Latest Breaking News Live 10 October 2024: ਰਤਨ ਟਾਟਾ ਦਾ ਹੋਇਆ ਦਿਹਾਂਤ, 1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, 4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ
Latest Breaking News Live 10 October 2024: ਰਤਨ ਟਾਟਾ ਦਾ ਹੋਇਆ ਦਿਹਾਂਤ, 1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, 4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ
Ratan Tata Death News: ਦੇਸ਼ ਦੇ ਮਸ਼ਹੂਰ ਉਦਯੋਗਪਤੀ ਅਤੇ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨਹੀਂ ਰਹੇ। ਉਹ ਬੁੱਧਵਾਰ ਯਾਨੀਕਿ 9 ਅਕਤੂਬਰ ਦੀ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ 86 ਸਾਲ ਦੇ ਸਨ। ਰਤਨ ਟਾਟਾ (ratan tata) ਨੂੰ ਸੋਮਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਬਿਲਕੁਲ ਠੀਕ ਦੱਸਿਆ। ਹੁਣ ਅਚਾਨਕ ਉਨ੍ਹਾਂ ਦੀ ਮੌਤ ਦੀ ਖਬਰ ਨੇ ਸਭ ਨੂੰ ਸਦਮਾ ਦੇ ਦਿੱਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਰਤਨ ਟਾਟਾ ਕਿਸ ਬਿਮਾਰੀ ਤੋਂ ਪੀੜਤ ਸਨ।
ਦੋ ਦਿਨ ਪਹਿਲਾਂ ਹਸਪਤਾਲ ਗਏ ਸੀ
ਰਤਨ ਟਾਟਾ ਨੂੰ 7 ਅਕਤੂਬਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਦਾ ਕਾਰਨ ਉਮਰ ਨਾਲ ਜੁੜੀਆਂ ਬਿਮਾਰੀਆਂ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਸੂਚਨਾ ਮਿਲੀ ਸੀ ਕਿ ਉਸ ਦਾ ਬਲੱਡ ਪ੍ਰੈਸ਼ਰ ਅਚਾਨਕ ਬਹੁਤ ਘੱਟ ਹੋ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਅਧਿਕਾਰਤ ਐਕਸ ਹੈਂਡਲ ਤੋਂ ਦੱਸਿਆ ਗਿਆ ਕਿ ਉਹ ਸਾਧਾਰਨ ਸਿਹਤ ਜਾਂਚ ਲਈ ਹਸਪਤਾਲ ਗਏ ਹਨ।
Ratan Tata Death: ਰਤਨ ਟਾਟਾ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ। ਜਿੱਥੇ ਪੂਰਾ ਦੇਸ਼ ਦੁਰਗਾ ਪੂਜਾ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਹੀ ਅਸੀਂ 86 ਸਾਲ ਦੀ ਉਮਰ ਵਿੱਚ ਮਾਂ ਦੁਰਗਾ ਦੇ ਸ਼ੇਰ ਸ਼੍ਰੀ ਰਤਨ ਟਾਟਾ ਨੂੰ ਵੀ ਗਵਾ ਚੁੱਕੇ ਹਾਂ, ਉਨ੍ਹਾਂ ਦੇ ਕੰਮ ਕਰਕੇ ਅਤੇ ਬਦਲਾਅ ਲਿਆਉਣ ਲਈ ਰਤਨ ਟਾਟਾ ਨੇ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਜਿੱਥੇ ਉਨ੍ਹਾਂ ਦੇ ਦੇਹਾਂਤ 'ਤੇ ਪੂਰਾ ਦੇਸ਼ ਸੋਗ ਮਨਾ ਰਿਹਾ ਹੈ, ਉੱਥੇ ਹੀ ਉਨ੍ਹਾਂ ਦੀ ਪੁਰਾਣੀ ਦੋਸਤ ਅਤੇ ਐਕਸ ਗਰਲਫਰੈਂਡ ਸਿਮੀ ਗਰੇਵਾਲ ਵੀ ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਨ। ਦਿੱਗਜ ਅਦਾਕਾਰਾ ਨੇ ਰਤਨ ਟਾਟਾ ਲਈ ਇੱਕ ਰੁਲਾ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।
Ludhiana News: ਲੁਧਿਆਣਾ ਦੇ ਪਿੰਡ ਭਾਮੀਆ ਕਲਾਂ ਸਥਿਤ ਪ੍ਰੀਤਮ ਵਿਹਾਰ ਵਿੱਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਕਰ ਰਹੇ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਗੰਭੀਰ ਦੋਸ਼ ਲਾਏ ਹਨ। ਇਸ ਲੜਾਈ 'ਚ ਕੁੱਲ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਸਿਵਲ ਹਸਪਤਾਲ ਵਿੱਚ ਇਲਾਜ ਲਈ ਆਏ ਉਮੀਦਵਾਰ ਅਮਨ ਚੰਡੋਕ ਨੇ ਦੱਸਿਆ ਕਿ ਉਹ ਭਾਮੀਆ ਕਲਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।
ਪਿਛੋਕੜ
Latest Breaking News Live 10 October 2024: ਬੀਤੀ ਰਾਤ ਲੁਧਿਆਣਾ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ 4 ਸਾਲਾ ਬੱਚੇ ਨੂੰ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਬੱਚੇ ਦੇ ਸਿਰ ਦੇ ਟੁਕੜੇ ਹੋ ਗਏ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਭੱਜ ਰਹੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ ਬੱਚੇ ਦਾ ਨਾਂ ਰਿਸ਼ਭ ਹੈ। ਉਹ ਪਰਿਵਾਰ ਵਿਚ ਇਕਲੌਤਾ ਬੱਚਾ ਸੀ।
4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
Ratan Tata passed away: ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅੱਜ ਦੇਰ ਰਾਤ ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਟਾਟਾ ਗਰੁੱਪ ਦਾ ਉੱਤਰਾਧਿਕਾਰੀ ਕੌਣ ਹੋਵੇਗਾ ਇਸ 'ਤੇ ਚਰਚਾ ਸ਼ੁਰੂ ਹੋ ਗਈ ਹੈ। ਟਾਟਾ ਗਰੁੱਪ ਦੀ ਸਥਾਪਨਾ ਲਗਭਗ 150 ਸਾਲ ਪਹਿਲਾਂ ਜਮਸ਼ੇਤਜੀ ਨੌਸ਼ੇਰਜੀ ਟਾਟਾ ਨੇ ਕੀਤੀ ਸੀ।
Ratan Tata: ਦੇਸ਼ ਦੇ ਉੱਘੇ ਕਾਰੋਬਾਰੀ ਰਤਨ ਟਾਟਾ ਦਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਟਾਟਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਰਤਨ ਟਾਟਾ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਸਨਅਤਕਾਰ, ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਆਪਣੇ ਚੰਗੇ ਕੰਮਾਂ ਲਈ ਜਾਣੇ ਜਾਂਦੇ ਹਨ। ਇਸ 86 ਸਾਲਾ ਕਾਰੋਬਾਰੀ ਬਾਰੇ ਕੁਝ ਦਿਲਚਸਪ ਅਤੇ ਅਜਿਹੀਆਂ ਕਈ ਕਹਾਣੀਆਂ ਹਨ, ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
- - - - - - - - - Advertisement - - - - - - - - -