੁਸੀਂ ਸਭ ਨੇ ਇਸ ਗੱਲ ਦੀ ਕੋਈ ਪੜਤਾਲ ਕੀਤੀ ਕਿ ਉਹ ਵਕੀਲ ਚਿੱਟੇ ਵਾਲੇ ਦੇ ਘਰ ਵਿੱਚ ਰਹਿੰਦਾ ਹੈ।


ਪਰ ਤੁਸੀਂ ਸਭ ਆਪਣੇ ਇੱਕ ਵਕੀਲ ਦੇ ਹੱਕ ਵਿੱਚ ਆਏ ਕਿ ਖੜ੍ਹ ਗਏ ਹੋ ਕਿ ਪੁਲਿਸ ਨੇ ਉਹਨਾਂ ਦੇ ਵਕੀਲ ਨਾਲ ਕੁੱਟਮਾਰ ਕੀਤੀ ਆ ਇਸ ਨਹੀਂ ਹੋਣਾ ਚਾਹੀਦਾ ਪਹਿਲਾਂ ਮਾਮਲੇ ਦੀ ਸਚਾਈ ਨੂੰ ਜਾਨਣਾ ਚਾਹੀਦਾ।


ਇਹ ਵੀ ਪੜ੍ਹੋ: Punjab News: ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਨੂੰ ਕੋਰੀ ਨਾਂਹ, ਚੰਡੀਗੜ੍ਹ ਨੂੰ ਕੀਤਾ ਜਾਵੇ ਪੰਜਾਬ ਦੇ ਹਵਾਲੇ